ਗੁਣਾਂ ਦੀ ਖਾਨ ਹੈ ''ਲੀਚੀ'' ਫਾਇਦੇ ਜਾਣ ਕੇ ਹੋਵੋਗੇ ਹੈਰਾਨ

05/25/2019 2:27:08 PM

ਜਲੰਧਰ—ਲੀਚੀ ਨੂੰ ਫਲਾਂ ਦੀ ਰਾਣੀ ਕਿਹਾ ਜਾਂਦਾ ਹੈ। ਲਾਲ ਲੀਚੀ ਦਾ ਗੁੱਛਾ ਨਾ ਚਾਹੁੰਦੇ ਹੋਏ ਵੀ ਜ਼ਿਆਦਾ ਖਾਧਾ ਜਾਂਦਾ ਹੈ। ਇਸ 'ਚ ਵੀ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜਿਸ ਕਾਰਨ ਇਸ ਨੂੰ ਖਾਣਾ ਜ਼ਰੂਰੀ ਵੀ ਹੋ ਜਾਂਦਾ ਹੈ। ਲੀਚੀ ਰੋਜ਼ਾਨਾ 12 ਦੇ ਕਰੀਬ ਖਾਣੀਆਂ ਚਾਹੀਦੀਆਂ ਹਨ ਪਰ ਇਸ ਤੋਂ ਜ਼ਿਆਦਾ ਖਾਣਾ ਖਤਰਨਾਕ ਹੋ ਸਕਦਾ ਹੈ। ਲੀਚੀ ਉਂਝ ਵੀ ਗਰਮੀਆਂ ਦਾ ਫਲ ਹੈ, ਇਸ ਲਈ ਮੀਂਹ ਦੌਰਾਨ ਇਸ ਨੂੰ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਮੀਂਹ ਦੌਰਾਨ ਲੀਚੀ 'ਚ ਕੀੜੇ ਨਿਕਲਣ ਲੱਗਦੇ ਹਨ। ਆਮ ਤੌਰ 'ਤੇ ਅਪ੍ਰੈਲ ਦੇ ਅੰਤ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫਤੇ ਤੱਕ ਇਹ ਬਾਜ਼ਾਰ 'ਚ ਉਪਲੱਬਧ ਹੈ ਪਰ ਮੀਂਹ ਨਾਲ ਲੀਚੀ 'ਚ ਕੀੜੇ ਲੱਗ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਪਹਿਲੇ ਮੀਂਹ ਦੇ ਪਹਿਲੇ ਹੀ ਖਾਣਾ ਸਿਹਤਮੰਦ ਹੈ।
ਲੀਚੀ ਖਾਣ ਦੇ ਅਨੋਖੇ ਲਾਭ
ਮੋਟਾਪੇ ਤੋਂ ਰੋਕੇ
ਇਸ ਨੂੰ ਖਾਣ 'ਤੇ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ, ਜਿਸ ਕਰਕੇ ਮੋਟਾਪਾ ਵੀ ਨਹੀਂ ਕਰਦੀ।
ਠੰਡ ਤੋਂ ਬਚਾਓ
ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ, ਜਿਸ ਕਾਰਨ ਸਰਦੀ-ਜ਼ੁਕਾਮ ਵੀ ਘੱਟ ਹੁੰਦਾ ਹੈ।
ਚਿਹਰੇ 'ਤੇ ਲਿਆਏ ਨਿਖਾਰ 
ਇਸ ਨਾਲ ਵੱਧਦੀ ਉਮਰ ਦਾ ਅਸਰ ਲੇਟ ਹੁੰਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਨੂੰ ਦੂਰ ਕਰਕੇ ਚਿਹਰੇ 'ਤੇ ਨਿਖਾਰ ਆਉਂਦਾ ਹੈ।
ਦਿਲ ਦੇ ਦੌਰੇ ਤੋਂ ਬਚਾਓ
ਇਸ 'ਚ ਮੌਜੂਦ 'ਪੋਟਾਸ਼ੀਅਮ' ਹੁੰਦਾ ਹੈ, ਜਿਹੜਾ ਦਿਲ ਨੂੰ ਤੰਦਰੁਸਤ ਰੱਖਦਾ ਹੈ।


ਕੈਂਸਰ ਤੋਂ ਬਚਾਓ
ਲੀਚੀ 'ਚ 'ਬਾਇਓ ਕੈਮੀਕਲ' ਪਦਾਰਥ ਹੁੰਦੇ ਹਨ, ਜਿਹੜੇ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਉਂਝ ਤਾਂ ਸਾਰਿਆਂ ਨੂੰ ਹੀ ਇਹ ਫਲ ਖਾਣਾ ਚਾਹੀਦਾ ਹੈ ਪਰ ਔਰਤਾਂ ਨੂੰ ਇਹ ਛਾਤੀ ਦਾ ਕੈਂਸਰ ਹੋਣ ਤੋਂ ਬਚਾ ਸਕਦਾ ਹੈ।
ਊਰਜਾ ਦਿਵਾਏ
ਜੇਕਰ ਤੁਸੀਂ ਥਕਾਵਟ ਅਤੇ ਸੁਸਤੀ ਜ਼ਿਆਦਾ ਮਹਿਸੂਸ ਕਰਦੇ ਹੋ ਤਾਂ ਲੀਚੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਊਰਜਾ ਮਿਲਦੀ ਹੈ। 
ਪੇਟ ਲਈ ਫਾਇਦੇਮੰਦ
ਦਸਤ, ਉਲਟੀ, ਪੇਟ ਦੀ ਖਰਾਬੀ, ਪੇਟ ਦੇ ਅਲਸਰ ਅਤੇ ਆਂਤਰਿਕ ਸੋਜ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲੀਚੀ ਦੀ ਵਰਤੋਂ ਕਰਨਾ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਲੀਚੀ ਗੁਰਦੇ ਦੀ ਪੱਥਰੀ ਨਾਲ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਂਦੀ ਹੈ।
ਪੌਸ਼ਟਿਕ ਤੱਤ 
ਇਸ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਮਿਨਰਲਜ਼, ਪੋਟਾਸ਼ਿਅਮ, ਕਾਰਬੋਹਾਈਡ੍ਰੇਟਸ, ਵੀਟਾਮਿਨ ਸੀ, ਏ ਅਤੇ ਸੀ, ਬੀਟਾ ਕੈਰੋਟੀਨ ਆਦਿ ਹੁੰਦੇ ਹਨ।
ਖੂਨ ਦੀ ਕਮੀ 
ਇਸ ਦੇ ਸੇਵਨ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ। 


ਗਲੇ ਦੀ ਖਰਾਸ਼ ਦੂਰ ਕਰੇ
ਗਲੇ ਦੀ ਖਰਾਸ਼ ਨੂੰ ਘੱਟ ਕਰਨ ਲਈ ਲੀਚੀ ਬਹੁਤ ਹੀ ਫਾਇਦੇਮੰਦ ਹੈ। ਜਦੋਂ ਵੀ ਤੁਹਾਡੇ ਗਲੇ 'ਚ ਖਰਾਸ਼ ਜਾਂ ਦਰਦ ਹੋਵੇ ਤਾਂ 1 ਲੀਚੀ ਖਾ ਲਓ।
ਪਾਣੀ ਦੀ ਪੂਰਤੀ ਕਰੇ
ਲੀਚੀ ਦਾ ਰਸ 1 ਪੋਸ਼ਟਿਕ ਤਰਲ ਹੈ। ਇਹ ਗਰਮੀਆਂ ਦੇ ਮੌਸਮ 'ਚ ਸਰੀਰ 'ਚ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਲੀਚੀ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਵੀ ਕਰਦੀ ਹੈ।
ਐਸੀਡੀਟੀ
ਲੀਚੀ 'ਚ 'ਫਾਇਬਰ' ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਕਰਕੇ ਹਾਜਮਾ ਤੰਦਰੁਸਤ ਹੁੰਦਾ ਹੈ ਕਬਜ਼, ਜਲਣ ਅਤੇ ਅਪੱਚ ਨੂੰ ਵੀ ਠੀਕ ਕਰਦਾ ਹੈ।
ਬੱਚਿਆਂ ਦਾ ਵਿਕਾਸ
ਲੀਚੀ 'ਚ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਮੌਜੂਦ ਹੁੰਦੇ ਹਨ ਜੋ ਬੱਚਿਆਂ ਦੇ ਸਰੀਰਕ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਲੀਚੀ ਹੱਡੀਆਂ ਦੀਆਂ ਬੀਮਾਰੀਆਂ ਰੋਕਣ 'ਚ ਮਦਦ ਕਰਦਾ ਹੈ।

shivani attri

This news is Content Editor shivani attri