ਖ਼ੂਨ ਦੀ ਘਾਟ ਨੂੰ ਪੂਰਾ ਕਰਦੈ ਪਪੀਤਾ, ਜਾਣੋ ਹੋਰ ਵੀ ਲਾਜਵਾਬ ਫ਼ਾਇਦੇ

03/25/2021 10:35:04 AM

ਨਵੀਂ ਦਿੱਲੀ— ਪਪੀਤਾ ਇਕ ਅਜਿਹਾ ਫ਼ਲ ਹੈ ਜੋ ਹਰ ਥਾਂ 'ਤੇ ਆਸਾਨੀ ਨਾਲ ਮਿਲ ਜਾਂਦਾ ਹੈ। ਪਪੀਤਾ ਸਦਾਬਹਾਰ ਫ਼ਲ ਹੈ। ਇਹ ਆਪਣੇ ਅੰਦਰ ਗੁਣਾਂ ਦਾ ਭੰਡਾਰ ਸਮੋਈ ਬੈਠਾ ਹੈ। ਪਪੀਤੇ 'ਚ ਵਿਟਾਮਿਨ ਸੀ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ ਅਤੇ ਬੀ 2 ਮੌਜੂਦ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲਾ 'ਪਪੇਇਨ' ਨਾਂ ਦਾ ਤੱਤ ਭੋਜਨ ਪਚਾਉਣ 'ਚ ਮਦਦ ਕਰਦਾ ਹੈ। ਪਪੀਤੇ 'ਚ ਵਿਟਾਮਿਨ ਏ ਦੀ ਕਾਫ਼ੀ ਮਾਤਰਾ ਹੋਣ ਕਾਰਨ ਇਹ ਅੱਖਾਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਪਪੀਤੇ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ...
ਕੈਂਸਰ ਦੇ ਖਤਰੇ ਨੂੰ ਘਟਾਉਂਦਾ
ਪਪੀਤੇ ਵਿਚ ਪਾਏ ਜਾਣ ਵਾਲੇ ਵੱਖ-ਵੱਖ ਤੱਤ ਕੈਂਸਰ ਦੇ ਖਤਰੇ ਨੂੰ ਦੂਰ ਕਰਦੇ ਹਨ।


ਕਬਜ਼ ਦੀ ਸਮੱਸਿਆ ਦੂਰ ਕਰੇ
ਪਪੀਤੇ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਗੈਸ, ਢਿੱਡ ਦਰਦ ਅਤੇ ਉਲਟੀ ਆਦਿ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਬਾਵਾਸੀਰ ਤੋਂ ਆਰਾਮ
ਹਰ ਰੋਜ਼ ਸਵੇਰੇ ਖਾਲੀ ਢਿੱਡ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਾਵਾਸੀਰ ਤੋਂ ਆਰਾਮ ਮਿਲਦਾ ਹੈ।ਬਾਵਾਸੀਰ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।


ਖਾਰਸ਼ ਤੋਂ ਦਿਵਾਏ ਆਰਾਮ
ਕੱਚੇ ਪਪੀਤੇ ਦਾ ਰਸ ਜੇਕਰ ਖੁਜਲੀ, ਦਾਦ 'ਤੇ ਲਗਾਇਆ ਜਾਵੇ ਤਾਂ ਜਲਦ ਆਰਾਮ ਮਿਲਦਾ ਹੈ।


ਮਾਹਾਵਾਰੀ ਦੇ ਦਰਦ ਨੂੰ ਕਰੇ ਦੂਰ
ਮਾਹਾਵਾਰੀ 'ਚ ਹੋਣ ਵਾਲਾ ਦਰਦ ਬਹੁਤ ਹੀ ਜਾਨਲੇਵਾ ਹੁੰਦਾ ਹੈ ਅਤੇ ਅਜਿਹੇ 'ਚ ਪਪੀਤੇ ਦੀ ਵਰਤੋਂ ਨਾਲ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।


ਖੂਨ ਦੀ ਘਾਟ ਪੂਰੀ ਕਰਦਾ
ਪਪੀਤਾ ਖਾਣ ਨਾਲ ਸਰੀਰ 'ਚ ਖੂਨ ਦੀ ਘਾਟ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਲਈ ਸਰੀਰ 'ਚ ਖੂਨ ਦੀ ਘਾਟ ਹੋਣ 'ਤੇ ਰੋਜ਼ਾਨਾ ਪਪੀਤੇ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ
ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਅੱਜ ਕਲ ਆਮ ਹੁੰਦੀ ਜਾ ਰਹੀ ਹੈ, ਜੋ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਪਪੀਤਾ ਇਸ ਨੂੰ ਕੰਟਰੋਲ 'ਚ ਰੱਖਦਾ ਹੈ ਕਿਉਂਕਿ ਇਸ 'ਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ 'ਚ ਕੋਲੈਸਟ੍ਰੋਲ ਨੂੰ ਜੰਮਣ ਨਹੀਂ ਦਿੰਦੇ।


ਭਾਰ ਕਰੇ ਕੰਟਰੋਲ
ਭਾਰ ਘੱਟ ਕਰਨ ਲਈ ਲੋਕ ਜਿਮ ਅਤੇ ਖੁਰਾਕ ਚਾਰਟ ਨੂੰ ਫਾਲੋ ਕਰਦੇ ਹਨ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ 'ਚ ਪਪੀਤੇ ਨੂੰ ਜ਼ਰੂਰ ਸ਼ਾਮਲ ਕਰੋ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

ਪਾਚਨ ਸ਼ਕਤੀ ਨੂੰ ਰੱਖਦਾ ਠੀਕ
ਪਾਚਨ ਤੰਤਰ ਲਈ ਪਪੀਤੇ ਨੂੰ ਸਭ ਤੋਂ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਕਦੇ-ਕਦੇ ਅਸੀਂ ਜੰਕ ਫੂਡ ਜਾਂ ਤੇਲ ਵਾਲਾ ਖਾਣਾ ਖਾਣ ਨੂੰ ਮਜਬੂਰ ਹੁੰਦੇ ਹਾਂ ਤਾਂ ਅਜਿਹੇ 'ਚ ਰੋਜ਼ ਇਕ ਪਪੀਤਾ ਅਜਿਹੇ ਭੋਜਨ ਤੋਂ ਹੋਣ ਵਾਲੇ ਨੁਕਸਾਨ ਤੋਂ ਸਰੀਰ ਨੂੰ ਬਚਾਏ ਰੱਖਦਾ ਹੈ ਕਿਉਂਕਿ ਇਸ 'ਚ ਫਾਈਬਰ ਦੇ ਨਾਲ-ਨਾਲ ਪਪੈਨ ਨਾਂ ਦਾ ਇਕ ਐਨਜ਼ਾਈਮ ਪਾਇਆ ਜਾਂਦਾ ਹੈ, ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।


ਸਕਿਨ ਬਣਾਏ ਚਮਕਦਾਰ
ਪਪੀਤੇ ਨਾਲ ਤੁਹਾਡੀ ਸਕਿਨ ਚਮਕਦਾਰ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਨੂੰ ਦੂਰ ਕਰਦਾ ਹੈ। ਥੋੜ੍ਹਾ ਜਿਹਾ ਪਪੀਤਾ, ਇਕ ਚਮਚ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਕਸ ਕਰ ਕੇ ਪੇਸਟ ਤਿਆਰ ਕਰ ਲਓ। ਫਿਰ ਉਸ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਵੋ। ਇਸ ਨਾਲ ਤੁਹਾਡੀ ਸਕਿਨ ਮੁਲਾਇਮ ਅਤੇ ਚਮਕਦਾਰ ਹੋ ਜਾਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon