ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

02/28/2018 10:51:00 AM

ਨਵੀਂ ਦਿੱਲੀ— ਲੀਚੀ ਗਰਮੀਆਂ ਦਾ ਮੁੱਖ ਫਲ ਹੈ। ਸੁਆਦ 'ਚ ਮਿੱਠਾ ਅਤੇ ਰਸੀਲਾ ਹੋਣ ਦੇ ਨਾਲ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਲੀਚੀ 'ਚ ਕਾਰਬੋਹਾਈਡ੍ਰੇਟ, ਵਿਟਾਮਿਨ ਏ ਅਤੇ ਕਾਮਪਲੈਕਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਪੌਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ਅਮ, ਫਾਰਸਫੋਰਸ ਅਤੇ ਆਇਰਨ ਵਰਗੇ ਮਿਨਰਲਸ ਪਾਏ ਜਾਂਦੇ ਹਨ। ਰੋਜ਼ਾਨਾ ਲੀਚੀ ਖਾਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਵੱਧਦੀ ਉਮਰ ਦੇ ਲੱਛਣ ਘੱਟ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਇਹ ਸਰੀਰਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰਨ ਦਾ ਕੰਮ ਕਰਦਾ ਹੈ। ਹਾਲਾਂਕਿ ਲੀਚੀ ਖਾਂਦੇ ਸਮੇਂ ਧਿਆਨ ਰੱਖੋ ਕਿ ਇਸ ਨੂੰ ਬਹੁਤ ਜ਼ਿਆਦਾ ਮਾਤਰਾ 'ਚ ਖਾਣਾ ਹਾਨੀਕਾਰਕ ਹੋ ਸਕਦਾ ਹੈ। ਬਹੁਤ ਜ਼ਿਆਦਾ ਲੀਚੀ ਖਾਣ ਨਾਲ ਖਾਰਸ਼, ਸੋਜ ਅਤੇ ਸਾਹ ਲੈਣ 'ਚ ਮੁਸ਼ਕਿਲ ਹੋ ਸਕਦੀ ਹੈ।
ਇਹ ਹਨ ਲੀਚੀ ਖਾਣ ਦੇ ਫਾਇਦੇ
1.  ਦਿਲ ਨੂੰ ਸਿਹਤਮੰਦ ਰੱਖੇ

ਬੀਟਾ ਕੈਰੋਟੀਨ ਅਤੇ ਓਲੀਗੋਨੋਲ ਭਰਪੂਰ ਲੀਚੀ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੈ।
2. ਕੈਂਸਰ ਤੋਂ ਬਚਾਏ
ਲੀਚੀ ਕੈਂਸਰ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਣ 'ਚ ਮਦਦਗਾਰ ਹੈ।
3. ਠੰਡ ਨੂੰ ਦੂਰ ਕਰੋ
ਜੇਕਰ ਤੁਹਾਨੂੰ ਠੰਡ ਲੱਗ ਗਈ ਹੈ ਤਾਂ ਲੀਚੀ ਦੀ ਵਰਤੋਂ ਨਾਲ ਤੁਰੰਤ ਫਾਇਦਾ ਮਿਲੇਗਾ।
4. ਅਸਥਮਾ ਤੋਂ ਬਚਾਅ
ਅਸਥਮਾ ਤੋਂ ਬਚਾਅ ਲਈ ਲੀਚੀ ਦੀ ਵਰਤੋਂ ਕੀਤੀ ਜਾਂਦੀ ਹੈ।
5. ਕਬਜ਼ ਤੋਂ ਰਾਹਤ
ਲੀਚੀ ਦੀ ਵਰਤੋਂ ਕਬਜ਼ ਤੋਂ ਰਾਹਤ ਲਈ ਵੀ ਕੀਤੀ ਜਾਂਦੀ ਹੈ।
6. ਮੋਟਾਪਾ ਘੱਟ ਕਰੇ
ਮੋਟਾਪਾ ਘਟਾਉਣ ਲਈ ਵੀ ਲੀਚੀ ਦੀ ਵਰਤੋਂ ਕਰਨੀ ਫਾਇਦੇਮੰਦ ਹੈ। ਇਸ ਦੇ ਨਾਲ ਹੀ ਇਹ ਇਮਿਊਨ ਸਿਸਟਮ ਨੂੰ ਵੀ   ਬੂਸਟ ਕਰਨ ਦਾ ਕੰਮ ਕਰਦੀ ਹੈ।