ਕਾਰ ''ਚ ਸਫਰ ਦੌਰਾਨ ਇਹ ਸਾਵਧਾਨੀਆਂ ਕੋਰੋਨਾ ਦੇ ਇਨਫੈਕਸ਼ਨ ਨੂੰ ਕਰਦੀਆਂ ਹਨ ਘੱਟ

12/21/2020 10:31:03 AM

ਨਵੀਂ ਦਿੱਲੀ (ਬਿਊਰੋ): ਜਿਹੜੇ ਲੋਕ ਕਾਰ ਵਿਚ ਸਫਰ ਕਰਦੇ ਹਨ ਤਾਂ ਇਹ ਖ਼ਬਰ ਉਹਨਾਂ ਲਈ ਪੜ੍ਹਨੀ ਜ਼ਰੂਰੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਾਰ ਵਿਚ ਸਫਰ ਦੌਰਾਨ ਚਾਰੇ ਪਾਸਿਓਂ ਸ਼ੀਸ਼ਾ ਬੰਦ ਹੋਣ 'ਤੇ ਕੋਰੋਨਾ ਦੇ ਇਨਫੈਕਸ਼ਨ ਦਾ ਖਤਰਾ ਵੱਧਦਾਹੈ। ਵਿਗਿਆਨੀਆਂ ਦਾ ਤਰਕ ਹੈ ਕਿ ਅਜਿਹਾ ਹੋਣ 'ਤੇ ਕਾਰ ਦੇ ਅੰਦਰ ਦੀ ਹਵਾ ਦਾ ਸਰਕੁਲੇਸ਼ਨ ਨਹੀਂ ਹੁੰਦਾ, ਜਿਸ ਨਾਲ ਕੋਰੋਨਾ ਦੇ ਬਰੀਕ ਕਣ ਲੰਬੇਂ ਸਮੇਂ ਤੱਕ ਹਵਾ ਵਿਚ ਟਿਕੇ ਰਹਿੰਦੇ ਹਨ। ਜੋ ਬੰਦ ਕਾਰ ਵਿਚ ਇਨਫੈਕਸ਼ਨ ਫੈਲਾ ਸਕਦੇ ਹਨ।

ਸ਼ੀਸ਼ੇ ਬੰਦ ਰੱਖਣਾ ਖਤਰਨਾਕ
ਰਿਸਰਚ ਕਰਨ ਵਾਲੀ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ ਅਸੀਮਾਂਸ਼ੁ ਦਾਸ ਦਾ ਕਹਿਣਾ ਹੈ ਕਿ ਕਾਰ ਚਲਾਉਣ ਦੇ ਦੌਰਾਨ ਏ.ਸੀ. ਦਾ ਚਾਲੂ ਰਹਿਣਾ ਅਤੇ ਚਾਰੇ ਸ਼ੀਸ਼ੇ ਬੰਦ ਰਹਿਣਾ ਸਥਿਤੀ ਨੂੰ ਵਿਗਾੜਦਾ ਹੈ। ਜੇਕਰ ਕਾਰ ਵਿਚ ਵੈਂਟੀਲੇਸ਼ਨ ਹੁੰਦਾ ਹੈ ਤਾਂ ਵਾਇਰਸ ਦੇ ਸਰਕੁਲੇਟ ਹੋਣ ਦਾ ਖਤਰਾ ਘੱਟ ਜਾਂਦਾ ਹੈ।

ਡਰਾਈਵਰ ਨੂੰ ਵੱਧ ਖਤਰਾ
ਰਿਸਰਚ ਮੁਤਾਬਕ, ਜੇਕਰ ਕਾਰ ਚਾਰੇ ਪਾਸੇ ਤੋਂ ਬੰਦ ਰਹਿੰਦੀ ਹੈ ਤਾਂ ਇਨਫੈਕਸ਼ਨ ਫੈਲਣ ਦਾ ਸਭ ਤੋਂ ਵੱਧ ਖਤਰਾ ਡਰਾਈਵਰ ਨੂੰ ਹੈ ਕਿਉਂਕਿ ਔਸਤਨ ਹਵਾ ਦਾ ਵਹਾਅ ਪਿੱਛੋਂ ਤੋਂ ਅੱਗੇ ਵੱਲ ਹੁੰਦਾ ਹੈ। ਇਸ ਲਈ ਪਿੱਛੇ ਬੈਠੇ ਇਨਸਾਨ ਦੇ ਏਅਰੋਸੋਲ ਡਰਾਈਵਰ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਗਲਾਸਗੋ ਦੇ ਨੌਜਵਾਨਾਂ ਵੱਲੋਂ ਕਿਸਾਨ ਸੰਘਰਸ਼ ਦੇ ਹੱਕ 'ਚ ਇਕੱਤਰਤਾ

ਐਲਰਟ ਰਹਿਣਾ ਜ਼ਰੂਰੀ
ਇਹ ਰਿਸਰਚ ਖਾਸਤੌਰ 'ਤੇ ਉਹਨਾਂ ਨੂੰ ਵੀ ਐਲਰਟ ਕਰਦੀ ਹੈ ਜੋ ਕਾਰ-ਪੂਲਿੰਗ ਕਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਾਰ ਪੂਲਿੰਗ ਦੇ ਦੌਰਾਨ ਏਅਰ-ਫਲੋ ਠੀਕ ਕਰਕੇ ਇਨਫੈਕਸ਼ਨ ਦਾ ਖਤਰਾ ਘਟਾਇਆ ਜਾ ਸਕਦਾ ਹੈ।

ਇਹ ਸਾਵਧਾਨੀ ਵਰਤਣੀ ਜ਼ਰੂਰੀ
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਭ ਤੋਂ ਬਿਹਤਰ ਸਥਿਤੀ ਇਹ ਹੈ ਕਿ ਕਾਰ ਜ਼ਰੀਏ ਸਫਰ ਦੌਰਾਨ ਚਾਰੇ ਵਿੰਡੋ ਖੁੱਲ੍ਹੀਆਂ ਹੋਣ ਪਰ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਦੋ ਵਿੰਡੋ ਜ਼ਰੂਰ ਖੁੱਲ੍ਹੀਆਂ ਰੱਖੋ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana