ਨਿੰਬੂ ਦੀ ਚਾਹ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

03/13/2018 10:41:53 AM

ਨਵੀਂ ਦਿੱਲੀ— ਨਿੰਬੂ ਦੀ ਚਾਹ ਤਾਂ ਸਾਰੇ ਹੀ ਪੀਂਦੇ ਹਨ ਪਰ ਇਸ ਦੇ ਫਾਇਦਿਆਂ ਬਾਰੇ ਲੋਕ ਘੱਟ ਹੀ ਜਾਣਦੇ ਹਨ। ਨਿੰਬੂ ਦੀ ਚਾਹ ਪੀਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ। ਨਿੰਬੂ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਨਿੰਬੂ ਦੀ ਚਾਹ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਨਿੰਬੂ ਦੀ ਚਾਹ ਪੀਣ ਦੇ ਫਾਇਦੇ
1. ਪੇਟ ਦੀ ਚਰਬੀ ਨੂੰ ਘੱਟ ਕਰੇ
ਨਿੰਬੂ ਦੀ ਚਾਹ ਪੇਟ 'ਤੇ ਜਮ੍ਹਾ ਹੋਣ ਵਾਲੀ ਚਰਬੀ ਨੂੰ ਘੱਟ ਕਰਦੀ ਹੈ। ਇਸ ਤੋਂ ਇਲਾਵਾ ਨਿੰਬੂ 'ਚ ਮੌਜੂਦ ਵਿਟਾਮਿਨ ਸੀ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
2. ਜੁਕਾਮ ਤੋਂ ਰਾਹਤ
ਨਿੰਬੂ ਦੀ ਚਾਹ ਜੁਕਾਮ ਤੋਂ ਰਾਹਤ ਪਹੁੰਚਾਉਂਦੀ ਹੈ। ਦਿਨ 'ਚ ਦੋ ਤਿੰਨ ਵਾਰ ਇਹ ਚਾਹ ਪੀਣ ਨਾਲ ਖਰਾਬ ਗਲੇ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਨਿੰਬੂ ਦੀ ਚਾਹ ਪੀਣ ਨਾਲ ਸਰੀਰ ਦਾ ਇਮਊਨ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ।
3. ਦਿਮਾਗ ਤਾਜ਼ਾ ਰਹਿੰਦਾ ਹੈ
ਨਿੰਬੂ ਦੀ ਚਾਹ ਪੀਣ ਨਾਲ ਦਿਮਾਗ ਤਾਜ਼ਾ ਰਹਿੰਦਾ ਹੈ ਅਤੇ ਮਾਨਸਿਕ ਥਕਾਵਟ ਨਹੀਂ ਹੁੰਦੀ। ਨਿੰਬੂ ਦੀ ਚਾਹ ਪੀਣ ਨਾਲ ਸਿਰਦਰਦ ਕਮਜ਼ੋਰੀ ਅਤੇ ਸੁਸਤੀ ਵੀ ਦੂਰ ਹੋ ਜਾਂਦੀ ਹੈ।
4. ਡਾਇਬਿਟੀਜ਼
ਨਿੰਬੂ ਦੀ ਚਾਹ ਡਾਇਬਿਟੀਜ਼ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦੀ ਹੈ। ਨਿੰਬੂ ਦੀ ਚਾਹ ਪੀਣ ਨਾਲ ਸਰੀਰ 'ਚ ਇੰਸੁਲਿਨ ਦਾ ਸਤਰ ਵਧਦਾ ਹੈ ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।