ਟਾਈਫਾਈਡ ਤੇ ਡਾਇਬਿਟੀਜ਼ ਸਣੇ ਕਈ ਬੀਮਾਰੀਆਂ ਨੂੰ ਠੀਕ ਕਰਦੀ ਹੈ ‘ਮੂੰਗੀ ਦੀ ਦਾਲ’

01/20/2020 2:14:00 PM

ਜਲੰਧਰ - ਹਰ ਇਨਸਾਨ ਸਿਹਤ ਲਈ ਸਿਹਤਮੰਦ ਭੋਜਨ ਖਾਂਦਾ ਹੈ, ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਹਰ ਇਕ ਦਾਲ ਆਪਣੇ ਪੋਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਉਸੇ ਤਰ੍ਹਾਂ ਮੂੰਗੀ ਦੀ ਦਾਲ ’ਚ ਪ੍ਰੋਟੀਨ ਦੀ ਮਾਤਰਾ ਬਾਕੀ ਦਾਲਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸੇ ਕਾਰਨ ਵਧਦੇ ਬੱਚਿਆਂ ਨੂੰ ਡਾਕਟਰਾਂ ਵਲੋਂ ਦਾਲ ਖਾਣ ਦੀ ਸਲਾਹ ਸਭ ਤੋਂ ਦਿੱਤੀ ਜਾਂਦੀ ਹੈ। ਤਮਾਮ ਦਾਲਾਂ 'ਚੋਂ ਮੂੰਗੀ ਦੀ ਦਾਲ ਨੂੰ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾਂਦਾ ਹੈ। ਬੀਮਾਰ ਹੋਣ ’ਤੇ ਲੋਕਾਂ ਨੂੰ ਇਹੀਂ ਦਾਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਦਾਲ ਸਰੀਰ ਦੇ ਅੰਦਰ ਜਲਦੀ ਨਾਲ ਪਚ ਜਾਂਦੀ ਹੈ। ਮੂੰਗੀ ਦੀ ਦਾਲ ਨੂੰ ਚੰਗੇ ਢੰਗ ਨਾਲ ਬਣਾਇਆ ਜਾਵੇ ਤਾਂ ਇਹ ਬਾਕੀ ਦਾਲਾਂ ਦੀ ਤਰ੍ਹਾਂ ਸੁਆਦ ਬਣਦੀ ਹੈ। ਇਸ ਦਾਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਮੂੰਗੀ ਦੀ ਦਾਲ ਖਾਣ ਦੇ ਫਾਇਦੇ...

1. ਕਮਜ਼ੋਰੀ ਦੂਰ ਕਰੇ
ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੋਣ ਤੋਂ ਬਾਅਦ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਅਜਿਹੀ ਹਾਲਤ ’ਚ ਮੂੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਬਹੁਤ ਸਾਰੀ ਤਾਕਤ ਮਿਲਦੀ ਹੈ। 

2. ਟਾਈਫਾਈਡ ਤੋਂ ਬਚਾਅ
ਟਾਈਫਾਈਡ ਹੋਣ 'ਤੇ ਮੂੰਗੀ ਦੀ ਦਾਲ ਖਾਣ ਨਾਲ ਰੋਗੀ ਨੂੰ ਬਹੁਤ ਰਾਹਤ ਮਿਲਦੀ ਹੈ। ਟਾਈਫਾਈਡ ਦੌਰਾਨ ਰੋਗੀ ਨੂੰ ਸਾਧਾਰਨ ਮੂੰਗੀ ਦੀ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਉਸ ਦੇ ਲਈ ਫਾਇਦੇਮੰਦ ਹੁੰਦੀ ਹੈ। 

3. ਡਾਇਬਿਟੀਜ਼ ਨੂੰ ਕੰਟਰੋਲ ਕਰੇ
ਮੂੰਗੀ ਦੀ ਦਾਲ ਦੀ ਵਰਤੋਂ ਕਰਨ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ। ਇਸੇ ਲਈ ਡਾਇਬਿਟੀਜ਼ ਦੇ ਰੋਗੀ ਲਈ ਮੂੰਗੀ ਦੀ ਦਾਲ ਦੀ ਵਰਤੋਂ ਕਰਨਾ ਬੇਹੱਦ ਲਾਭਦਾਇਕ ਹੈ। 

4. ਦਾਦ ਦੀ ਸਮੱਸਿਆ ਦੂਰ ਕਰੇ
ਜੇਕਰ ਤੁਸੀਂ ਦਾਦ, ਖਾਜ-ਖੁਜਲੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਮੂੰਗੀ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ। ਇਸ ਲੇਪ ਨੂੰ ਪ੍ਰਭਾਵਿਤ ਥਾਵਾ 'ਤੇ ਲਗਾਉਣ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ।

5. ਕਬਜ਼ ਦੀ ਸਮੱਸਿਆ ਦੂਰ ਕਰੇ
ਕਬਜ਼ ਦੀ ਸਮੱਸਿਆ ਹੋਣ ’ਤੇ ਮੂੰਗੀ ਦੀ ਦਾਲ ਦੀ ਖਿਚੜੀ ਖਾਣੀ ਚਾਹੀਦੀ ਹੈ, ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ।

6. ਚਿਹਰੇ ਲਈ ਫਾਇਦੇਮੰਦ
ਚਿਹਰੇ ਦੇ ਲਈ ਵੀ ਮੂੰਗੀ ਦੀ ਦਾਲ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾਲ ਨੂੰ ਪੀਸ ਕੇ ਇਸ ਦਾ ਫੇਸ ਪੈਕ ਬਣਾ ਕੇ ਚਿਹਰੇ ’ਤੇ ਲਾਉਣਾ ਚਾਹੀਦਾ ਹੈ।

7. ਮਸਲਸ ਵਧਾਏ
ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ। ਮੂੰਗੀ ਦੀ ਦਾਲ ‘ਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ, ਜੋ ਮਸਲਸ ਨੂੰ ਵਧਾਉਣ ’ਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ 100 ਗ੍ਰਾਮ ਮੂੰਗ ਦਾਲ ਨੂੰ ਭਿਓਂ ਕੇ ਜਾਂ ਉਬਾਲ ਕੇ ਖਾਓ।

rajwinder kaur

This news is Content Editor rajwinder kaur