ਲੱਸੀ ਪੀਣ ਨਾਲ ਹੁੰਦੇ ਹਨ ਇਹ ਫਾਇਦੇ

03/27/2017 2:50:58 PM

ਜਲੰਧਰ— ਗਰਮੀਆਂ ''ਚ ਕੁੱਝ ਠੰਡਾ ਪੀਣ ਨੂੰ ਦਿਲ ਕਰਦਾ ਹੈ। ਇਸ ਲਈ ਜੂਸ ਅਤੇ ਲੱਸੀ ਸਭ ਤੋਂ ਵਧੀਆਂ ਡ੍ਰਿੰਕ ਹੈ। ਲੱਸੀ ''ਚ ਪ੍ਰੋਬਾਇਓਟਿਕ ਬੈਕਟੀਰੀਆ, ਕੈਲਸ਼ੀਅਮ ਅਤੇ ਐਂਟੀ ਬੈਕਟੀਰੀਆ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਦਿੰਦੇ ਹਨ। ਲੱਸੀ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ ਅਤੇ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਲੱਸੀ ਦੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਜ਼ਿਆਦਾਤਰ ਲੋਕ ਜਾਣਦੇ ਨਹੀਂ ਹਨ। 
1. ਕੋਲੈਸਟਰੌਲ
ਰੋਜ਼ ਇਕ ਗਿਲਾਸ ਲੱਸੀ ਪੀਣ ਨਾਲ ਕੋਲੈਸਟਰੌਲ ਦਾ ਪੱਧਰ ਘੱਟ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਦੀ ਪਰੇਸ਼ਾਨੀ ਘੱਟ ਜਾਂਦੀ ਹੈ। 
2. ਚਮਕਦਾਰ ਚਮੜੀ 
ਲੱਸੀ ਪੀਣ ਨਾਲ ਚਮੜੀ ਚਮਕਦਾਰ ਹੁੰਦੀ ਹੈ। ਇਸ ਨਾਲ ਚਮੜੀ ਦੀਆਂ ਕਈ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। 
3. ਪਾਚਣ ਕਿਰਿਆ ਠੀਕ
ਲੱਸੀ ''ਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ, ਜਿਸ ਨਾਲ ਸਾਡੀ ਪਾਚਣ ਕਿਰਿਆ ਠੀਕ ਰਹਿੰਦੀ ਹੈ। ਇਸ ਲਈ ਗਰਮੀਆਂ ''ਚ ਹਰ ਰੋਜ਼ ਲੱਸੀ ਦੀ ਵਰਤੋਂ ਜ਼ਰੂਰ ਕਰੋ। 
4. ਹੱਡੀਆਂ ਮਜ਼ਬੂਤ
ਇਸ ''ਚ ਕੈਲਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
5. ਕੈਂਸਰ ਤੋਂ ਛੁਟਕਾਰਾ
ਲੱਸੀ ਪੀਣ ਨਾਲ ਕੈਂਸਰ ਵਰਗੀ ਬੀਮਾਰੀ ਤੋਂ ਸਰੀਰ ਨੂੰ ਬਚਾਇਆ ਜਾ ਸਕਦਾ ਹੈ।  ਇਸ ਲਈ ਹਰ ਰੋਜ਼ ਲੱਸੀ ਦੀ ਵਰਤੋਂ ਜ਼ਰੂਰ ਕਰੋ।