ਕੈਂਸਰ ਤੋਂ ਬਚਣ ਲਈ ਪਿਆਜ ਅਤੇ ਲਸਣ ਹੈ ਲਾਭਕਾਰੀ

05/29/2017 12:28:47 PM

ਨਵੀਂ ਦਿੱਲੀ— ਪਿਆਜ ਅਤੇ ਲਸਣ ''ਚ ਕਈ ਅੋਸ਼ਧੀ ਵਾਲੇ ਗੁਣ ਹੁੰਦੇ ਹਨ ਅਤੇ ਦੋਣੋ ਹੀ ਸਬਜ਼ੀਆਂ ''ਚ ਇਕ ਚੀਜ਼ ਦੀ ਸਮਾਨਤਾ ਹੈ ਕਿ ਦੋਣੋ ਹੀ ਅੋਸ਼ਧੀ ਗੁਣ ਰੱਖਣ ਵਾਲੀਆਂ ਇਨ੍ਹਾਂ ਚੀਜ਼ਾਂ ਤੋਂ ਬਦਬੂ ਆਉਂਦੀ ਹੈ। ਪਿਆਜ ਅਤੇ ਲਸਣ ਤੋਂ ਬਿਨ੍ਹਾਂ ਕੋਈ ਵੀ ਚੀਜ਼ ਸੁਆਦ ਨਹੀਂ ਬਣਦੀ। ਪਿਆਜ ਅਤੇ ਲਸਣ ਤੋਂ ਬਿਨ੍ਹਾਂ ਕੋਈ ਵੀ ਖਾਣਾ ਸੁਆਦ ਨਹੀਂ ਬਣਦਾ। ਇਨ੍ਹਾਂ ਦੋਹਾਂ ਸਬਜ਼ੀਆਂ ਦੀ ਖਾਸ ਗੱਲ ਇਹ ਹੈ ਕਿ ਇਸ ''ਚ ਕੈਂਸਰ ਨਾਲ ਲੜਣ ਵਾਲੇ ਤੱਤ ਮੋਜੂਦ ਹੁੰਦੇ ਹਨ ਜੋ ਕੈਂਸਰ ਦੀ ਬੀਮਾਰੀ ਨੂੰ ਹੋਣ ਤੋਂ ਰੋਕਦੇ ਹਨ। ਇਸ ਤਰ੍ਹਾਂ ਨਾਲ ਦੋਹੇ ਹੀ ਸਬਜ਼ੀਆਂ ਕਿਸੇ ਵਰਦਾਨ ਨਾਲੋ ਘੱਟ ਨਹੀਂ ਹਨ। ਆਓ ਜਾਣਦੇ ਹਾਂ ਕੈਂਸਰ ਦੇ ਲਈ ਪਿਆਜ ਅਤੇ ਲਸਣ ਕਿਸ ਤਰ੍ਹਾਂ ਲਾਭਕਾਰੀ ਹੈ। 
1. ਪਿਆਜ ਅਤੇ ਲਸਣ ਦੋਹਾਂ ''ਚ ਹੀ ਐਂਟੀਆਕਸੀਡੇਂਟ ਗੁਣ ਮੋਜੂਦ ਹੁੰਦੇ ਹਨ ਜੋ ਕਿ ਫ੍ਰੀ ਡੀ ਐਨ ਏ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦੀ ਹੈ। ਇਸ ਤਰ੍ਹਾਂ ਪਿਆਜ ਅਤੇ ਲਸਣ ਕਾਰਗਾਰ ਉਪਾਅ ਸਾਬਤ ਹੋ ਸਕਦੇ ਹਨ। 
2. ਪਿਆਜ ਅਤੇ ਲਸਣ ਦੋਹਾਂ ''ਚ ਹੀ ਅਜਿਹੇ ਤੱਤ ਮੋਜੂਦ ਹੁੰਦੇ ਹਨ ਜੋ ਅੰਜਾਈਮ ਨੂੰ ਵਧਾਵਾ ਦਿੰਦੇ ਹਨ। 
3. ਕੁਝ ਰਿਸਰਚ ''ਚ ਇਹ ਗੱਲ ਪਤਾ ਚਲੀ ਹੈ ਕਿ ਪਿਆਜ ਦੀ ਵਰਤੋ ਨਾਲ ਕੋਲੋਨ ਕੈਂਸਰ ਦਾ ਖਤਰਾ 56% ਅਤੇ ਬ੍ਰੈਸਟ ਕੈਂਸਰ ਦਾ ਖਤਰਾ 25% ਘੱਟ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਕੈਂਸਰ ਤੋਂ ਬਚਣ ''ਚ ਕਾਫੀ ਸਹਾਈ ਹੁੰਦਾ ਹੈ।
4. ਮੈਡੀਕਲ ਦੀ ਮੰਣਿਏ ਤਾਂ ਕੈਂਸਰ ਬਹੁਤ ਤਰ੍ਹਾਂ ਦਾ ਹੁੰਦਾ ਹੈ ਪਿਆਜ ਅਤੇ ਲਸਣ ਕੋਲੋਣ ਕੈਂਸਰ, ਕਿਡਨੀ ਦਾ ਕੈਂਸਰ, ਬ੍ਰੈਸਟ ਕੈਂਸਰ, ਲਿਵਰ ਕੈਂਸਰ ਆਦਿ ਤੋਂ ਬਚਾਉਂਦਾ ਹੈ।
5. ਲਸਣ ਨੂੰ ਤੁਸੀਂ ਕੱਚਾ ਵੀ ਖਾ ਸਕਦੇ ਹੋ। ਲਸਣ ਨੂੰ ਕੱਟ ਕੇ 10 ਮਿੰਟ ਦੇ ਲਈ ਹਵਾ ਦੇ ਸੰਪਰਕ ''ਚ ਰੱਖੋ। ਲਸਣ ਨੂੰ ਕੱਟ ਕੇ ਹਵਾ ਦੇ ਸੰਪਰਕ ''ਚ ਰੱਖਣ ਨਾਲ ਇਸ ਦੇ ਗੁਣ ਵਧ ਜਾਂਦੇ ਹਨ। ਇਸ ਲਈ ਇਸ ਨੂੰ ਉਸੇ ਸਮੇਂ ਨਾ ਖਾਓ।
6. ਜੇ ਤੁਸੀਂ ਪਿਆਜ ਨੂੰ ਪਕਾਉਣ ਜਾਂ ਉਬਾਲਣਾ ਚਾਹੁੰਦੇ ਹੋ ਤਾਂ ਉਸ ਨੂੰ ਸੁੱਟੋ ਨਾ ਇਸ ''ਚ ਵੀ ਪਿਆਜ ਦੇ ਯੋਗਿਗ ਤੱਤ ਮੋਜੂਦ ਹੁੰਦੇ ਹਨ। ਜੋ ਪਿਆਜ ਜਿੰਨਾਂ ਹੀ ਫਾਇਦੇਮੰਦ ਹੁੰਦਾ ਹੈ।
7. ਰੋਜ਼ ਘੱਟੋ ਘੱਟ ਅੱਧਾ ਕੱਟਿਆ ਹੋਇਆ ਪਿਆਜ ਜ਼ਰੂਰ ਖਾਓ। ਉਂਝ ਹੀ ਹਫਤੇ ''ਚ ਲਸਣ ਦੀ 5 ਕਲੀਆਂ ਦੀ ਵਰਤੋ ਜ਼ਰੂਰ ਕਰੋ। ਅਜਿਹਾ ਕਰਨ ਨਾਲ ਤੁਸੀਂ ਆਪਣੇ ਸਰੀਰ ਨੂੰ ਕੈਂਸਰ ਤੋਂ ਸੁੱਰਖਿਅਤ ਰੱਖ ਸਕਦੇ ਹੋ।