ਬਲੱਡ ਸ਼ੂਗਰ ਦੇ ਮਰੀਜ਼ ਜ਼ਰੂਰ ਖਾਣ ਬਾਜਰੇ ਦੀ ਖਿਚੜੀ, ਸਰੀਰ ਨੂੰ ਹੋਣਗੇ ਲਾਭ

12/24/2020 12:16:21 PM

ਨਵੀਂ ਦਿੱਲੀ: ਬਲੱਡ ਸ਼ੂਗਰ ਇਕ ਅਜਿਹੀ ਬੀਮਾਰੀ ਹੈ ਜਿਸ ਨਾਲ ਸ਼ਰੀਰ ’ਚ ਖ਼ੂਨ ਦਾ ਪ੍ਰੈੱਸ਼ਰ ਦੋ ਕਾਰਨਾਂ ਕਰ ਕੇ ਵਧਦਾ ਰਹਿੰਦਾ ਹੈ। ਸ਼ੂਗਰ ਦੇ ਆਮ ਲੱਛਣ ਪਿਆਸ ਜ਼ਿਆਦਾ ਲੱਗਣੀ, ਵਾਰ-ਵਾਰ ਪਿਸ਼ਾਬ ਆਉਣਾ, ਭੁੱਖ ਲੱਗਣੀ, ਥਕਾਨ ਮਹਿਸੂਸ ਹੋਣਾ ਆਦਿ।ਇਸ ਲਈ ਕਿਸ ਤਰ੍ਹਾਂ ਦੀ ਖ਼ੁਰਾਕ ਲੈਣੀ ਚਾਹੀਦੀ ਹੈ, ਇਸ ਦਾ ਖ਼ਾਸ ਖਿਆਲ ਰੱਖਣਾ ਪੈਂਦਾ ਹੈ। ਅਜਿਹੇ ਮਰੀਜ਼ਾਂ ਨੂੰ ਫ਼ਾਸਟ ਫੂਡ ਖਾਣ ਦੀ ਮਨਾਹੀ ਹੁੰਦੀ ਹੈ। ਸਾਬਤ ਅਨਾਜ ਫ਼ਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਸ ’ਚ ਵਿਟਾਮਿਨ, ਖਣਿਜ ਵਰਗੇ ਲਾਭਕਾਰੀ ਪੋਸ਼ਕ ਤੱਤ ਵੀ ਹੁੰਦੇ ਹਨ। ਇਸ ਲਈ ਸ਼ੂਗਰ ਰੋਗੀਆਂ ਦੀ ਖ਼ੁਰਾਕ ਲਈ ਇਹ ਵਧੀਆ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ


ਸਾਬਤ ਅਨਾਜ ’ਚ ਆਉਂਦਾ ਹੈ ਬਾਜਰਾ। ਇਹ ਭਾਰਤੀ ਭੋਜਨ ਦਾ ਬਹੁਤ ਕੀਮਤੀ ਅਨਾਜ ਮੰਨਿਆ ਗਿਆ ਹੈ। ਬਾਜਰੇ ’ਚ ਬਹੁਤ ਸਾਰੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਬਾਜਰੇ ’ਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਟਿ੍ਰਪਟੋਫੇਨ, ਫ਼ਾਰਸਫ਼ੋਰਸ, ਫ਼ਾਈਬਰ, ਵਿਟਾਮਿਨ ਬੀ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਇਹ ਅਸਾਨੀ ਨਾਲ ਪਚ ਵੀ ਜਾਂਦਾ ਹੈ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ


ਇਹ ਦਿਮਾਗ਼ ਨੂੰ ਵੀ ਠੀਕ ਰੱਖਦਾ ਹੈ। ਇਸ ਅੰਦਰ ਮੌਜੂਦ ਵਿਟਾਮਿਨ ਬੀ 3 ਸਰੀਰ ’ਚ ਮੌਜੂਦ ਕੈਲੇਸਟਰੋਲ ਦੀ ਮਾਤਰਾ ਨੂੰ ਵੀ ਘੱਟ ਕਰਨ ’ਚ ਮਦਦ ਕਰਦਾ ਹੈ। ਬਾਜਰੇ ਦੀ ਖਿਚੜੀ ਸ਼ੂਗਰ ਦੇ ਰੋਗੀਆਂ ਲਈ ਸਭ ਤੋਂ ਵਧੀਆ ਅਤੇ ਸਿਹਤਮੰਦ ਖ਼ੁਰਾਕ ਮੰਨੀ ਜਾਂਦੀ ਹੈ। ਬਾਜਰੇ ਦੀ ਖਿਚੜੀ ਪ੍ਰੋਟੀਨ ਅਤੇ ਫ਼ਾਈਬਰ ਦਾ ਮੇਲ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪਾਚਨ ਸ਼ਕਤੀ ’ਤੇ ਕੰਟਰੋਲ ਰੱਖਦੀ ਹੈ ਅਤੇ ਹਲਕਾ ਰੱਖਣ ’ਚ ਵੀ ਮਦਦ ਕਰਦੀ ਹੈ।

ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਵੇਂ ਲੱਗਾ ਕੁਮੈਂਟ ਕਰੋ ਦੱਸੋ

Aarti dhillon

This news is Content Editor Aarti dhillon