ਸਿਗਰੇਟ ਨੂੰ ਛੱਡਣ ਲਈ ਅਪਣਾਓ ਇਹ ਸਭ ਤੋਂ ਆਸਾਨ ਘਰੇਲੂ ਤਰੀਕੇ

07/07/2017 8:07:10 AM

ਜਲੰਧਰ— ਸਮੋਕਿੰਗ ਦੀ ਬੁਰੀ ਲਤ ਅੱਜਕੱਲ ਹਰ 5 ਤੋਂ 3 ਵਿਅਤੀਆਂ 'ਚ ਦੇਖੀ ਜਾਂਦੀ ਹੈ। ਇਕ ਬਾਰ ਇਹ ਬੁਰੀ ਆਦਤ ਲੱਗ ਜਾਵੇ ਤਾਂ ਛੱਡਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਪਰ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਸ਼ਾਇਦ ਤੁਸੀਂ ਅਨਜਾਨ ਹੋ। ਇਸ ਨਾਲ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਸ ਦੀ ਆਦਤ ਛੱਡਣ ਦੇ ਲਈ ਤੁਸੀਂ ਆਪਣੇ ਆਹਾਰ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਫਾਇਦਾ ਮਿਲੇਗਾ।
1. ਸ਼ਹਿਦ 
ਸ਼ਹਿਦ ਵੀ ਬਹੁਤ ਲਾਭਕਾਰੀ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। 1 ਚਮਚ ਰੋਜ਼ਾਨਾ ਸ਼ਹਿਦ ਖਾਣ ਨਾਲ ਫਾਇਦਾ ਮਿਲੇਗਾ।
2. ਮੂਲੀ
ਮੂਲੀ ਖਾ ਕੇ ਸਿਗਰਟ ਤੋਂ ਦੂਰ ਰਿਹਾ ਜਾ ਸਕਦਾ ਹੈ। ਇਸ ਨੂੰ ਸਲਾਦ ਅਤੇ ਸਬਜ਼ੀ ਦੇ ਰੂਪ ਵਿੱਚ ਜ਼ਰੂਰ ਖਾਓ। ਇਹ ਚੇਨ ਸਮੋਕਰਸ ਦੇ ਲਈ ਵੀ ਬਹੁਤ ਲਾਭਕਾਰੀ ਹੈ।
3. ਮੁਲੇਠੀ
ਮੁਲੇਠੀ ਦਾ ਉਪਯੋਗ ਖਾਂਸੀ ਵਰਗੇ ਰੋਗ ਠੀਕ ਕਰਨ ਦੇ ਲਈ ਕੀਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਸਿਗਰੇਟ ਪੀਣ ਵਾਲਿਆਂ ਦੇ ਲਈ ਵੀ ਇਹ ਵਰਦਾਨ ਹੈ। ਮੁਲੇਠੀ ਦੇ ਟੁੱਕੜੇ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਸਮੋਕਿੰਗ ਦੀ ਇੱਛਾ ਘੱਟ ਹੋ ਜਾਂਦੀ ਹੈ। ਦਿਨ ਵਿੱਚ 1-2 ਬਾਰ ਮੁਲੇਠੀ ਦਾ ਇਸਤੇਮਾਲ ਜ਼ਰੂਰ ਕਰੋ।
4. ਪਾਣੀ
ਪਾਣੀ ਸਰੀਰ ਦੇ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ। ਇਸ ਨੂੰ ਪੀਣ ਨਾਲ ਸਕਿਨ ਉੱਤੇ ਚਮਕ ਆਉਂਦੀ ਹੈ, ਅਤੇ ਵਿਸ਼ੈਲੇ ਪਦਾਰਥ ਯੁਰਿਨ ਰਾਹੀ ਬਾਹਰ ਨਿਕਲਦੇ ਹਨ। ਹਰ ਰੋਜ਼ ਘੱਟ ਤੋਂ ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਿਗਰਟ ਪੀਣ ਦੀ ਆਦਤ ਘੱਟ ਜਾਵੇਗੀ।