ਤਾਲਾਬੰਦੀ ''ਚ ਵੱਧਦੇ ਭਾਰ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਰਹੋਗੇ ਸਿਹਤਮੰਦ

08/25/2020 6:09:44 PM

ਜਲੰਧਰ - ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਦੇਸ਼ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਫੈਲ ਰਿਹਾ ਹੈ, ਜੋ ਹੁਣ ਘੱਟ ਹੋਣ ਦਾ ਨਹੀਂ ਲੈ ਰਿਹਾ। ਇਸ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਮੇਤ ਹੋਰ ਕਈ ਦੇਸ਼ਾਂ 'ਚ ਤਾਲਾਬੰਦੀ ਦੀ ਸਥਿਤੀ ਬਣੀ ਹੋਈ ਹੈ। ਅਜਿਹੇ 'ਚ ਸਾਰੇ ਲੋਕ ਆਪਣੇ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ। ਇਸ ਨਾਲ ਉਨ੍ਹਾਂ ਦੇ ਜੀਵਨ 'ਚ ਰੋਜ਼ਾਨਾ ਬਦਲਾਅ ਹੋ ਰਿਹਾ ਹੈ। ਖ਼ਾਸ ਤੌਰ 'ਤੇ ਖਾਣ-ਪੀਣ ਨਾਲ ਕਈ ਲੋਕਾਂ 'ਚ ਮੋਟਾਪੇ ਦੀ ਸ਼ਿਕਾਇਤ ਦੇਖੀ ਗਈ ਹੈ। ਜੇਕਰ ਤੁਸੀਂ ਵੀ ਤਾਲਾਬੰਦੀ 'ਚ ਵੱਧ ਰਹੇ ਭਾਰ ਤੋਂ ਪਰੇਸ਼ਾਨ ਹੋ ਅਤੇ ਡਾਈਟਿੰਗ 'ਤੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਾਂਗੇ। ਤੁਸੀਂ ਆਪਣੇ ਨਾਸ਼ਤੇ 'ਚ ਕਈ ਚੀਜ਼ਾਂ ਨੂੰ ਜੋੜ ਸਕਦੇ ਹੋ, ਜੋ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀਆਂ ਹਨ। ਇਸ ਨਾਲ ਤੁਸੀਂ ਨਾ ਕੇਵਲ ਸਿਹਤਮੰਦ ਰਹੋਗੇ ਸਗੋਂ ਮੋਟਾਪੇ ਤੋਂ ਵੀ ਛੁਟਕਾਰਾ ਪਾ ਸਕਦੇ ਹੋ। 

ਇਸੇ ਲਈ ਤਾਬਾਬੰਦੀ ’ਚ ਤੁਸੀਂ ਸਿਹਤਮੰਦ ਨਾਸ਼ਤਾ ਕਰੋ। ਇਸ ਲਈ ਕੁਝ ਲੋਕ ਦੁੱਧ ਅਤੇ ਓਟਸ ਦਾ ਸਹਾਰਾ ਲੈਂਦੇ ਹਨ ਤਾਂ ਕੁਝ ਲੋਕ ਦੁੱਧ ਦੇ ਨਾਲ ਅੰਡੇ ਅਤੇ ਬ੍ਰੈੱਡ ਲੈਂਦੇ ਹਨ ਪਰ ਲੋਕ ਇਸ ਨੂੰ ਰੋਜ਼ਾਨਾ ਨਹੀਂ ਖਾ ਪਾਉਂਦੇ। ਅਜਿਹੇ 'ਚ ਤੁਸੀਂ ਆਪਣੇ ਨਾਸ਼ਤੇ 'ਚ ਇਨ੍ਹਾਂ ਚੀਜ਼ਾਂ ਨੂੰ ਆਸਾਨੀ ਨਾਲ ਜੋੜ ਸਕਦੇ ਹੋ, ਜਿਸ ਨੂੰ ਤੁਸੀਂ ਸੌਖੀ ਤਰ੍ਹਾਂ ਬਣਾ ਸਕਦੇ ਹੋ। ਇਹ ਖਾਣ 'ਚ ਤਾਂ ਸਵਾਦਿਸ਼ਟ ਹੁੰਦੇ ਹੀ ਹਨ ਨਾਲ ਹੀ ਪੌਸ਼ਟਿਕ ਵੀ ਹੁੰਦੇ ਹਨ।

ਇਡਲੀ  
ਇਡਲੀ ਪੌਸ਼ਟਿਕ ਅਤੇ ਸਵਾਦ ਨਾਸ਼ਤਾ ਹੈ। ਇਸਨੂੰ ਚੌਲ ਅਤੇ ਦਾਲ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਸ 'ਚ ਘੱਟ ਕੈਲਰੀ ਹੁੰਦੀ ਹੈ ਕਿਉਂਕਿ ਇਹ ਸਟੀਮ ਕਰਕੇ ਬਣਾਇਆ ਜਾਂਦਾ ਹੈ, ਜਿਸ ਕਾਰਨ ਇਹ ਆਇਲ ਫ੍ਰੀ ਹੁੰਦਾ ਹੈ।

ਉਤਪਮ ਸਿਹਤ ਲਈ ਹੁੰਦੈ ਗੁਣਕਾਰੀ
ਇਸਨੂੰ ਵੀ ਇਡਲੀ ਦੀ ਤਰ੍ਹਾਂ ਬਣਾਇਆ ਜਾਂਦਾ ਹੈ ਪਰ ਇਹ ਇਡਲੀ ਤੋਂ ਜ਼ਿਆਦਾ ਥਿਕ ਹੁੰਦਾ ਹੈ। ਇਸਨੂੰ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਅਤੇ ਹਰੀ ਮਿਰਚ ਦੇ ਬਾਰੀਕ ਮਿਕਸਚਰ ਨਾਲ ਬਣਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ- ਪੈਸੇ ਜੋੜਨ ਅਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ 

ਪੜ੍ਹੋ ਇਹ ਵੀ ਖਬਰ- ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

ਪਲੇਨ ਡੋਸੇ  
ਪਲੇਨ ਡੋਸਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਬਣਾਉਣ ਲਈ ਬਹੁਤ ਘੱਟ ਮਾਤਰਾ 'ਚ ਤੇਲ ਦਾ ਪ੍ਰਯੋਗ ਹੁੰਦਾ ਹੈ।

ਉੱਪਮ ਡੋਸੇ 
ਉੱਪਮ ਡੋਸੇ ਦੀ ਤਰ੍ਹਾਂ ਹੁੰਦਾ ਹੈ ਅਤੇ ਬੜੀ ਆਸਾਨੀ ਅਤੇ ਜਲਦੀ ਬਣ ਜਾਂਦਾ ਹੈ। ਇਸ 'ਚ ਘੱਟ ਕੈਲਰੀ ਹੁੰਦੀ ਹੈ ਜੋ ਤੁਹਾਡੇ ਨਾਸ਼ਤੇ ਲਈ ਚੰਗਾ ਹੁੰਦਾ ਹੈ। ਇਸਨੂੰ ਚਟਨੀ ਤੇ ਸਾਂਬਰ ਨਾਲ ਲਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ- ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖਬਰ- ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

rajwinder kaur

This news is Content Editor rajwinder kaur