ਹਰਾ ਧਨੀਆ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

10/18/2018 10:54:50 AM

ਨਵੀਂ ਦਿੱਲੀ— ਸਰਦੀਆਂ 'ਚ ਹਰ ਕਿਸੇ ਦੀ ਰਸੋਈ 'ਚ ਪਕਾਏ ਜਾਣ ਵਾਲੇ ਪਕਵਾਨਾਂ 'ਚ ਹਰੇ ਧਨੀਏ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਕੁਝ ਲੋਕ ਖਾਣੇ 'ਚ ਸੁਆਦ ਅਤੇ ਖੁਸ਼ਬੂ ਲਈ ਭੋਜਨ 'ਚ ਹਰੇ ਧਨੀਏ ਦੀ ਚਟਨੀ ਵੀ ਬਣਾਉਂਦੇ ਹਨ। ਧਨੀਆ ਸੁਆਦ ਹੋਣ ਦੇ ਨਾਲ-ਨਾਲ ਕਈ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਨਾਲ ਕਈ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ 'ਚ ਪ੍ਰੋਟੀਨ, ਵਸਾ, ਫਾਈਬਰ, ਕਾਰਬੋਹਾਈਡ੍ਰੇਟ, ਮਿਨਰਲ ਆਦਿ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਧਨੀਏ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
 

1. ਪਾਚਨ ਸ਼ਕਤੀ ਵਧਾਏ
ਹਰਾ ਧਨੀਆ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਇਹ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਧਨੀਏ ਦੇ ਤਾਜ਼ੇ ਪੱਤਿਆਂ ਨੂੰ ਲੱਸੀ 'ਚ ਮਿਲਾ ਕੇ ਪੀਣ ਨਾਲ ਬਦਹਜ਼ਮੀ, ਉਲਟੀ ਅਤੇ ਪੇਚਿਸ਼ ਤੋਂ ਆਰਾਮ ਮਿਲਦਾ ਹੈ। ਹਰਾ ਧਨੀਆ, ਹਰੀ ਮਿਰਚ, ਕਸਿਆ ਹੋਇਆ ਨਾਰੀਅਲ ਅਤੇ ਅਦਰਕ ਦੀ ਚਟਨੀ ਬਣਾ ਕੇ ਖਾਣ ਨਾਲ ਪੇਟ 'ਚ ਹੋਣ ਵਾਲੇ ਦਰਦ ਤੋਂ ਵੀ ਆਰਾਮ ਮਿਲਦਾ ਹੈ। ਪੇਟ 'ਚ ਦਰਦ ਹੋਣ ਨਾਲ ਅੱਧਾ ਗਲਾਸ ਪਾਣੀ 'ਚ ਦੋ ਚੱਮਚ ਧਨੀਆ ਪਾਊਡਰ ਮਿਲਾ ਕੇ ਪੀਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
 

2. ਕੋਲੈਸਟਰੋਲ ਨੂੰ ਘੱਟ ਕਰਦਾ ਹੈ
ਹਰੇ ਧਨੀਏ 'ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ 'ਚੋਂ ਕੋਲੈਸਟਰੋਲ ਨੂੰ ਘੱਟ ਕਰ ਦਿੰਦੇ ਹਨ ਜਾਂ ਉਸ ਨੂੰ ਕੰਟਰੋਲ 'ਚ ਰੱਖਦੇ ਹਨ। ਧਨੀਏ ਦੇ ਬੀਜਾਂ 'ਚ ਕੋਲੈਸਟਰੋਲ ਨੂੰ ਮੇਨਟੇਨ ਰੱਖਣ ਵਾਲੇ ਤੱਤ ਹੁੰਦੇ ਹਨ। ਜੇਕਰ ਕੋਈ ਵਿਅਕਤੀ ਹਾਈ ਕੋਲੈਸਟਰੋਲ ਨਾਲ ਗ੍ਰਸਤ ਹੈ ਤਾਂ ਉਸ ਨੂੰ ਧਨੀਏ ਦੇ ਬੀਜਾਂ ਨੂੰ ਉਬਾਲ ਕੇ ਉਸ ਦਾ ਪਾਣੀ ਪਾਣੀ ਚਾਹੀਦਾ ਹੈ।
 

3. ਡਾਇਬਿਟੀਜ਼ 'ਚ ਲਾਭਕਾਰੀ 
ਧਨੀਏ ਨੂੰ ਡਾਇਬਿਟੀਜ਼ ਦਾ ਨਾਸ਼ ਕਰਨ ਵਾਲਾ ਵੀ ਕਿਹਾ ਜਾਂਦਾ ਹੈ। ਡਾਇਬਿਟੀਜ਼ ਨਾਲ ਪੀੜਤ ਵਿਅਕਤੀਆਂ ਲਈ ਤਾਂ ਇਹ ਵਰਦਾਨ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ 'ਚ ਇੰਸੁਲਿਨ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਧਨੀਆ ਪਾਊਡਰ, ਬਾਡੀ 'ਚੋਂ ਸ਼ੂਗਰ ਦਾ ਲੈਵਲ ਘੱਟ ਕਰ ਦਿੰਦਾ ਹੈ ਅਤੇ ਇੰਸੁਲਿਨ ਦੀ ਮਾਤਰਾ 'ਚ ਵਾਧਾ ਹੁੰਦਾ ਹੈ।
 

4. ਕਿਡਨੀ ਦੀ ਸਮੱਸਿਆ 'ਚ ਲਾਭਕਾਰੀ 
ਧਨੀਆ ਖਾਣ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ। ਰੋਜ਼ਾਨਾ ਧਨੀਏ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਡਨੀ ਦੀ ਸਮੱਸਿਆ ਨਾ ਦੇ ਬਰਾਬਰ ਹੁੰਦੀ ਹੈ। ਇਸ ਲਈ ਕਿਡਨੀ ਦੀ ਸਮੱਸਿਆ ਨਾਲ ਪੀੜਤ ਵਿਅਕਤੀ ਨੂੰ ਧਨੀਏ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
 

5. ਅਨੀਮਿਆ ਦੂਰ ਕਰੇ
ਧਨੀਏ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਅਨੀਮਿਆ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਐਂਟੀ -ਆਕਸੀਡੈਂਟ, ਮਿਨਰਲ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੋਣ ਕਾਰਨ ਧਨੀਆ ਕੈਂਸਰ ਤੋਂ ਬਚਾਅ ਵੀ ਕਰਦਾ ਹੈ।
 

6. ਅੱਖਾਂ ਦੀ ਰੌਸ਼ਨੀ ਵਧਾਏ
ਰੋਜ਼ਾਨਾ ਹਰੇ ਧਨੀਏ ਦੀ ਵਰਤੋਂ ਕਰਨ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ 'ਚ ਵਾਧਾ ਹੋਵੇਗਾ, ਕਿਉਂਕਿ ਹਰੇ ਧਨੀਏ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ।

neha meniya

This news is Content Editor neha meniya