ਸਰਦੀਆਂ 'ਚ ਹੀ ਜ਼ਿਆਦਾਤਰ ਲੋਕਾਂ ਨੂੰ ਪੈਂਦਾ ਹੈ ਦਿਲ ਦਾ ਦੌਰਾ, ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

12/07/2022 12:32:58 PM

ਨਵੀਂ ਦਿੱਲੀ (ਬਿਊਰੋ)- ਇਕ ਸਟੱਡੀ 'ਚ ਸਾਹਮਣੇ ਆਇਆ ਹੈ ਕਿ ਦਿਲ ਦਾ ਦੌਰਾ ਜ਼ਿਆਦਾਤਰ ਸਰਦੀਆਂ 'ਚ ਖ਼ਾਸ ਕਰਕੇ ਜਨਵਰੀ ਮਹੀਨੇ 'ਚ ਸਭ ਤੋਂ ਵੱਧ ਪੈਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਦੀਆਂ 'ਚ ਨਸਾਂ ਸੁੰਗੜ ਜਾਂਦੀਆਂ ਹਨ ਜਿਸ ਨਾਲ ਖ਼ੂਨ ਦੇ ਵਹਾਅ 'ਚ ਰੁਕਾਵਟ ਆਉਂਦੀ ਹੈ। ਡਾਕਟਰ ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਦੇ ਦਿਲ ਦੇ ਰੋਗ ਵਿਭਾਗ ਦੇ ਪ੍ਰਧਾਨ ਡਾ. ਮੁਕੁਲ ਭਟਨਾਗਰ ਨੇ ਪੰਜਾਬ ਕੇਸਰੀ ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਟੱਡੀ 'ਚ ਦੇਖਿਆ ਗਿਆ ਹੈ ਕਿ ਸਵੇਰੇ 6.30 'ਤੇ ਹਾਰਟ ਅਟੈਕ ਦੇ ਸਭ ਤੋਂ ਜ਼ਿਆਦਾ ਮਾਮਲੇ ਹੁੰਦੇ ਹਨ।

ਅਚਾਨਕ ਮੌਤਾਂ 'ਤੇ ਦਿਲ ਦੇ ਰੋਗਾਂ ਦੇ ਮਾਹਰ ਨੇ ਕਿਹਾ

ਡਾਕਟਰ ਮੁਕੁਲ ਭਟਨਾਗਰ ਤੋਂ ਊਨਾ ਤੇ ਹਮੀਰਪੁਰ ਜ਼ਿਲਿਆਂ 'ਚ ਬੀਤੇ ਦਿਨੀਂ ਅਚਾਨਕ ਹੋਈਆਂ ਦੋ ਮੌਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਅਚਾਨਕ ਮੌਤ ਹੋਣ ਦੇ ਦੋ ਕਾਰਨ ਹੁੰਦੇ ਹਨ ਜਿਸ 'ਚ ਅਚਾਨਕ ਮਾਸਿਵ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ 'ਚ ਰੋਗੀ ਦੀ ਤੁਰੰਤ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਚਾਨਕ ਦਿਲ ਦੀ ਧੜਕਨ ਰੁਕਣ ਨਾਲ ਮੌਤ ਹੋਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

ਖਾਣ 'ਚ ਬਦਲਅ ਵੀ ਹੋ ਸਕਦੈ ਕਾਰਨ

ਦਿਲ ਦੇ ਰੋਗਾਂ ਦੇ ਮਾਹਰ ਨੇ ਦੱਸਿਆ ਕਿ ਸਰਦੀਆਂ 'ਚ ਅਕਸਰ ਖਾਣ-ਪੀਣ 'ਚ ਬਦਲਾਅ ਆ ਜਾਂਦਾ ਹੈ ਜਿਸ 'ਚ ਅਸੀਂ ਤਲੀਆਂ ਹੋਈਆਂ ਚੀਜ਼ਾਂ ਜਿਵੇਂ ਪਕੌੜੇ ਆਦਿ ਤੇ ਘਿਓ ਨਾਲ ਬਣੀਆਂ ਵਸਤਾਂ ਦਾ ਜ਼ਿਆਦਾ ਸੇਵਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਦਿਲ ਦੇ ਰੋਗਾਂ ਦਾ ਕਾਰਨ ਹੋ ਸਕਦਾ ਹੈ। ਡਾਕਟਰ ਮੁਕੁਲ ਭਟਨਾਗਰ ਨੇ ਕਿਹਾ ਕਿ ਇਸ ਮੌਸਮ 'ਚ ਕਾਜੂ ਬਿਲਕੁਲ ਨਾ ਖਾਓ, ਬਾਦਾਮ ਦੀਆਂ 4-5 ਗਿਰੀਆਂ ਜਾਂ ਇਕ ਅਖਰੋਟ ਰੋਜ਼ ਖਾ ਸਕਦੇ ਹੋ। 

ਇਹ ਵੀ ਪੜ੍ਹੋ : ਬਵਾਸੀਰ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਖਾਓ 'ਸੰਘਾੜੇ', ਅੱਖਾਂ ਤੇ ਗਲੇ ਦੇ ਰੋਗਾਂ ਨੂੰ ਵੀ ਕਰਦੈ ਦੂਰ

ਉਨ੍ਹਾਂ ਕਿਹਾ ਕਿ 7-8 ਘੰਟਿਆਂ ਦੀ ਨੀਂਦ ਜ਼ਰੂਰ ਲਵੋ ਤੇ ਕਦੀ ਦਿਲ ਦੀ ਧੜਕਨ ਵਧ ਜਾਵੇ ਜਾਂ ਛਾਤੀ 'ਚ ਦਰਦ ਹੋਵੇ ਤਾਂ ਉੱਥੇ ਹੀ ਬੈਠ ਕੇ ਆਰਾਮ ਕਰਕੇ ਨਜ਼ਦੀਕੀ ਡਾਕਟਰ ਕੋਲ ਆਪਣੀ ਜਾਂਚ ਕਰਵਾਓ। ਬਕਰੇ ਦਾ ਮੀਟ ਨਾ ਖਾਓ, ਰੈੱਡ ਮੀਟ ਤੇ ਮੱਛੀ ਨੂੰ ਬਿਨਾਂ ਤਲੇ ਖਾ ਸਕਦੇ ਹੋ। ਆਂਡੇ ਦਾ ਸਿਰਫ ਸਫੈਦ ਹਿੱਸਾ ਖਾ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਸਰੀਰ ਨੂੰ ਸਰਦੀ 'ਚ ਗਰਮ ਰੱਖੋ। ਉਨ੍ਹਾਂ ਕਿਹਾ ਕਿ ਜਿੰਮ ਜਾਣ ਵਾਲੇ ਕਈ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ, ਕੋਈ ਵੀ ਦਵਾਈ ਡਾਕਟਰ ਦੀ ਸਲਾਹ ਦੇ ਬਿਨਾ ਨਾ ਖਾਵੋ।

ਸੂਰਜ ਚੜ੍ਹਨ ਤੋਂ ਬਾਅਦ ਨਿਕਲੋ ਸੈਰ ਲਈ

ਡਾਕਟਰ ਭਟਨਾਗਰ ਨੇ ਕਿਹਾ ਕਿ ਸਵੇਰੇ ਦੀ ਸੈਰ ਕਰਨ ਲਈ ਜਲਦੀ ਨਾ ਨਿਕਲੋ। ਸੂਰਜ ਚੜ੍ਹਨ ਮਗਰੋ ਮੌਸਮ ਗਰਮ ਹੋਣ 'ਤੇ ਸੈਰ ਨੂੰ ਜਾਓ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ 'ਚ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੋਵੇ ਤਾਂ ਡਾਕਟਰ ਕੋਲ ਜਾ ਕੇ ਜਾਂਚ ਕਰਵਾਓ।

ਕੋਰੋਨਾ ਦੇ ਬਾਅਦ ਦਿਲ ਦੇ ਦੌਰੇ ਹੁਣ ਨਾ ਦੇ ਬਰਾਬਰ

ਜਦੋਂ ਡਾਕਟਰ ਮੁਕੁਲ ਭਟਨਾਗਰ ਤੋਂ ਪੁੱਛਿਆ ਗਿਆ ਕਿ ਕੋਰੋਨਾ ਕਾਲ 'ਚ ਕੋਈ ਰੋਗੀ ਜੋ ਕੋਰੋਨਾ ਤੋਂ ਠੀਕ ਹੋ ਗਏ ਪਰ 1-2 ਹਫਤਿਆਂ 'ਚ ਕਈ ਰੋਗੀਆਂ ਦੀ ਮੌਤ ਦਿਲ ਦਾ ਦੌਰਾਨ ਪੈਣ ਨਾਲ ਹੋ ਗਈ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਮਾਮਲਿਆਂ ਦੀ ਗਿਣਤੀ ਨਾ ਦੇ ਬਰਾਬਰ ਹੈ।   

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh