ਜਾਣੋ ਕਿਉਂ ਸੌਂ ਜਾਂਦੇ ਹਨ ਤੁਹਾਡੇ ਪੈਰ

06/30/2016 6:35:34 PM

ਜਲੰਧਰ - ਪੈਰ ਦੇ ਸੌਂ ਜਾਣ ਦੀ ਸਮੱਸਿਆ ਨਾਲ ਹਰ ਕਿਸੇ ਨੂੰ ਕਦੀ ਨਾ ਕਦੀ ਦੋ-ਚਾਰ ਹੋਣਾ ਹੀ ਪੈਂਦਾ ਹੈ। ਇਹ ਬਹੁਤ ਦਰਦਨਾਕ ਹੋ ਸਕਦਾ ਹੈ। ਪੈਰ ਦੇ ਸੌਂ ਜਾਣ ''ਤੇ ਪੈਰ ਭਾਰਾ ਹੋ ਜਾਂਦਾ ਹੈ, ਇਸ ''ਚ ਕੰਬਨੀ, ਸੂਈ ਚੁੱਬਣ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ ਅਤੇ ਥੋੜੀ ਦੇਰ ਲਈ ਸਰੀਰ ਕਿਸੇ ਕੰਮ ਨੂੰ ਕਰਨ ਲਈ ਅਸਮਰੱਥ ਹੋ ਜਾਂਦਾ ਹੈ।
ਪੈਰ ਦੇ ਸੌਣ ਦੇ ਕਾਰਨ - ਨਾੜੀ ਤੰਤਰ ਸਾਡੇ ਸਰੀਰ ''ਚ ਚਲਣ ਵਾਲੀਆਂ ਛੋਟੀਆਂ ਤਾਰਾਂ ਦੀ ਤਰ੍ਹਾਂ ਹੁੰਦਾ ਹੈ। ਇਹ ਨਾੜੀ ਤੰਤਰ ਸਾਡੇ ਸਰੀਰ ਦੇ ਅੱਗੇ ਅਤੇ ਪਿੱਛੇ ਦਿਮਾਗ ਤੱਕ ਸੰਦੇਸ਼ ਪਹੁੰਚਾਣ ਦਾ ਕੰਮ ਕਰਦਾ ਹੈ। ਜੇਕਰ ਲੰਬੇ ਸਮੇਂ ਤੱਕ ਪੈਰਾਂ ਦੇ ਭਾਰ ਖੜ੍ਹੇ ਰਹਾਂਗੇ ਅਤੇ ਪੈਰ ਨੂੰ ਹਿਲਾਵਾਂਗੇ ਨਹੀਂ ਤਾਂ, ਇਸ ਨਾਲ ਨਾੜੀ ਤੰਤਰ ''ਤੇ ਦਬਾਵ ਪੈਂਦਾ ਹੈ ਅਤੇ ਪੈਰ ਸੁੰਣ ਹੋ ਜਾਂਦਾ ਹੈ। ਇਹ ਦਬਾਵ ਹੱਥ ਜਾਂ ਪੈਰ ਦੇ ਨਾੜੀ ਤੰਤਰ ''ਤੇ ਪੈਂਦਾ ਹੈ ਤਾਂ ਨਾੜੀਆਂ ਦੁਆਰਾ ਆਕਸੀਜਨ ਅਤੇ ਖੂਨ ਦਾ ਦੌਰਾ ਸਹੀ ਮਾਤਰਾ ''ਚ ਨਹੀਂ ਹੁੰਦਾ ਜਾਂ ਰੁਕ ਜਾਂਦਾ ਹੈ। ਕਿਸੇ ਕਾਰਣ ਉੱਥੇ ਹਰਕਤ ਨਹੀਂ ਹੁੰਦੀ ਅਤੇ ਸਰੀਰ ਦਾ ਅੰਗ ਸੌਂ ਜਾਂਦਾ ਹੈ। ਜਦੋਂ ਇਸ ਅੰਗ ਤੋਂ ਦਬਾਵ ਹੱਟ ਜਾਂਦਾ ਹੈ ਅਤੇ ਖੂਨ ਅਤੇ ਆਕਸੀਜ਼ਨ ਦਾ ਦੌਰਾ ਸੂਚਾਰੂ ਰੂਪ ''ਚ ਹੋਣ ਲਗਦਾ ਹੈ ਤਾਂ ਸਰੀਰ ਦਾ ਉਹ ਅੰਗ ਫੇਰ ਤੋਂ ਹਰਕਤ ''ਚ ਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਸਰੀਰ ਦੁਬਾਰਾ ਆਪਣੀ ਪਹਿਲੇ ਵਾਲੀ ਸਥਿਤੀ ''ਚ ਆ ਜਾਂਦਾ ਹੈ। ਨਾੜੀ ਤੰਤਰ ਅਤੇ ਦਿਮਾਗ ਦੁਬਾਰਾ ਆਪਸ ਗੱਲਬਾਤ ਸ਼ੁਰੂ ਕਰ ਦਿੰਦੇ ਹਨ।