ਇਨ੍ਹਾਂ ਲੋਕਾਂ ਲਈ ਜ਼ਹਿਰ ਸਮਾਨ ਹੈ ਪਪੀਤਾ, ਭੁੱਲ ਕੇ ਵੀ ਨਾ ਖਾਓ

08/31/2019 1:00:50 PM

ਪਪੀਤਾ ਸਿਹਤ ਲਈ ਕਿੰਨਾ ਚੰਗਾ ਹੈ ਇਹ ਤਾਂ ਸਾਰੇ ਜਾਣਦੇ ਹਨ। ਮੈਗਨੀਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ ਅਤੇ ਕੈਰੋਟੀਨ ਡਾਇਟਰੀ ਫਾਈਬਰ ਨਾਲ ਭਰਪੂਰ ਪਪੀਤੇ ਦੀ ਵਰਤੋਂ ਕਰਨ ਨਾਲ ਗੈਸ, ਕਬਜ਼, ਕੈਂਸਰ ਅਤੇ ਮੋਟਾਪਾ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਪਰ ਪਪੀਤਾ ਜਿਥੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਉੱਧਰ ਇਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਜੀ ਹਾਂ, ਕੁਝ ਹੈਲਥ ਕੰਡੀਸ਼ਨ ਅਜਿਹੀ ਹੁੰਦੀ ਹੈ ਜਿਸ ’ਚ ਪਪੀਤਾ ਜ਼ਹਿਰ ਦੀ ਤਰ੍ਹਾਂ ਕੰਮ ਕਰਦਾ ਹੈ। ਅੱਜ ਅਸÄ ਤੁਹਾਨੂੰ ਇਹ ਦੱਸਾਂਗੇ ਕਿ ਕਿਨ੍ਹਾਂ ਲੋਕਾਂ ਨੂੰ ਪਪੀਤੇ ਦੀ ਵਰਤੋਂ ਨਹÄ ਕਰਨੀ ਚਾਹੀਦੀ।


ਗਰਭਵਤੀ ਔਰਤ
ਜੇਕਰ ਤੁਸÄ ਗਰਭਵਤੀ ਹੋ ਤਾਂ ਗਲਤੀ ਨਾਲ ਵੀ ਇਸ ਦੀ ਵਰਤੋਂ ਨਾ ਕਰੋ। ਇਸ ਨਾਲ ਬੱਚੇਦਾਨੀ ਸੁੰਗੜ ਜਾਂਦੀ ਹੈ, ਜਿਸ ਨਾਲ ਗਰਭਪਾਤ ਦਾ ਖਤਰਾ ਵਧ ਜਾਂਦਾ ਹੈ। ਐਕਸਪਰਟ ਇਸ ਦੀਆਂ ਪੱਤੀਆਂ ਦੀ ਵਰਤੋਂ ਕਰਨ ਤੋਂ ਵੀ ਮਨ੍ਹਾ ਕਰਦੇ ਹਨ। ਪਪੀਤੇ ਦੀਆਂ ਪੱਤੀਆਂ ’ਚ ਪਪਾਈਨ ਨਾਂ ਦਾ ਇਕ ਕੰਪਾਊਂਡ ਹੁੰਦਾ ਹੈ ਜੋ ਬੱਚੇ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ ਅਤੇ ਬਰਥ ਡਿਫੈਕਟ ਵੀ ਆ ਸਕਦਾ ਹੈ। 
ਬ੍ਰੈਸਟਫੀਡਿੰਗ ਦੇ ਦੌੌਰਾਨ
ਡਿਲੀਵਰੀ ਦੇ ਬਾਅਦ ਵੀ ਪਪੀਤੇ ਤੋਂ ਦੂਰ ਰਹਿਣਾ ਹੀ ਤੁਹਾਡੇ ਲਈ ਵਧੀਆ ਹੋਵੇਗਾ ਕਿਉਂਕਿ ਇਸ ’ਚ ਮੌਜੂਦ ਪਪਾਈਨ ਨਾਂ ਦਾ ਹਾਨੀਕਾਰਕ ਪਦਾਰਥ ਬੱਚੇ ਲਈ ਸਹੀ ਨਹÄ ਹੁੰਦਾ। ਉੱਧਰ ਜਦੋਂ ਤੱਕ ਬੱਚਾ 1 ਸਾਲ ਦਾ ਨਾ ਹੋ ਜਾਵੇ ਉਸ ਨੂੰ ਪਪੀਤਾ ਨਾ ਦਿਓ। 


ਹੋ ਸਕਦੀ ਹੈ ਐਲਰਜ਼ੀ
ਕੈਰੋਟੇਨੇਮੀਆ ਨਾਂ ਦੇ ਰੋਗ ਤੋਂ ਗ੍ਰਸਤ ਲੋਕਾਂ ਨੂੰ ਪਪੀਤੇ ਦੀ ਵਰਤੋਂ ਨਹÄ ਕਰਨੀ ਚਾਹੀਦੀ। ਇਸ ’ਚ ਲੇਟੇਕਸ ਨਾਂ ਤੱਤ ਹੁੰਦਾ ਹੈ ਜੋ ਇਸ ਬੀਮਾਰੀ ਤੋਂ ਗ੍ਰਸਤ ਲੋਕਾਂ ’ਚ ਐਲਰਜ਼ੀ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਅਜਿਹੇ ’ਚ ਇਸ ਤੋਂ ਦੂਰ ਰਹਿਣ ’ਚ ਹੀ ਤੁਹਾਡੀ ਭਲਾਈ ਹੈ।
ਲੋਅ ਬੀ.ਪੀ. ਦੇ ਮਰੀਜ਼ ਵੀ ਰਹਿਣ ਦੂਰ
ਜੇਕਰ ਤੁਸÄ ਬੀ.ਪੀ. ਕੰਟਰੋਲ ਵਾਲੀਆਂ ਦਵਾਈਆਂ ਲੈ ਰਹੇ ਹੋ ਤਾਂ ਪਪੀਤਾ ਤੁਹਾਡੇ ਲਈ ਜ਼ਹਿਰ ਬਣ ਸਕਦਾ ਹੈ। ਇਹ ਸ਼ੂਗਰ ਲੈਵਲ ਨੂੰ ਘਟ ਕਰਨ ’ਚ ਮਦਦ ਕਰਦਾ ਹੈ ਜਿਸ ਨਾਲ ਲੋਅ ਬਲੱਡ ਪ੍ਰੈੱਸ਼ਰ ਵਾਲਿਆਂ ਦੀ ਸਮੱਸਿਆ ਵਧ ਸਕਦੀ ਹੈ। ਉਂਝ ਜੇਕਰ ਤੁਸÄ ਇਸ ਨੂੰ ਖਾਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਡਾਕਟਰ ਤੋਂ ਸਲਾਹ ਲਓ। 
ਕਿਡਨੀ ਸਟੋਨ
ਇਸ ’ਚ ਵਿਟਾਮਿਨ ਸੀ ਕਾਫੀ ਜ਼ਿਆਦਾ ਮਾਤਰਾ ’ਚ ਹੁੰਦਾ ਹੈ ਜਿਸ ਨਾਲ ਤੁਹਾਡੀ ਕਿਡਨੀ ਸਟੋਨ ਬਾਹਰ ਨਿਕਲਣ ਦੀ ਬਜਾਏ ਤੁਸÄ ਸਟਰਾਂਗ ਹੋ ਸਕਦੇ ਹਨ ਇਸ ਲਈ ਇਸ ਸਮੱਸਿਆ ’ਚ ਵੀ ਇਸ ਦੀ ਵਰਤੋਂ ਨਾ ਕਰੋ। 
ਪੇਟ ਨਾਲ ਜੁੜੀਆਂ ਪ੍ਰੇਸ਼ਨੀਆਂ 
ਪੇਟ ਨਾਲ ਜੁੜੀਆਂ ਪ੍ਰੇਸ਼ੀਨੀਆਂ ਦਸਤ, ਦਰਦ, ਕਬਜ਼ ਹੋਣ ’ਤੇ ਇਸ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ। 
ਦਿਨ ਦੇ ਮਰੀਜ਼
ਜੇਕਰ ਤੁਹਾਨੂੰ ਦਿਲ ਨਾਲ ਜੁੜੀ ਕੋਈ ਬੀਮਾਰੀ ਹੈ ਜਾਂ ਤੁਸÄ ਖੂਨ ਪਤਲਾ ਕਰਨ ਲਈ ਦਵਾਈਆਂ ਲੈ ਰਹੇ ਹੋ ਤਾਂ ਪਪੀਤਾ ਦੀ ਵਰਤੋਂ ਗਲਤੀ ਨਾਲ ਵੀ ਨਾ ਕਰੋ। ਇਹ ਤੁਹਾਡੀ ਸਮੱਸਿਆ ਨੂੰ ਘੱਟ ਕਰਨ ਦੀ ਬਜਾਏ ਵਧਾ ਸਕਦਾ ਹੈ। 


ਗਲੇ ਨੂੰ ਕਰ ਸਕਦਾ ਹੈ ਪ੍ਰਭਾਵਿਤ
ਦਿਨ ਭਰ ’ਚ 1 ਤੋਂ ਜ਼ਿਆਦਾ ਕੱਪ ਪਪੀਤਾ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ’ਚ ਜ਼ਿਆਦਾ ਪਪੀਤਾ ਖਾਣਾ ਨਾਲ ਤੁਹਾਡਾ ਗਲਾ ਪ੍ਰਭਾਵਿਤ ਹੋ ਸਕਦਾ ਹੈ ਅਤੇ ਤੁਹਾਨੂੰ ਖਰਾਸ਼, ਦਰਦ ਅਤੇ ਸੋਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 

Aarti dhillon

This news is Content Editor Aarti dhillon