ਖਾਂਸੀ-ਜ਼ੁਕਾਮ ਦੇ ਸਮੇਂ ਦਵਾਈ ਨਹੀਂ ਸਗੋਂ ਰਾਹਤ ਦਿਵਾਏਗੀ ਮਿਸ਼ਰੀ

02/05/2019 2:14:56 PM

ਜਲੰਧਰ— ਠੰਡ ਦੇ ਮੌਸਮ 'ਚ ਤਕਰੀਬਨ ਸਾਰੇ ਲੋਕ ਬੰਦ ਨੱਕ, ਜ਼ੁਕਾਮ, ਖਾਂਸੀ ਅਤੇ ਗਲੇ ਦੀ ਇਨਫੈਕਸ਼ਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਵੀ ਲੈਂਦੇ ਹਨ ਪਰ ਛੋਟੀਆਂ ਜਿਹੀਆਂ ਪਰੇਸ਼ਾਨੀਆਂ ਨੂੰ ਤੁਸੀਂ ਘਰੇਲੂ ਨੁਸਖਿਆਂ ਨਾਲ ਵੀ ਦੂਰ ਕਰ ਸਕਦੇ ਹੋ। ਹਾਲ ਹੀ 'ਚ ਮਸ਼ਹੂਰ ਨਿਊਟ੍ਰੀਸ਼ਨਿਸਟ ਰਜੂਤਾ ਦਿਵੇਕਰ ਨੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਸੌਖਾ ਨੁਸਖਾ ਮਿਸ਼ਰੀ ਦੱਸਿਆ ਹੈ। ਮਿਸ਼ਰੀ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ 'ਚ ਸਹਾਇਕ ਸਿੱਧ ਹੁੰਦੀ ਹੈ। 
ਰਜੂਤਾ ਦਿਵੇਕਰ ਦਾ ਕਹਿਣਾ ਹੈ ਕਿ ਖਾਂਸੀ-ਜ਼ੁਕਾਮ, ਬੰਦ ਨੱਕ ਅਤੇ ਗਲੇ ਦੀ ਇਨਫੈਕਸ਼ਨ ਨੂੰ ਦਵਾਈਆਂ ਦੀ ਬਜਾਏ ਕੁਦਰਤੀ ਤਰੀਕੇ ਦੂਰ ਕੀਤਾ ਜਾ ਸਕਦਾ ਹੈ। ਮਿਸ਼ਰੀ ਖਾਣ ਦੇ ਨਾਲ ਅਜਿਹੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। 
ਇੰਸਟਾਗ੍ਰਾਮ 'ਤੇ ਇਕ ਪੋਸਟ ਨੂੰ ਸ਼ੇਅਰ ਕਰਦੇ ਹੋਏ ਰਜੂਤਾ ਨੇ ਲਿਖਿਆ ਹੈ ਕਿ ਗਲੇ 'ਚ ਖਰਾਸ਼, ਬੰਦ ਨੱਕ ਅਤੇ ਸਰਦੀ ਖਾਂਸੀ ਲਈ ਮਿਸ਼ਰੀ ਦੀ ਵਰਤੋਂ ਕਰੋ। ਆਯੁਰਵੇਦ 'ਚ ਮਿਸ਼ਰੀ ਦਾ ਇਸਤੇਮਾਲ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਇਹ ਨਾ ਸਿਰਫ ਸਰਦੀ ਜ਼ੁਕਾਮ ਤੋਂ ਰਾਹਤ ਦਿਵਾਉਂਦੀ ਹੈ ਸਗੋਂ ਮਿਸ਼ਰੀ ਐਸੀਡਿਟ ਨੂੰ ਵੀ ਦੂਰ ਕਰਨ 'ਚ ਲਾਭਦਾਇਕ ਹੁੰਦੀ ਹੈ। 

ਖਾਣ ਦਾ ਸਹੀ ਤਰੀਕਾ 
ਮਿਸ਼ਰੀ ਨਾਲ ਬੰਦ ਨੱਕ, ਜ਼ੁਕਾਮ ਅਤੇ ਖਾਂਸੀ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਸ ਨੂੰ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਮਿਸ਼ਰੀ ਪਾਊਡਰ ਨਾਲ ਪਿਸੀ ਹੋਈ ਕਾਲੀ ਮਿਰਚ ਅਤੇ ਘਿਓ ਨੂੰ ਮਿਕਸ ਕਰੋ। ਰਾਤ ਨੂੰ ਖਾਣਾ ਖਾਣ ਦੇ ਸਮੇਂ ਇਸ ਮਿਸ਼ਰਣ ਨੂੰ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਸਰਦੀ ਜ਼ੁਕਾਮ ਅਤੇ ਬੰਦ ਨੱਕ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸਰਦੀ-ਖਾਂਸੀ ਅਤੇ ਜ਼ੁਕਾਮ ਦੂਰ ਕਰਨ ਲਈ ਤੁਹਾਨੂੰ ਹਲਕੇ ਗਰਮ ਪਾਣੀ 'ਚ ਮਿਸ਼ਰੀ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚੋਂ ਬਲਗਮ ਬਾਹਰ ਨਿਕਲ ਜਾਵੇਗੀ ਅਤੇ ਤੁਹਾਨੂੰ ਇਸ ਸਮੱਸਿਆ ਤੋਂ ਛੁੱਟਕਾਰਾ ਮਿਲ ਜਾਵੇਗਾ। 

ਕਿਉਂ ਫਾਇਦੇਮੰਦ ਸਾਬਤ ਹੁੰਦੀ ਹੈ ਮਿਸ਼ਰੀ? 
ਲੋਕਾਂ ਨੂੰ ਲੱਗਦਾ ਹੈ ਕਿ ਮਿਸ਼ਰੀ 'ਚ ਸ਼ੂਗਰ ਹੁੰਦੀ ਹੈ, ਇਸ ਲਈ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਦਕਿ ਅਜਿਹਾ ਨਹੀਂ ਹੁੰਦਾ ਹੈ। ਆਯੁਰਵੇਦ 'ਚ ਕਿਹਾ ਗਿਆ ਹੈ ਕਿ ਮਿਸ਼ਰੀ ਇਮਿਊਨਿਟੀ ਨੂੰ ਮਜ਼ਬੂਤੀ ਦਿੰਦੀ ਹੈ, ਜਿਸ ਨਾਲ ਸਰੀਰ ਬੈਕਟੀਰੀਆ ਨਾਲ ਲੜ ਸਕਦਾ ਹੈ। ਇਸ ਨੂੰ ਬਣਾਉਣ ਲਈ ਗੰਨੇ ਦਾ ਇਸਤੇਮਾਲ ਹੁੰਦਾ ਹੈ। ਇਸ ਲਈ ਮਿਸ਼ਰੀ ਅਨਰਿਫਾਇੰਡ ਹੁੰਦੀ ਹੈ। ਪੋਸ਼ਟਿਕ ਤੱਤਾਂ ਨਾਲ ਭਰਪੂਰ ਮਿਸ਼ਰੀ ਦਾ ਇਸਤੇਮਾਲ ਤੁਸੀਂ ਰੇਗੂਲਰ ਕਰ ਸਕਦੇ ਹੋ। ਇਹ ਸਰੀਰ 'ਚ ਹੀਮੋਗਲੋਬਿਨ ਦੇ ਪੱਧਰ ਨੂੰ ਸਹੀ ਕਰਦੀ ਹੈ, ਜਿਸ ਨਾਲ ਖੂਨ ਸਰਕੁਲੇਸ਼ਨ ਵਧੀਆ ਹੁੰਦਾ ਹੈ ਅਤੇ ਸਰੀਰ ਐਨੀਮੀਆ ਤੋਂ ਬਚਿਆ ਰਹਿੰਦਾ ਹੈ।

shivani attri

This news is Content Editor shivani attri