ਕੁਦਰਤ ਦਾ ਅਨਮੋਲ ਤੋਹਫਾ ‘ਨਿੰਮ’

04/27/2020 6:51:34 PM

ਜਲੰਧਰ (ਨਰੇਸ਼ ਕੁਮਾਰ ਗੁਲਾਟੀ)- ਆਦਿ ਕਾਲ ਤੋਂ ਹੀ ਨਿੰਮ ਦਾ ਪੌਦਾ ਸਾਡੀ ਸੱਭਿਅਤਾ ਅਤੇ ਜਲਵਾਯੂ ਦਾ ਮੁੱਖ ਹਿੱਸਾ ਰਿਹਾ ਹੈ। ਨਿੰਮ ਦਾ ਦਰੱਖਤ ਸਾਡੇ ਹਰੇਕ ਦੇ ਜੀਵਨ ਵਿਚ ਸਿੱਧੇ ਜਾਂ ਅਸਿੱਧੇ ਰੂਪ ਨਾਲ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ, ‘‘ਜਿੱਥੇ ਹੋਵੇ ਨੀਮ ਉਥੇ ਕੀ ਕਰੇ ਹਕੀਮ’’। ਨਿੰਮ ਦਾ ਵਿਗਿਆਨਕ ਨਾਂ ਐਜੀਡੀਰੇਕਟਾ ਇੰਡੀਕਾ ਹੈ ਅਤੇ ਇਸ ਦੇ ਪੌਦੇ ਦੀ ਉਚਾਈ 25-50 ਮੀਟਰ ਅਤੇ ਵਿਆਸ 200-300 ਸੈਂਟੀਮੀਟਰ ਤੱਕ ਹੋ ਸਕਦਾ ਹੈ। ਭਾਰਤੀ ਸੱਭਿਅਤਾ ਦੇ ਜੰਮਪਲ ਵਿਚ ਪੌਦੇ ਵਿਚ ਵੱਖ-ਵੱਖ 17 ਤਰ੍ਹਾਂ ਦੇ ਅੰਸ਼ ਜਿਨ੍ਹਾਂ ਨੂੰ ਆਇਸੋਮਰਸ ਜਾਂ ਲਿਮੋਨਾਇਡ ਕਹਿੰਦੇ ਹਨ, ਪਾਏ ਜਾਂਦੇ ਹਨ। ਨਿੰਮ ਤੋਂ ਅਨੇਕਾਂ ਪ੍ਰਕਾਰ ਦੇ ਉਤਪਾਦ ਤਿਆਰ ਹੁੰਦੇ ਹਨ, ਜਿਵੇਂ ਦਵਾਈਆਂ, ਮੱਛਰਾਂ ਨੂੰ ਮਾਰਨ ਅਤੇ ਭਜਾਉਣ ਤੋਂ ਇਲਾਵਾ ਪਸ਼ੂਆਂ ਦੇ ਚਾਰੇ, ਸਾਬਣ ਉਦਯੋਗ, ਕਾਗਜ਼, ਟੁੱਥਪੇਸਟ, ਖੁਸ਼ਬੂਦਾਰ ਪਾਊਡਰ, ਫਸਲਾਂ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਆਦਿ।

ਨਿੰਮ ਦੇ ਪੌਦੇ ਤੋਂ ਖੇਤੀ ਲਈ ਨਿਮਨਲਿਖਤ ਅਨੁਸਾਰ ਫਾਇਦੇ ਹੁੰਦੇ ਹਨ-

1. ਵਾਤਾਵਰਣ ਪੱਖੋਂ ਇਹ ਬੂਟਾ ਬੇਹੱਦ ਮਹੱਤਵਪੂਰਨ ਥਾਂ ਰੱਖਦਾ ਹੈ। ਸਦਾ ਹਰਾ ਰਹਿਣ ਵਾਲਾ ਇਹ ਬੂਟਾ ਜਿਥੇ ਆਕਸੀਜਨ ਰਾਹੀਂ ਵਾਤਾਵਰਣ ਸ਼ੁੱਧ ਕਰਦਾ ਹੈ, ਉਥੇ ਜ਼ਮੀਨ ਦੇ ਰੋਹੜ ਨੂੰ ਵੀ ਰੋਕਦਾ ਹੈ। ਕਿਹਾ ਜਾਂਦਾ ਹੈ ਕਿ ਨਿੰਮ ਦੀ ਸੰਘਣੀ ਛਾਂ ਹੇਠਾਂ ਬੈਠਣ ਨਾਲ ਕਈ ਤਰ੍ਹਾਂ ਦੀਆਂ ਇਨਸਾਨੀ ਬੀਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ। ਭਾਰਤੀ ਸਭਿਅਤਾ ਵਿਚ ਨਿੰਮ ਦੇ ਦੱਰਖਤ ਨੂੰ ਕਲਪਵਿਰਿਕਸ਼ਾ ਅਤੇ ਸ਼ਾਂਹਜਰ-ਈ-ਮੁਬਾਰਕ ਭਾਵ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਪ੍ਰਮਾਤਮਾ ਦੀ ਕ੍ਰਿਪਾ ਨਾਲ ਪ੍ਰਾਪਤ ਰੁੱਖ ਕਿਹਾ ਜਾਂਦਾ ਹੈ। ਭਰ ਗਰਮੀਆਂ ਦੇ ਸੀਜ਼ਨ ਵਿਚ ਨਿੰਮ ਦੇ ਰੁੱਖ ਦੇ ਹੇਠਾਂ ਤਾਪਮਾਨ ਆਲੇ-ਦੁਆਲੇ ਦੇ ਤਾਪਮਾਨ ਨਾਲੋਂ 10 ਡਿਗਰੀ ਘੱਟ ਹੁੰਦਾ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਕ ਵੱਡਾ ਨਿੰਮ ਦਾ ਰੁੱਖ, ਜੋ ਠੰਡਕ ਅਤੇ ਆਰਾਮ ਪ੍ਰਦਾਨ ਕਰਦਾ ਹੈ, ਉਹ 10 ਏਅਰਕੰਡੀਸ਼ਨਜ਼ ਰਾਹੀਂ ਵੀ ਨਹੀਂ ਮਿਲ ਸਕਦਾ। ਨਿੰਮ ਦੇ ਰੁੱਖ ’ਤੇ ਕਈ ਸਾਡੇ ਮਿੱਤਰ ਜੀਵਾਂ ਦਾ ਵੀ ਰੈਣ ਬਸੇਰਾ ਹੁੰਦਾ ਹੈ, ਜਿਨ੍ਹਾਂ ਰਾਹੀਂ ਸਾਡੇ ਵਾਤਾਵਰਣ ਦਾ ਤਵਾਜੁਨ ਬਰਕਰਾਰ ਰਹਿੰਦਾ ਹੈ। ਨਿੰਮ ਦੇ ਦੱਰਖਤ ’ਤੇ ਲੱਗਾ ਸ਼ਹਿਦ ਮੱਖੀ ਦਾ ਛੱਤਾ ਕਈ ਤਰ੍ਹਾਂ ਦੇ ਕੀੜਿਆਂ ਤੋਂ ਰਹਿਤ ਹੁੰਦਾ ਹੈ। ਮਾਹਿਰਾਂ ਅਨੁਸਾਰ ਇਕ ਨਿੰਮ ਦਾ ਪੌਦਾ 200 ਤੋਂ 300 ਸਾਲ ਤੱਕ ਇਸ ਦੀ ਸਿਸ਼੍ਰਟੀ ਵਿਚ ਮੌਜੂਦ ਰਹਿਣ ਦੀ ਸਮਰੱਥਾ ਰੱਖਦਾ ਹੈ।

2. ਸਾਡੀਆਂ ਫਸਲਾਂ ਵਿਚ ਨਿੰਮ ਦਾ ਬੂਟਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਰਸਾਇਣਕ ਜ਼ਹਿਰਾਂ ਵਿਚ ਕਲੋਰੀਨ ਅਤੇ ਫਾਸਫੋਰਸ ਵਰਗੇ ਤੱਤ ਹੁੰਦੇ ਹਨ, ਜੋ ਕਿ ਹਾਨੀਕਾਰਕ ਹੋ ਸਕਦੇ ਹਨ। ਨਿੰਮ ਵਿਚ ਨਿਮਨਲਿਖਤ ਅਨੁਸਾਰ ਤੱਤ ਪਾਏ ਜਾਂਦੇ ਹਨ-

ਤੇਲ- 30-40%, ਐਜੀਡੀਰੇਕਟਿਨ- 0.2-0.6%, ਸਲਫਰ- 20%, ਟਰਪੀਨਾਇਡਜ਼- 25-30%।

ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ)

ਪੜ੍ਹੋ ਇਹ ਵੀ ਖਬਰ - ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਿਉਂ ਫ਼ਿਕਰਮੰਦ ਹਨ ‘ਮਾਪੇ’

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼-3 : ਕਿਉਂ ਕਿਹਾ ਜਾਂਦਾ ਹੈ 'ਮਾਝੇ ਦਾ ਜਰਨੈਲ'

3. ਫਸਲਾਂ ਵਿਚ ਨਿੰਮ ਦਾ ਛਿੜਕਾਅ ਕੀੜਿਆਂ ਦਾ ਵਾਧਾ ਰੋਕਦਾ ਹੈ ਅਤੇ ਇਸ ਦੇ ਨਾਲ ਹੀ ਐਜੀਡੀਰੇਕਟਿਨ ਕਰ ਕੇ ਕੀੜੇ ਫਸਲ ਨੂੰ ਘੱਟ ਖਾਂਦੇ ਹਨ ਭਾਵ ਕਿ ਘੱਟ ਨੁਕਸਾਨ ਹੁੰਦਾ ਹੈ। ਇਹ ਵੀ ਤੱਥ ਸਾਹਮਣੇ ਆਏ ਹਨ ਕਿ ਨਿੰਮ ਦੀ ਫਸਲਾਂ ਵਿਚ ਵਰਤੋਂ ਨਾਲ ਕੀੜਿਆਂ-ਮਕੌੜਿਆਂ ਵਿਚ ਆਂਡੇ ਦੇਣ ਦੀ ਸਮੱਰਥਾ ਵੀ ਘਟਦੀ ਹੈ। ਨਿੰਮ ਦਾ ਫਸਲਾਂ ਵਿਚ ਇਸਤੇਮਾਲ ਕਈ ਤਰ੍ਹਾਂ ਦੇ ਫਫੂੰਦੀ ਰੋਗ ਜਿਵੇਂ ਕਿ ਧੱਬਿਆਂ ਦਾ ਰੋਗ, ਐਂਥਰਕੋਨੋਜ਼, ਕਾਲੇ ਧੱਬੇ ਆਦਿ ਵਰਗੇ ਰੋਗਾਂ ਦੀ ਰੋਕਥਾਮ ਲਈ ਫਾਇਦੇਮੰਦ ਹੁੰਦਾ ਹੈ।

4. ਨਿੰਮ ਦੇ ਪੱਤੇ, ਬੀਜ ਅਤੇ ਟਾਹਣੀਆਂ, ਖਲੀ ਆਦਿ ਨੂੰ ਜੈਵਿਕ ਖਾਦ ਦੇ ਰੂਪ ਵਿਚ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਨਿੰਮ ਦੀ ਖਲੀ ਵਿਚ 6 % ਤੇਲ, 4% ਨਾਈਟ੍ਰੋਜਨ, 5 % ਫਾਸਫੋਰਸ, 5% ਪੋਟਾਸ਼ ਤੋਂ ਇਲਾਵਾ ਹੋਰ ਛੋਟੇ ਤੱਤ ਵੀ ਹੁੰਦੇ ਹਨ। ਇਸ ਵਿਚ ਲਿਮੋਨਾਇਡ ਨਾਂ ਦਾ ਤੱਤ ਹੁੰਦਾ ਹੈ, ਜੋ ਕਿ ਜ਼ਮੀਨ ਵਿਚ ਫਸਲਾਂ ਦੀਆਂ ਜੜ੍ਹਾਂ ਲਈ ਜਿਥੇ ਫਾਇਦਾ ਕਰਦਾ ਹੈ, ਉਥੇ ਰਸਾਇਣਕ ਖਾਦਾਂ ਦੀ ਕਾਰਜਕੁਸ਼ਲਤਾ ਵਿਚ ਵੀ ਵਾਧਾ ਕਰਦਾ ਹੈ। ਅੱਜਕੱਲ ਨਿੰਮ ਕੋਟਿਡ ਯੂਰੀਆ ਵੀ ਮਾਰਕੀਟ ਵਿਚੋਂ ਮਿਲਦਾ ਹੈ, ਜੋ ਕਿ ਖੇਤਾਂ ਵਿਚ ਨਾਈਟ੍ਰੋਜਨ ਦਾ 50-70 % ਨੁਕਸਾਨ ਹੋਣ ਤੋਂ ਬਚਾਉਂਦਾ ਹੈ ਅਤੇ ਲੰਬੇ ਸਮੇਂ ਤੱਕ ਪੌਦਿਆਂ ਲਈ ਨਾਈਟ੍ਰੋਜਨ ਉਪਲੰਬਧ ਕਰਵਾਉਂਦਾ ਹੈ।

5. ਨਿੰਮ ਦੀਆਂ ਨਮੋਲੀਆਂ ਅਤੇ ਸੁੱਕੇ ਪੱਤੇ ਅਨਾਜ ਨੂੰ ਭੰਡਾਰਨ ਕਰਨ ਵਿਚ ਵੀ ਮਦਦ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ) 

ਨਿੰਮ ਤੋਂ ਕੀੜੇਮਾਰ ਦਵਾਈਆਂ ਬਣਾਉਣ ਦੀ ਵਿਧੀ-

1. ਨਿੰਮ ਦੇ ਸੁੱਕੇ ਬੀਜ ਨੂੰ ਸਾਫ ਕਰਕੇ ਅਤੇ 5 ਕਿਲੋ ਗਿਰੀਆਂ ਦਾ ਪਾਊਡਰ ਤਿਆਰ ਕਰਕੇ ਇਸ ਨੂੰ ਰਾਤ ਲਈ 10 ਲੀਟਰ ਪਾਣੀ ਵਿਚ ਮਿਲਾ ਕੇ ਛੱਡ ਦਿਓ। ਸਵੇਲੇ ਇਸ ਘੋਲ ਨੂੰ ਡੰਡੇ ਨਾਲ ਹਿਲਾ ਕੇ ਇਸ ਨੂੰ ਕੱਪੜੇ ਨਾਲ ਛਾਣ ਲਓ ਅਤੇ ਇਸ ਵਿਚ 100 ਗ੍ਰਾਮ ਕੱਪੜੇ ਧੋੜ ਵਾਲਾ ਸੋਡਾ ਮਿਲਾ ਦਿਓ। ਉਪਰੰਤ 150 ਤੋਂ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਨੂੰ ਇਕ ਏਕੜ ਦੀ ਫਸਲ ’ਤੇ ਛਿੜਕਾਅ ਕੀਤਾ ਜਾ ਸਕਦਾ ਹੈ।

2. ਨਿੰਮ ਦੇ ਤਾਜ਼ਾ 5 ਕਿਲੋ ਪੱਤਿਆ ਨੂੰ ਇਕ ਰਾਤ ਲਈ ਪਾਣੀ ਵਿਚ ਰੱਖ ਦਿਓ। ਸਵੇਰੇ ਇਨ੍ਹਾਂ ਪੱਤਿਆ ਨੂੰ ਪੀਹ ਕੇ ਅਤੇ ਛਾਣ ਕੇ ਪੱਤਿਆਂ ਦਾ ਸੱਤ ਤਿਆਰ ਕੀਤਾ ਜਾ ਸਕਦਾ ਹੈ। ਇਸ ਸੱਤ ਨੂੰ 150 ਲੀਟਰ ਪਾਣੀ ਅਤੇ 100 ਗ੍ਰਾਮ ਕੱਪੜੇ ਧੋਣ ਵਾਲੇ ਸੋਡੇ ਵਿਚ ਰਲਾ ਕੇ ਇਕ ਏਕੜ ਵਿਚ ਛਿੜਕਾਅ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਨੈਫੈਡ PMGKAY ਤਹਿਤ ਕਰੀਬ 2 ਕਰੋੜ NFSA ਪਰਿਵਾਰਾਂ ਲਈ ਵੰਡੇਗਾ 5.88 ਲੱਖ ਮੀਟ੍ਰਿਕ ਟਨ ਦਾਲ਼ਾਂ

ਪੜ੍ਹੋ ਇਹ ਵੀ ਖਬਰ - ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਜ਼ਰੂਰੀ

3. ਅਨਾਜ ਭੰਡਾਰਨ ਲਈ ਖਾਲੀ ਜੂਟ ਦੀਆਂ ਬੋਰੀਆਂ ਨੂੰ ਨਿੰਮ ਦੇ 10 % ਘੋਲ ਵਿਚ 15 ਮਿੰਟ ਲਈ ਡੁਬਾਉਣ ਤੋਂ ਬਾਅਦ ਛਾਵੇਂ ਸੁਕਾ ਕੇ ਕੰਮ ਵਿਚ ਲਿਆਂਦਾ ਜਾ ਸਕਦਾ ਹੈ। ਜਿਥੇ ਅਨਾਜ ਨੂੰ ਸਟੋਰ ਕਰਨਾ ਹੋਵੇ, ਉਸ ਥਾਂ ’ਤੇ ਇਸ ਘੋਲ ਦਾ ਛਿੜਕਾਅ ਵੀ ਫਾਇਦੇਮੰਦ ਹੋ ਸਕਦਾ ਹੈ।
 
ਨਿੰਮ ਦੇ ਵੱਖ-ਵੱਖ ਉਤਪਾਦਾਂ ਰਾਹੀਂ ਫਸਲਾਂ ਆਦਿ ’ਤੇ ਛਿੜਕਾਅ ਜਿਥੇ ਸਸਤਾ ਹੁੰਦਾ ਹੈ, ਉਥੇ ਇਸ ਦਾ ਵਾਤਾਵਰਣ ’ਤੇ ਕੋਈ ਦੂਸ਼ਿਤ ਪ੍ਰਭਾਵ ਵੀ ਨਹੀਂ ਹੁੰਦਾ। ਜ਼ਮੀਨ ਵਿਚ ਨਿੰਮ ਦਾ ਪ੍ਰਯੋਗ ਜ਼ਮੀਨ ਦੀਆਂ ਕਈ ਸਮੱਸਿਆਵਾਂ ਦੇ ਨਿਵਾਰਨ ਦਾ ਕਾਰਣ ਵੀ ਬਣਦਾ ਹੈ।

rajwinder kaur

This news is Content Editor rajwinder kaur