ਡਾਇਬਟੀਜ਼ ਸਣੇ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੇ ਨੇ ਪਿੱਪਲ ਦੇ ਪੱਤੇ

09/23/2019 5:16:20 PM

ਜਲੰਧਰ— ਗਲਤ ਖਾਣ-ਪੀਣ ਦੇ ਕਾਰਨ ਇਨਸਾਨ ਅੱਜਕਲ੍ਹ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਥੇ ਦੱਸ ਦੇਈਏ ਕਿ ਜ਼ਿਆਦਾ ਦਵਾਈਆਂ ਦੀ ਵਰਤੋਂ ਨਾਲ ਤੁਹਾਡਾ ਲੀਵਰ ਵੀ ਖਰਾਬ ਹੋ ਸਕਦਾ ਹੈ। ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। 
ਆਯੁਰਵੈਦਿਕ ਗੁਣਾਂ ਨਾਲ ਭਰਪੂਰ ਪਿੱਪਲ ਦੇ ਪੱਤਿਆਂ ਦਾ ਸੇਵਨ ਤੁਹਾਨੂੰ ਕਈ ਬੀਮਾਰੀਆਂ ਤੋਂ ਨਿਜਾਤ ਦਿਵਾ ਸਕਦਾ ਹੈ। ਇਸ ਦੇ ਪੱਤਿਆਂ ਦੀ ਵਰਤੋਂ ਨਾਲ ਗੈਸ ਦੀ ਸਮੱਸਿਆ, ਕਬਜ਼, ਪੇਟ ਦਰਦ, ਸਾਹ ਲੈਣ ਦੀ ਤਕਲੀਫ ਅਤੇ ਸਰਦੀ-ਜੁਕਾਮ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੀ ਪਿੱਪਲ ਦੇ ਪੱਤਿਆਂ ਜਾਂ ਛਾਲ ਨਾਲ ਅਸਥਮਾ ਦੀ ਸਮੱਸਿਆ, ਦਿਲ ਦੇ ਰੋਗ ਅਤੇ ਡਾਇਬਟੀਜ਼ ਵਰਗੀਆਂ ਵੱਡੀਆਂ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਗੁਣਾਂ ਨਾਲ ਭਰਪੂਰ ਪਿੱਪਲ ਦੇ ਪੱਤਿਆਂ ਨੂੰ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ। 


ਸਰਦੀ-ਜ਼ੁਕਾਮ ਤੋਂ ਛੁਟਕਾਰਾ ਦਿਵਾਉਂਦੇ ਨੇ ਪਿੱਪਲ ਦੇ ਪੱਤੇ 
ਪਿੱਪਲ ਦੇ ਪੱਤੇ ਸਰਦੀ-ਜ਼ੁਕਾਮ ਤੋਂ ਛੁਟਕਾਰਾ ਦਿਵਾਉਣ 'ਚ ਸਹਾਇਕ ਹੁੰਦੇ ਹਨ। ਐਂਟੀਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਪਿੱਪਲ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਉਸ 'ਚ ਮਿਸ਼ਰੀ ਮਿਲਾਓ। ਇਸ ਕਾੜੇ ਨੂੰ ਪੀਣ ਨਾਲ ਸਰਦੀ-ਜ਼ੁਕਾਮ, ਖਾਂਸੀ ਅਤੇ ਕਫ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਵਾਇਰਲ ਇਨਫੈਕਸ਼ਨ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।

ਡਾਇਬਟੀਜ਼ ਤੋਂ ਦਿਵਾਏ ਛੁਟਕਾਰਾ
ਪਿੱਪਲ ਦੇ ਪੱਤੇ ਡਾਇਬਟੀਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ। ਰੋਜ਼ਾਨਾ ਪਿੱਪਲ ਦੀ ਛਾਲ ਦਾ ਚੂਰਨ ਬਣਾ ਕੇ ਦੁੱਧ ਦੇ ਨਾਲ ਪੀਣ ਨਾਲ ਡਾਇਬਿਟੀਜ਼ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਪੱਤਿਆਂ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਿਟੀਜ਼ ਨੂੰ ਖਤਮ ਕੀਤਾ ਜਾ ਸਕਦਾ ਹੈ।

 


ਪੇਟ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ
ਪਿੱਪਲ ਦੇ ਪੱਤੇ ਪੇਟ ਦੀਆਂ ਸਮੱਸਿਆਵਾਂ ਦੂਰ ਕਰਨ 'ਚ ਵੀ ਸਹਾਇਕ ਹੁੰਦੇ ਹਨ। ਪੇਟ 'ਚ ਗੈਸ, ਐਸੀਡਿਟੀ, ਕਬਜ਼, ਪੇਟ ਦਰਦ, ਅਲਸਰ ਅਤੇ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਸ ਦੇ ਤਾਜ਼ੇ ਪੱਤਿਆਂ ਦਾ ਰਸ ਰੋਜ਼ਾਨਾ ਪੀਓ। ਸਵੇਰੇ-ਸ਼ਾਮ ਇਸ ਦੀ ਵਰਤੋਂ ਕਰਨ ਨਾਲ ਇਹ ਤੁਹਾਡੀ ਪੇਟ ਦੀ ਹਰ ਸਮੱਸਿਆ ਦੂਰ ਕਰ ਦੇਵੇਗਾ।


ਸਾਹ ਸਬੰਧੀ ਸਮੱਸਿਆ ਤੋਂ ਦੇਵੇ ਛੁਟਕਾਰਾ
ਪਿੱਪਲ ਦੇ ਪੱਤਿਆਂ ਨੂੰ ਸੁਕਾ ਕੇ ਇਸ ਦਾ ਚੂਰਨ ਬਣਾ ਲਵੋ। ਫਿਰ ਇਸ ਚੂਰਨ ਨੂੰ ਦੁੱਧ 'ਚ ਉਬਾਲ ਕੇ ਪੀਓ। ਅਜਿਹਾ ਕਰਨ ਦੇ ਨਾਲ ਸਾਹ ਸਬੰਧੀ ਸਮੱਸਿਆ ਅਤੇ ਅਸਥਮਾ ਦੀ ਸਮੱਸਿਆ ਦੂਰ ਹੁੰਦੀ ਹੈ।


ਦਿਲ ਦੇ ਰੋਗਾਂ ਤੋਂ ਰੱਖੇ ਦੂਰ
ਪਿੱਪਲ ਦੇ ਪੱਤਿਆਂ ਦਾ ਚੂਰਨ ਬਣਾ ਕੇ ਰੋਜ਼ਾਨਾ ਖਾਣ ਨਾਲ ਤੁਸੀਂ ਦਿਲ ਦੇ ਰੋਗਾਂ ਤੋਂ ਵੀ ਬਚੇ ਰਹਿ ਸਕਦੇ ਹੋ। ਇਨ੍ਹਾਂ ਪੱਤਿਆਂ 'ਚ ਮੌਜੂਦ ਔਸ਼ਧੀ ਨਾਲ ਭਰਪੂਰ ਗੁਣ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।


ਜ਼ਹਿਰ ਦਾ ਅਸਰ ਹੁੰਦਾ ਹੈ ਘੱਟ
ਕਿਸੇ ਵੀ ਜ਼ਹਿਰੀਲੇ ਜਾਨਵਰ ਦੇ ਕੱਟਣ 'ਤੇ ਪਿੱਪਲ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਥਾਂ 'ਤੇ ਲਗਾਓ। ਇਸ ਤੋਂ ਇਲਾਵਾ ਉਸ ਵਿਅਕਤੀ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਦਾ ਰਸ ਪਿਲਾਉਣਾ ਚਾਹੀਦਾ ਹੈ। ਇਸ ਨਾਲ ਜ਼ਹਿਰ ਦਾ ਅਸਰ ਘੱਟ ਹੋ ਜਾਵੇਗਾ।

ਚਮੜੀ ਰੋਗ ਕਰੇ ਦੂਰ
ਚਮੜੀ ਨੂੰ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਦਾਦ-ਖਾਜ, ਖੁਜ਼ਲੀ, ਰੈਸ਼ੇਜ਼ ਅਤੇ ਇਨਫੈਕਸ਼ਨ ਨੂੰ ਦੂਰ ਕਰਨ ਲਈ ਪਿੱਪਲ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫੋੜੇ-ਫਿੰਸੀਆਂ ਹੋਣ 'ਤੇ ਇਸ ਦੀ ਛਾਲ ਨੂੰ ਪੀਸ ਕੇ ਜ਼ਖਮ ਵਾਲੀ ਥਾਂ 'ਤੇ ਲਗਾਉਣ ਨਾਲ ਠੀਕ ਹੋ ਜਾਂਦਾ ਹੈ।

shivani attri

This news is Content Editor shivani attri