ਵਿਟਾਮਿਨ ਬੀ12 ਦੀ ਘਾਟ ਬਣ ਸਕਦੀ ਹੈ Back Pain ਦੀ ਵਜ੍ਹਾ, ਜਾਣੋ ਇਸ ਤੋਂ ਰਾਹਤ ਪਾਉਣ ਦੇ ਉਪਾਅ ਬਾਰੇ

11/23/2022 5:07:26 PM

ਨਵੀਂ ਦਿੱਲੀ- ਆਮ ਤੌਰ 'ਤੇ ਲੋਕਾਂ ਨੂੰ ਕਮਰ ਦਰਦ 'ਚ ਦਰਦ ਦੀ ਸਮੱਸਿਆ ਹੁੰਦੀ ਹੈ। ਬਹੁਤ ਦੇਰ ਤੱਕ ਇੱਕੋ ਸਥਿਤੀ ਵਿੱਚ ਬੈਠਣਾ, ਟੇਢੇ ਢੰਗ ਨਾਲ ਸੌਣਾ ਜਾਂ ਥਕਾਵਟ ਵੀ ਕਮਰ ਦਰਦ ਦਾ ਕਾਰਨ ਬਣ ਜਾਂਦੀ ਹੈ। ਪਰ, ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਵੀ ਇਸ ਦਰਦ ਦਾ ਕਾਰਨ ਹੋ ਸਕਦੀ ਹੈ। ਵਿਟਾਮਿਨ ਬੀ12  ਇੱਕ ਅਜਿਹਾ ਵਿਟਾਮਿਨ ਹੈ ਜਿਸ ਦੀ ਘਾਟ ਨਾਲ ਸਰੀਰ ਵਿੱਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਵਿਟਾਮਿਨ ਬੀ12 ਖੂਨ ਦੇ ਸੈੱਲਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਸਰੀਰ ਵਿੱਚ ਊਰਜਾ ਵੀ ਬਣਾਈ ਰੱਖਦਾ ਹੈ। ਜਦੋਂ ਇਸ ਵਿਟਾਮਿਨ ਦੀ ਘਾਟ ਹੁੰਦੀ ਹੈ, ਤਾਂ ਵਿਅਕਤੀ ਜਲਦੀ ਥੱਕ ਜਾਂਦਾ ਹੈ ਅਤੇ ਸਰੀਰ ਦੇ ਕਈ ਹਿੱਸਿਆਂ, ਖਾਸ ਕਰਕੇ ਕਮਰ ਵਿੱਚ ਦਰਦ ਹੁੰਦਾ ਹੈ। ਜਾਣੋ ਇਸ ਘਾਟ ਨੂੰ ਦੂਰ ਕਰਨ ਲਈ ਖੁਰਾਕ ਵਿੱਚ ਕਿਸ ਤਰ੍ਹਾਂ ਬਦਲਾਅ ਕੀਤਾ ਜਾ ਸਕਦਾ ਹੈ ਅਤੇ ਕਿਹੜੇ ਉਪਾਅ ਕਾਰਗਰ ਸਾਬਤ ਹੁੰਦੇ ਹਨ।

ਵਿਟਾਮਿਨ-ਬੀ12 ਦੀ ਘਾਟ ਨੂੰ ਦੂਰ ਕਰਨ ਵਾਲਾ ਭੋਜਨ

ਤੁਸੀਂ ਵਿਟਾਮਿਨ-ਬੀ12 ਦੀ ਘਾਟ ਮਾਸਾਹਾਰੀ ਭੋਜਨ 'ਚ ਲਿਵਰ, ਟੁਨਾ ਮੱਛੀ, ਆਂਡੇ ਤੋਂ ਇਲਾਵਾ ਦੁੱਧ, ਦਹੀਂ, ਪਨੀਰ, ਕੇਲੇ, ਸਟ੍ਰਾਬੇਰੀ ਜਿਹੀਆਂ ਖਾਣ ਵਾਲੀਆਂ ਚੀਜ਼ਾਂ ਦੇ ਜ਼ਰੀਏ ਪੂਰਾ ਕਰ ਸਕਦੇ ਹੋ। 

ਕਮਰ ਦਰਦ 'ਚ ਰਾਹਤ ਦੇ ਉਪਾਅ 

ਹਰਬਲ ਟੀ

ਹਰਬਲ ਟੀ ਦਾ ਸੇਵਨ ਕਰਕੇ ਤੁਸੀਂ ਕਮਰ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ। ਇਹ ਤੁਹਾਨੂੰ ਕਮਰ ਦੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰੇਗੀ। ਹਰਬਲ ਟੀ 'ਚ ਅਦਰਕ ਦੇ ਛੋਟੇ-ਛੋਟੇ ਟੁਕੜੇ ਮਿਲਾ ਲਓ। ਦੋਵਾਂ ਸਮੱਗਰੀਆਂ ਤੋਂ ਤਿਆਰ ਚਾਹ ਨੂੰ ਪਕਾਓ। ਇਸ ਤੋਂ ਬਾਅਦ ਇਸ ਦਾ ਸੇਵਨ ਕਰੋ। ਹਰਬਲ ਟੀ ਵਿੱਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਤੁਹਾਨੂੰ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਨਗੇ।

ਇਹ ਵੀ ਪੜ੍ਹੋ : ਸ਼ਿਮਲਾ ਮਿਰਚ ਖਾਣ ਦੇ ਇਹ ਬੇਮਿਸਾਲ ਫ਼ਾਇਦੇ ਜਾਣਕੇ ਹੋ ਜਾਓਗੇ ਹੈਰਾਨ

ਕਸਰਤ

ਤੁਸੀਂ ਕਸਰਤ ਰਾਹੀਂ ਵੀ ਦਰਦ ਤੋਂ ਰਾਹਤ ਪਾ ਸਕਦੇ ਹੋ। ਖਾਸ ਤੌਰ 'ਤੇ ਬੈਠਣ ਅਤੇ ਸੋਣ ਦੇ ਪੋਸਚਰ ਦਾ ਧਿਆਨ ਰੱਖੋ। ਜਦੋਂ ਵੀ ਬੈਠੋ ਤਾਂ ਆਪਣੇ ਮੋਢਿਆਂ ਨੂੰ ਪਿੱਛੇ ਵਲ ਸਿੱਧਾ ਰੱਖ ਕੇ ਬੈਠੋ। ਨਾਲ ਹੀ, ਬਹੁਤ ਜ਼ਿਆਦਾ ਨਾ ਝੁਕੋ। ਹਲਕੀ ਕਸਰਤ ਕਰਦੇ ਰਹੋ ਤਾਂ ਜੋ ਤੁਹਾਡੀਆਂ ਹੱਡੀਆਂ ਅਕੜਨ ਨਾ ਹੋਣ। ਲੰਬੇ ਸਮੇਂ ਤੱਕ ਬੈਠਣ ਅਤੇ ਖੜ੍ਹੇ ਹੋਣ ਤੋਂ ਬਚੋ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਕਮਰ ਦੇ ਦਰਦ ਤੋਂ ਰਾਹਤ ਪਾ ਸਕੋਗੇ।

ਗਰਮ ਪਾਣੀ

ਕਮਰ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਗਰਮ ਪਾਣੀ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਗਰਮ ਪਾਣੀ ਨਾਲ ਸੇਕ ਵੀ ਕਰੋ। ਪਰ ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਤੁਹਾਡੀ ਚਮੜੀ ਸੜ ਜਾਵੇਗੀ।

ਹਲਦੀ ਵਾਲਾ ਦੁੱਧ

ਹਲਦੀ ਵਾਲਾ ਦੁੱਧ ਤੁਹਾਡੀ ਪਿੱਠ ਦੇ ਦਰਦ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਦੇ ਗੁਣ ਹੁੰਦੇ ਹਨ ਜੋ ਹੱਡੀਆਂ ਦੇ ਦਰਦ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਤੋਂ ਰਾਹਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦਾ ਸੇਵਨ ਕਰੋ। ਇੱਕ ਗਲਾਸ ਦੁੱਧ ਵਿੱਚ ਹਲਦੀ ਮਿਲਾ ਕੇ ਪੀਓ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh