Health Tips : ਜੇਕਰ ਤੁਹਾਡੇ ਵੀ ਅੱਧੇ ਸਿਰ ’ਚ ਹਮੇਸ਼ਾ ਰਹਿੰਦਾ ਹੈ ‘ਦਰਦ’ ਤਾਂ ਪੜ੍ਹੋ ਕਿਵੇਂ ਮਿਲੇਗੀ ਰਾਹਤ

11/03/2021 12:01:10 PM

ਜਲੰਧਰ (ਬਿਊਰੋ) - ਭੱਜਦੌੜ ਅਤੇ ਤਣਾਅ ਨਾਲ ਭਰੀ ਇਸ ਅਜੌਕੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪਰੇਸ਼ਾਨੀ ਵਾਰ-ਵਾਰ ਹੋਣ 'ਤੇ ਮਾਈਗ੍ਰੇਨ (ਅੱਧੇ ਸਿਰ ’ਚ ਦਰਦ) ਦਾ ਰੂਪ ਧਾਰ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ 'ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਹੁੰਦਾ ਰਹਿੰਦਾ ਹੈ। ਜਿਵੇਂ ਤੁਸੀਂ ਇੱਕੋ ਜਿਹੇ ਹਾਲਤ 'ਚ ਇੱਕਦਮ ਤਣਾਅ ਭਰੇ ਮਾਹੌਲ ਵਿੱਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਅਜਿਹਾ ਹੋਣ 'ਤੇ ਤੁਸੀਂ ਮਾਈਗ੍ਰੇਨ ਦਾ ਸ਼ਿਕਾਰ ਹੋ ਰਹੇ ਹੋ। ਦਰਦ ਹੋਣ ’ਤੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਦਵਾਈ ਨਾ ਖਾਓ, ਸਗੋਂ ਦਵਾਈ ਲੈਣ ਤੋਂ ਪਹਿਲਾਂ ਡਾਕਟਰੀ ਜਾਂਚ ਕਰਵਾਓ।  

ਮਾਈਗ੍ਰੇਨ ਦੇ ਕਾਰਨ

. ਹਾਈ ਬਲੱਡ ਪ੍ਰੈਸ਼ਰ
. ਜ਼ਿਆਦਾ ਤਣਾਅ 
. ਨੀਂਦ ਪੂਰੀ ਨਾ ਹੋਣਾ
. ਮੌਸਮ ਵਿੱਚ ਬਦਲਾਅ 
. ਦਰਦ ਨਿਵਾਰਕ ਦਵਾਈਆਂ ਦਾ ਜ਼ਿਆਦਾ ਸੇਵਨ 

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ‘ਡੇਂਗੂ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਹੇਠ ਲਿਖੇ ਘਰੇਲੂ ਨੁਸਖ਼ੇ ਅਪਣਾਓ

ਡ੍ਰਾਈ ਫਰੂਟਸ
ਮਾਈਗ੍ਰੇਨ ਦਾ ਦਰਦ ਹੋਣ ਤੇ ਡਰਾਈ ਫਰੂਟਸ ਖਾਓ ਇਨ੍ਹਾਂ ਵਿੱਚ ਮੈਗਨੀਸ਼ੀਅਮ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ । ਮਾਈਗ੍ਰੇਨ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਸਵੇਰੇ ਪੰਜ ਬਾਦਾਮ ਜ਼ਰੂਰ ਖਾਓ । ਗਰਮੀਆਂ ਵਿੱਚ ਬਾਦਾਮ ਭਿਓ ਕੇ ਖਾਓ ।

ਪਾਣੀ ਜ਼ਿਆਦਾ ਪੀਓ
ਜਦੋਂ ਅਸੀਂ ਪਾਣੀ ਘੱਟ ਪੀਂਦੇ ਹਾਂ ਤਾਂ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ । ਮਾਈਗ੍ਰੇਨ ਤੋਂ ਬਚਣ ਲਈ ਰੋਜ਼ਾਨਾ ਖ਼ੂਬ ਪਾਣੀ ਪੀਓ ।

ਪੜ੍ਹੋ ਇਹ ਵੀ ਖ਼ਬਰ - Health Tips:ਡੇਂਗੂ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ,ਬੁਖ਼ਾਰ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਕੁਦਰਤੀ ਤੇ ਘਰੇਲੂ ਤਰੀਕੇ

ਸ਼ਕਰਕੰਦੀ
ਸ਼ਕਰਕੰਦੀ ਵਿੱਚ ਮੌਜੂਦ ਐਂਟੀ ਆਕਸੀਡੈਂਟ ਤੱਤ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਂਦਾ ਹੈ। ਸਰੀਰ ਵਿੱਚ ਹੋਮੋਸਿਸਟੀਨ ਦਾ ਲੇਵਲ ਵਧਣ ਨਾਲ ਸਿਰ ਦੇ ਅੱਧੇ ਹਿੱਸੇ ਵਿਚ ਦਰਦ ਹੋਣ ਲੱਗਦਾ ਹੈ। ਸ਼ਕਰਕੰਦੀ ਵਿੱਚ ਵਿਟਾਮਿਨ ਬੀ 6 ਪਾਇਆ ਜਾਂਦਾ ਹੈ । ਜੋ ਸਰੀਰ ਵਿੱਚ ਹੋਮੋਸਿਸਟੀਨ ਨਾਮ ਦੇ ਅਮੀਨੋ ਐਸਿਡ ਦੇ ਲੇਵਲ ਨੂੰ ਘੱਟ ਰੱਖਦਾ ਹੈ ।

ਅਦਰਕ ਦੀ ਚਾਹ
ਮਾਈਗ੍ਰੇਨ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਇਸ ਨੂੰ ਕੁਦਰਤੀ ਰੂਪ ਵਿੱਚ ਦੂਰ ਕਰਨ ਲਈ ਅਦਰਕ ਦੀ ਚਾਹ ਪੀਓ। ਅਦਰਕ ਵਿੱਚ ਪਾਏ ਜਾਣ ਵਾਲੇ ਤੱਤ ਮਾਈਗ੍ਰੇਨ ਦੇ ਦਰਦ ਤੇ ਕਾਬੂ ਪਾਉਣ ਵਿੱਚ ਸਹਾਇਕ ਹੁੰਦਾ ਹੈ ।

ਕੌਫੀ
ਜਿਸ ਤਰ੍ਹਾਂ ਸਧਾਰਨ ਸਿਰਦਰਦ ਵਿੱਚ ਕੌਫੀ ਅਤੇ ਚਾਹ ਪੀਣਾ ਫ਼ਾਇਦੇਮੰਦ ਹੈ। ਉਸ ਤਰ੍ਹਾਂ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਕੌਫੀ ਪੀਣਾ ਫ਼ਾਇਦੇਮੰਦ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

ਰੈੱਡ ਵਾਈਨ ਅਤੇ ਬ੍ਰਾਕਲੀ
ਰੈੱਡ ਵਾਈਨ ਅਤੇ ਬਰੌਕਲੀ ਵਿੱਚ ਟਾਇਰਾਮਾਇਨ ਪਾਇਆ ਜਾਂਦਾ ਹੈ, ਜੋ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਨਾਲ ਹੀ ਬਰੌਕਲੀ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜਿਸ ਨਾਲ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਂਦਾ ਹੈ।

ਕਿਨੋਆ
ਕਿਨੋਆ ਇੱਕ ਪ੍ਰਕਾਰ ਦਾ ਦਲੀਆ ਹੁੰਦਾ ਹੈ, ਜਿਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਦੁੱਧ ਅਤੇ ਮੱਖਣ ਤੋਂ ਕਿਤੇ ਜ਼ਿਆਦਾ ਅਮੀਨੋ ਐਸਿਡ ਕਿਨੋਆ ਵਿੱਚ ਪਾਇਆ ਜਾਂਦਾ ਹੈ। ਸ਼ੂਗਰ, ਅਨੀਮੀਆ ਤੋਂ ਲੈ ਕੇ ਮਾਈਗ੍ਰੇਨ ਲਈ ਕਿਨੋਆ ਬਹੁਤ ਫ਼ਾਇਦੇਮੰਦ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

rajwinder kaur

This news is Content Editor rajwinder kaur