ਫੁਲਹਿਰੀ ਤੋਂ ਛੁਟਕਾਰਾ ਦਿਵਾਉਣਗੇ ਇਹ ਦੇਸੀ ਨੁਸਖੇ, ਇੰਝ ਕਰੋ ਇਸਤੇਮਾਲ

10/16/2019 5:34:30 PM

ਜਲੰਧਰ— ਅੱਜਕਲ੍ਹ ਦੇ ਲਾਈਫ ਸਟਾਈਲ ਦੇ ਚਲਦਿਆਂ ਇਨਸਾਨ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਸਫੈਦ ਦਾਗ ਯਾਨੀ ਫੁਲਹਿਰੀ ਹੋਣਾ ਇਕ ਤਰ੍ਹਾਂ ਦਾ ਸਰੀਰਕ ਰੋਗ ਹੈ, ਜੋ ਕਿਸੇ ਐਲਰਜੀ ਜਾਂ ਸਰੀਰ ਦੇ ਰੋਗ ਕਾਰਨ ਹੁੰਦਾ ਹੈ। ਸਫੈਦ ਦਾਗ ਦੀ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ, ਜੋ ਸਮੇਂ 'ਤੇ ਇਲਾਜ ਕਰਨ 'ਤੇ ਠੀਕ ਹੋ ਸਕਦੀ ਹੈ ਪਰ ਕਈ ਵਾਰ ਲੋਕ ਇਸ ਨੂੰ ਛੂਤ ਦੀ ਬੀਮਾਰੀ ਮੰਨ ਲੈਂਦੇ ਹਨ ਅਤੇ ਇਸ ਕਾਰਨ ਇਸ ਬੀਮਾਰੀ ਨਾਲ ਪੀੜਤ ਮਰੀਜਾਂ ਨਾਲ ਉੱਠਣਾ-ਬੈਠਣਾ ਤੱਕ ਬੰਦ ਕਰ ਦਿੰਦੇ ਹਨ ਜਦਕਿ ਇਹ ਗਲਤ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਰਾਹੀ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਨਿੰਮ ਦੀ ਕਰੋ ਵਰਤੋਂ 
ਨਿੰਮ ਦੀ ਫੁਲਹਿਰੀ ਵਰਗੀ ਸਮੱਸਿਆ ਤੋਂ ਨਿਜਾਤ ਦਿਵਾਉਣ 'ਚ ਲਾਹੇਵੰਦ ਹੁੰਦੀ ਹੈ। ਨਿੰਮ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਲਵੋ ਅਤੇ ਦਾਗ ਵਾਲੀ ਜਗ੍ਹਾ 'ਤੇ ਇਕ ਮਹੀਨੇ ਤੱਕ ਲਗਾਓ ਅਤੇ ਨਾਲ ਹੀ ਨਿੰਮ ਦੇ ਫਲ ਵੀ ਰੋਜ ਖਾਣਾ ਚਾਹੀਦਾ ਹੈ। ਇਸ ਦੇ ਇਲਾਵਾ ਨਿੰਮ ਦੇ ਪੱਤਿਆਂ ਦਾ ਜੂਸ ਵੀ ਪੀਓ। ਇਸ ਦੇ ਨਾਲ ਤੁਹਾਡਾ ਖੂਨ ਸਾਫ ਹੋਵੇਗਾ ਅਤੇ ਸਫੈਦ ਦਾਗਾਂ ਦੇ ਨਾਲ-ਨਾਲ ਤੁਹਾਡੇ ਸਰੀਰ ਦੇ ਸਾਰੇ ਰੋਗ ਖਤਮ ਹੋ ਜਾਣਗੇ। 

ਬਾਥੂ ਵੀ ਹੁੰਦਾ ਹੈ ਫਾਇਦੇਮੰਦ 
ਆਪਣੇ ਖਾਣੇ 'ਚ ਵੱਧ ਤੋਂ ਵੱਧ ਬਾਥੂ ਨੂੰ ਸ਼ਾਮਲ ਕਰੋ ਅਤੇ ਹਰ-ਰੋਜ਼ਾਨਾ ਬਾਥੂ ਨੂੰ ਉਬਾਲ ਕੇ ਉਸ ਦੇ ਪਾਣੀ ਨਾਲ ਆਪਣੇ ਦਾਗਾਂ ਨੂੰ ਧੋਵੋ। ਕੱਚੇ ਬਾਥੂ ਦਾ ਦੋ ਕੱਪ ਦਾ ਰਸ ਕੱਢ ਕੇ ਅਤੇ ਉਸ 'ਚ ਤਿਲ ਦਾ ਤੇਲ ਮਿਲਾ ਕੇ ਉਸ੍ਨੂੰ ਥੋੜ੍ਹੀ ਅੱਗ 'ਚ ਪਕਾਓ। ਜਦੋਂ ਉਸ 'ਚ ਸਿਰਫ ਤੇਲ ਰਹਿ ਜਾਵੇ ਤਾਂ ਉਸ ਨੂੰ ਥੱਲੇ ਉਤਾਰ ਲਵੋ। ਹੁਣ ਇਸ ਨੂੰ ਰੋਜ਼ਾਨਾ ਦਾਗਾਂ 'ਤੇ ਲਗਾਓ। 

ਅਖਰੋਟ ਵੀ ਖਾਓ
ਅਖਰੋਟ ਫੁਲਹਿਰੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਅਤੇ ਅਖਰੋਟ ਰੋਜ਼ਾਨਾ ਖਾਓ। ਇਹ ਸਫੈਦ ਹੋ ਚੁੱਕੇ ਦਾਗਾਂ ਨੂੰ ਕਾਲੇ ਕਰਨ 'ਚ ਸਾਡੀ ਮਦਦ ਕਰਦਾ ਹੈ। 

ਅਦਰਕ ਦਾ ਕਰੋ ਸੇਵਨ
ਫੁਲਹਿਰੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਅਦਰਕ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਰੋਜ਼ਾਨਾ ਅਦਰਕ ਦਾ ਜੂਸ ਪੀਣਾ ਚਾਹੀਦਾ ਹੈ ਅਤੇ ਅਦਰਕ ਦੇ ਇਕ ਟੁਕੜੇ ਨੂੰ ਖਾਲੀ ਪੇਟ ਚਬਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਦਰਕ ਨੂੰ ਪੀਸ ਕੇ ਰੋਜ਼ਾਨਾ ਦਾਗਾਂ 'ਤੇ ਲਗਾਉਣ ਨਾਲ ਵੀ ਬੇਹੱਦ ਫਾਇਦਾ ਹੁੰਦਾ ਹੈ। ਇਥੇ ਦੱਸ ਦੇਈਏ ਕਿ ਇਨ੍ਹਾਂ ਘਰੇਲੂ ਨੁਸਖੇ ਦੇ ਨਾਲ-ਨਾਲ ਤੁਹਾਨੂੰ ਖਾਣ ਦੀਆਂ ਚੀਜ਼ਾਂ 'ਚ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਮਠਿਆਈ, ਰਬੜੀ ਅਤੇ ਦੁੱਧ ਦਹੀਂ ਦਾ ਇਕੱਠੇ ਸੇਵਨ ਨਾ ਕਰੋ ਅਤੇ ਨਾਲ ਹੀ ਦੁੱਧ ਦੀ ਚੀਜ਼ ਨਾਲ ਮੱਛੀ ਨਾ ਖਾਓ।

shivani attri

This news is Content Editor shivani attri