ਇਨ੍ਹਾਂ ਲੋਕਾਂ ਨੂੰ ਹੈ Omicron ਦਾ ਜ਼ਿਆਦਾ ਖਤਰਾ, ਮਾਹਿਰਾਂ ਤੋਂ ਜਾਣੋ ਕਿੰਝ ਕਰੀਏ ਬਚਾਅ

01/15/2022 11:47:44 AM

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ ਅਤੇ ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਰਕਾਰ ਅਤੇ ਵਿਗਿਆਨਿਕਾਂ ਵਲੋਂ ਵਾਇਰਸ ਨੂੰ ਰੋਕਣ ਲਈ ਕੋਸ਼ਿਸ਼ਾਂ ਵੀ ਜਾਰੀ ਹਨ ਪਰ ਫਿਰ ਵੀ ਕੋਰੋਨਾ ਅਤੇ ਓਮੀਕ੍ਰੋਨ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਮਾਹਿਰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ। ਉਂਝ ਤਾਂ ਇਹ ਵਾਇਰਸ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਇਸ ਦਾ ਜ਼ਿਆਦਾ ਖਤਰਾ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ ਹੈ ਅਤੇ ਕਿਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ।
ਇਨ੍ਹਾਂ ਲੋਕਾਂ ਨੂੰ ਓਮੀਕ੍ਰੋਨ ਦਾ ਜ਼ਿਆਦਾ ਖਤਰਾ
ਬਜ਼ੁਰਗਾਂ ਨੂੰ ਜ਼ਿਆਦਾ ਖਤਰਾ

ਮਾਹਿਰਾਂ ਮੁਤਾਬਕ ਬਜ਼ੁਰਗਾਂ ਨੂੰ ਇਸ ਦਾ ਖਤਰਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਬੁਢਾਪੇ 'ਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਹਾਈ ਕੋਲੈਸਟਰੋਲ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਦੇ ਕਾਰਨ ਇਮਿਊਨਿਟੀ ਘੱਟ ਹੋ ਜਾਂਦੀ ਹੈ ਜਿਸ ਨਾਲ ਓਮੀਕ੍ਰੋਨ ਦਾ ਖਤਰਾ ਵੱਧ ਸਕਦਾ ਹੈ।


ਦਿਲ ਦੇ ਰੋਗੀਆਂ ਲਈ ਖਤਰਾ
ਜੇਕਰ ਤੁਹਾਨੂੰ ਦਿਲ ਨਾਲ ਜੁੜੀ ਕੋਈ ਬੀਮਾਰੀ ਹੈ ਤਾਂ ਵਾਧੂ ਕੇਅਰ ਅਤੇ ਕੋਰੋਨਾ ਗਾਈਡਲਾਈਨਸ ਦਾ ਪਾਲਨ ਕਰੋ। ਮਾਹਿਰਾਂ ਮੁਤਾਬਕ ਅਜਿਹੇ ਲੋਕਾਂ ਨੂੰ ਦਿਲ ਦੇ ਰੋਗਾਂ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਸ਼ੂਗਰ ਦੇ ਮਰੀਜ਼
ਸ਼ੂਗਰ ਦੇ ਕਾਰਨ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਓਮੀਕ੍ਰੋਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਤੁਸੀਂ ਸਿਹਤ ਨੂੰ ਲੈ ਕੇ ਜ਼ਿਆਦਾ ਸਾਵਧਾਨ ਰਹੋ। ਇਮਿਊਨਿਟੀ ਵਧਾਉਣ ਵਾਲੀ ਖੁਰਾਕ ਲਓ ਅਤੇ ਘਰ ਤੋਂ ਬਾਹਰ ਨਾ ਨਿਕਲੋ।


ਸਾਹ ਸਬੰਧੀ ਬੀਮਾਰੀ
ਕੋਰੋਨਾ ਇਕ ਸਾਹ ਸਬੰਧੀ ਵਿਕਾਰ ਹੈ, ਜਿਸ ਦਾ ਅਸਰ ਫੇਫੜਿਆਂ ਅਤੇ ਲੀਵਰ 'ਤੇ ਵੀ ਪੈਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਸਾਹ ਸਬੰਧੀ ਬੀਮਾਰੀ ਹੈ ਤਾਂ ਓਮੀਕ੍ਰੋਨ ਤੋਂ ਜ਼ਿਆਦਾ ਸਾਵਧਾਨ ਰਹੋ। ਮਾਸਕ ਪਾਓ, ਹੱਥ ਸੈਨੇਟਾਈਜ਼ਰ ਕਰਨ ਵਰਗੇ ਕੋਵਿਡ-19 ਗਾਈਡਲਾਈਨਜ਼ ਦਾ ਪਾਲਨ ਕਰੋ। 
ਕੈਂਸਰ 
ਕੈਂਸਰ ਨਾਲ ਜੂਝ ਰਹੇ ਲੋਕ ਵੀ ਓਮੀਕ੍ਰੋਨ ਤੋਂ ਆਪਣਾ ਬਚਾਅ ਰੱਖਣ ਕਿਉਂਕਿ ਉਹ ਲੋਕ ਵੀ ਹਾਈ ਰਿਸਕ ਸ਼੍ਰੇਣੀ 'ਚ ਆਉਂਦੇ ਹਨ। 


ਓਮੀਕ੍ਰੋਨ ਤੋਂ ਬਚਾਅ ਦੇ ਉਪਾਅ
-ਓਮੀਕ੍ਰੋਨ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਗਵਾਓ ਅਤੇ ਵਾਇਰਸ ਤੋਂ ਬਚਣ ਲਈ ਹੈਲਦੀ ਡਾਈਟ ਲਓ। 
-ਹੱਥਾਂ ਨੂੰ ਸਾਫ ਰੱਖੋ ਅਤੇ ਸੈਨੇਟਾਈਜ਼ ਕਰਦੇ ਰਹੋ। 
-ਚਿਹਰੇ ਨੂੰ ਵਾਰ-ਵਾਰ ਛੂਹਣ ਤੋਂ ਬਚੋ। 
-ਇਮਿਊਨਿਟੀ ਵਧਾਉਣ ਲਈ ਖੁਰਾਕ 'ਚ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। 
-ਸਮਾਜਿਕ ਦੂਰੀ, ਡਬਲ ਮਾਸਕਿੰਗ ਵਰਗੇ ਨਿਯਮਾਂ ਦਾ ਪਾਲਨ ਕਰੋ।
ਇਸ ਤੋਂ ਇਲਾਵਾ ਜੇਕਰ ਓਮੀਕ੍ਰੋਨ ਦਾ ਕੋਈ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਖੁਦ ਨੂੰ ਇਕਾਂਤਵਾਸ ਕਰੋ। ਜੇਕਰ 3-4 ਦਿਨ 'ਚ ਲੱਛਣ ਘੱਟ ਨਾ ਹੋਣ ਤਾਂ ਬਿਨਾਂ ਦੇਰ ਕੀਤੇ ਡਾਕਟਰ ਨਾਲ ਸੰਪਰਕ ਕਰੋ।

Aarti dhillon

This news is Content Editor Aarti dhillon