ਜੋੜਾਂ ਵਿਚ ਦਰਦ ਹੋਣ ''ਤੇ ਕਦੇਂ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋ

07/20/2017 11:37:37 AM

ਨਵੀਂ ਦਿੱਲੀ— ਵਧਦੀ ਉਮਰ ਦੇ ਨਾਲ ਹੀ ਸਰੀਰ ਵਿਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਜੋੜਾਂ ਵਿਚ ਦਰਦ ਹੋਣ ਲਗਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਪਰ ਅੱਜਕਲ ਦੇ ਸਮੇਂ ਵਿਚ ਲੋਕਾਂ ਨੂੰ ਵੀ ਜੋੜਾਂ ਵਿਚ ਦਰਦ ਹੋਣ ਲੱਗਦਾ ਹੈ ਜਿਸ ਨੂੰ ਗਠੀਆ ਵੀ ਕਹਿੰਦੇ ਹਨ। ਇਸ ਸਮੱਸਿਆ ਵਿਚ ਗੋਡਿਆਂ ਅਤੇ ਮਾਸਪੇਸ਼ੀਆਂ ਵਿਚ ਕਾਫੀ ਤੇਜ਼ ਦਰਦ ਹੁੰਦਾ ਹੈ ਜਿਸ ਲਈ ਲੋਕ ਪੇਨਕਿਲਰ ਅਤੇ ਦਵਾਈਆਂ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਗਠੀਆ ਰੋਗ ਹੋਣ 'ਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਵੀ ਕਾਫੀ ਪਰਹੇਜ਼ ਰੱਖਣਾ ਚਾਹੀਦਾ ਹੈ।
1. ਤਲੀਆਂ-ਭੁੰਨੀਆਂ ਚੀਜ਼ਾਂ
ਜਿਨ੍ਹਾਂ ਲੋਕਾਂ ਨੂੰ ਮਾਸਪੇਸ਼ੀਆਂ ਵਿਚ ਦਰਦ ਰਹਿੰਦਾ ਹੈ ਉਨ੍ਹਾਂ ਨੂੰ ਤਲੀਆਂ ਚੀਜ਼ਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਹੱਡੀਆਂ ਵਿਚ ਸੋਜ ਹੋ ਜਾਂਦੀ ਹੈ ਜਿਸ ਨਾਲ ਦਰਦ ਵਧ ਜਾਂਦਾ ਹੈ। ਇਸ ਤੋਂ ਇਲਾਵਾ ਡਿੱਬਾ ਬੰਦ ਚੀਜ਼ਾਂ, ਫ੍ਰੋਜਨ, ਸਬਜ਼ੀਆਂ ਅਤੇ ਮੀਟ ਖਾਣੇ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ।
2. ਜ਼ਿਆਦਾ ਗਰਮ ਖਾਣਾ
ਗਠੀਆ ਦੇ ਰੋਗੀ ਨੂੰ ਜ਼ਿਆਦਾ ਤਾਪਮਾਨ 'ਤੇ ਪੱਕੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਮਾਈਕ੍ਰੋਵੇਵ ਜਾਂ ਗਿਲਰ ਵਿਚ ਬਣਿਆ ਖਾਣਾ ਜੋੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
3. ਖੰਡ 
ਜ਼ਿਆਦਾ ਮਾਤਰਾ ਵਿਚ ਮਿੱਠੀਆ ਚੀਜ਼ਾਂ ਜਿਵੇਂ ਚਾਕਲੇਟ, ਕੇਕ, ਸਾਫਟ ਡ੍ਰਿੰਕ ਅਤੇ ਮੈਦੇ ਨਾਲ ਬਣਿਆ ਚੀਜ਼ਾਂ ਖਾਣ ਨਾਲ ਸਰੀਰ ਵਿਚ ਯੂਰਿਕ ਐਸਿਡ ਵਧ ਜਾਂਦਾ ਹੈ। ਜੋ ਗਠੀਆ ਵਰਗੇ ਰੋਗ ਕਾਰਨ ਹੁੰਦਾ ਹੈ।
4. ਡੇਅਰੀ ਪ੍ਰੋਡਕਟਸ
ਦੁੱਧ, ਦਹੀਂ ਜਾਂ ਕਿਸੇ ਵੀ ਡੇਅਰੀ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਜੋ ਹੱਡੀਆ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਇਨ੍ਹਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਵਧ ਜਾਂਦੀ ਹੈ। 
5. ਸ਼ਰਾਬ ਅਤੇ ਤੰਬਾਕੂ
ਜਿਨ੍ਹਾਂ ਲੋਕਾਂ ਨੂੰ ਗਠੀਆ ਰੋਗ ਦੀ ਸਮੱਸਿਆ ਹੈ ਉਨ੍ਹਾਂ ਨੂੰ ਸ਼ਰਾਬ, ਸਿਗਰਟ ਅਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਖਤਰਨਾਕ ਬੀਮਾਰੀਆ ਤਾਂ ਲੱਗਦੀਆਂ ਹਨ ਨਾਲ ਹੀ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ।