ਜਾਣੋ ਪ੍ਰੈੱਗਨੈਂਸੀ ਤੋਂ ਬਾਅਦ ਮਹਿਲਾਵਾਂ ਕਿਉਂ ਹੋ ਜਾਂਦੀਆਂ ਹਨ ਮੋਟੀਆਂ? (ਦੇਖੋ ਤਸਵੀਰਾਂ)

08/28/2015 12:46:10 PM

ਜਾਣੋ ਪ੍ਰੈੱਗਨੈਂਸੀ ਤੋਂ ਬਾਅਦ ਮਹਿਲਾਵਾਂ ਕਿਉਂ ਹੋ ਜਾਂਦੀਆਂ ਹਨ ਮੋਟੀਆਂ? 
ਪ੍ਰੈੱਗਨੈਂਸੀ ਤੋਂ ਬਾਅਦ ਮਹਿਲਾਵਾਂ ਦੇ ਸਰੀਰ ''ਚ ਕਈ ਤਰ੍ਹਾਂ ਦੇ ਬਦਲਾਅ ਆ ਜਾਂਦੇ ਹਨ। ਮਾਂ ਬਣਨ ਤੋਂ ਬਾਅਦ ਜ਼ਿਆਦਾਤਰ ਮਹਿਲਾਵਾਂ ਦਾ ਭਾਰ ਵੱਧ ਜਾਂਦਾ ਹੈ। ਦਰਅਸਲ ਗਰਭਵਤੀ ਹੋਣ ਦੌਰਾਨ ਸਰੀਰ ਦੀ ਪਾਚਨ ਕਿਰਿਆ ਕਈ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ। ਪ੍ਰੈੱਗਨੈਂਸੀ ਦੀ ਸ਼ੁਰੂਆਤ ਤੋਂ ਲੈ ਕੇ ਡਿਲਿਵਰੀ ਤੱਕ ਮਹਿਲਾ ਦੇ ਸਰੀਰ ''ਚ ਕਈ ਬਦਲਾਅ ਆਉਂਦੇ ਹਨ ਅਤੇ ਮਹਿਲਾ ''ਚ ਇਹ ਬਦਲਾਅ ਵੱਖ-ਵੱਖ ਹੁੰਦੇ ਹਨ। ਮਾਂ ਬਣਨ ਤੋਂ ਬਾਅਦ ਮਹਿਲਾ ਦਾ ਪਾਚਨ ਅਤੇ ਲਾਈਫਸਟਾਈਲ ਇੰਨਾ ਬਦਲ ਜਾਂਦਾ ਹੈ ਕਿ ਜ਼ਿਆਦਾਤਰ ਮਹਿਲਾਵਾਂ ਪ੍ਰੈੱਗਨੈਂਟ ਹੋਣ ਤੋਂ ਬਾਅਦ ਮੋਟੀਆਂ ਹੋ ਜਾਂਦੀਆਂ ਹਨ। 
ਮਹਿਲਾਵਾਂ ਦੇ ਮੋਟੇ ਹੋਣ ਪਿੱਛੇ ਕਈ ਕਾਰਨ ਹੁੰਦੇ ਹਨ
ਗਰਭਵਤੀ ਹੋਣ ਤੋਂ ਬਾਅਦ ਸਰੀਰ ਨੂੰ ਰਿਕਵਰ ਕਰਨ ''ਚ ਥੋੜਾ ਸਮਾਂ ਲੱਗਦਾ ਹੈ। ਇਸ ਸਮੇਂ ''ਚ ਮਹਿਲਾਵਾਂ ਦਾ ਸਰੀਰ ਕਮਜੋਰ ਹੋ ਜਾਂਦਾ ਹੈ, ਜਿਸ ਨਾਲ ਉਹ ਕਸਰਤ ''ਤੇ ਜ਼ਿਆਦਾ ਧਿਆਨ ਨਹੀਂ ਦੇ ਪਾਂਦੀਆਂ। ਦੂਜਾ ਕਾਰਨ ਉਹ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਭੁੱਖ ਵੀ ਜ਼ਿਆਦਾ ਲੱਗਦੀ ਹੈ। ਜ਼ਿਆਦਾ ਖਾਣਾ ਅਤੇ ਕਸਰਤ ਨਾ ਕਰਨ ਨਾਲ ਵੀ ਮਹਿਲਾਵਾਂ ਦਾ ਭਾਰ ਵੱਧਣ ਲੱਗ ਜਾਂਦਾ ਹੈ। ਕਈ ਵਾਰ ਉਹ ਬੱਚੇ ਦੀ ਦੇਖਭਾਲ ਕਰਦੇ-ਕਰਦੇ ਖੁਦ ਪੂਰੀ ਨੀਂਦ ਨਹੀਂ ਲੈ ਸਕਦੀਆਂ, ਜਿਸ ਕਾਰਨ ਵੀ ਸਰੀਰ ''ਚ ਮੋਟਾਪਾਪਣ ਆਉਂਦਾ ਹੈ। 
ਇਨ੍ਹਾਂ ਤੋਂ ਬਚਣ ਲਈ ਅਸੀਂ ਤੁਹਾਨੂੰ ਕੁਝ ਤਰੀਕੇ ਦੱਸ ਰਹੇ ਹਾਂ
1 ਕੈਲੋਰੀ- ਪ੍ਰੈੱਗਨੈਂਸੀ ਦੌਰਾਨ ਅਕਸਰ ਮਹਿਲਾਵਾਂ ਖਾਣ ਦੀ ਮਾਤਰਾ ਲਗਭਗ ਦੋਗੁਣੀ ਕਰ ਦਿੰਦੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਸਮੇਂ ''ਚ ਔਰਤ ਨੂੰ ਦੋ ਲੋਕਾਂ ਦਾ ਪੇਟ ਭਰਣਾ ਪੈਂਦਾ ਹੈ ਇਸ ਲਈ ਉਸ ਨੂੰ ਜ਼ਿਆਦਾ ਖਾਣਾ ਚਾਹੀਦਾ ਹੈ ਪਰ ਇਹ ਗੱਲ ਗਲਤ ਹੈ। ਉਸ ਨੂੰ ਸਿਰਫ ਥੋੜੀ ਜਿਹੀ ਵੱਧ ਕੈਲੋਰੀ ਦੀ ਲੋੜ ਹੁੰਦੀ ਹੈ। 
2 ਪੋਸ਼ਟਕ ਭੋਜਨ-ਡਿਲਿਵਰੀ ਤੋਂ ਬਾਅਦ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਸਿਹਮਮੰਦ ਅਤੇ ਪੋਸ਼ਟਕ ਭੋਜਨ ਲੈਣ ਦੀ ਲੋੜ ਹੁੰਦੀ ਹੈ। ਜ਼ੰਕ ਫੂਡ ਖਾਣਾ ਅਤੇ ਜ਼ਿਆਦੀ ਸ਼ੂਗਰ ਵਾਲਾ ਖਾਣਾ ਖਾਣ ਨਾਲ ਕੈਲੋਰੀ ਜ਼ਿਆਦਾ ਮਿਲਦੀ ਹੈ, ਜਿਸ ਨਾਲ ਮੋਟਾਪਾ ਵੱਧ ਜਾਂਦਾ ਹੈ। 
3 ਭਰਪੂਰ ਨੀਂਦ- ਡਿਲਿਵਰੀ ਤੋਂ ਬਾਅਦ ਲਗਭਗ 6 ਘੰਟੇ ਸੋਣਾ ਜ਼ਰੂਰੀ ਹੁੰਦਾ ਹੈ। ਘੱਟ ਸੋਣ ਨਾਲ ਵੀ ਮਹਿਲਾਵਾਂ ਮੋਟੀਆਂ ਹੋ ਜਾਂਦੀਆਂ ਹਨ। 
4 ਤਣਾਅ ਤੋਂ ਦੂਰ- ਕਈ ਵਾਰ ਚੰਗਾ ਖਾਣ ਦੇ ਬਾਵਜੂਦ ਵੀ ਤਣਾਅ ਸਰੀਰ ''ਤੇ ਬੁਰਾ ਅਸਰ ਕਰਦਾ ਹੈ। ਖਾਸ ਕਰਕੇ ਪ੍ਰੈੱਗਨੈਂਸੀ ਟਾਈਮ ''ਚ। ਇਸ ਸਮੇਂ ਜੀਵਨਸ਼ੈਲੀ ''ਚ ਕਈ ਬਦਲਾਅ ਹੁੰਦੇ ਹਨ ਇਸ ਲਈ ਥੋੜਾ ਤਣਾਅ ਆਉਣਾ ਲਾਜ਼ਮੀ ਹੁੰਦਾ ਹੈ। ਜ਼ਿਆਦਾ ਸਟ੍ਰੈੱਸ ਲੈਣਾ ਸਹੀ ਨਹੀਂ ਹੁੰਦਾ। ਜੇਕਰ ਤੁਸੀਂ ਵੀ ਪ੍ਰੈੱਗਨੈਂਟ ਹੋ ਤਾਂ ਤਣਾਅ ਤੋਂ ਮੁਕਤ ਰਹੋ ਅਤੇ ਹਰ ਪਲ ਦਾ ਆਨੰਦ ਮਾਨੋ। 
5 ਕਸਰਤ- ਗਰਭਵਤੀ ਔਰਤਾਂ ਨੂੰ ਸੈਰ, ਯੋਗਾ ਅਤੇ ਜ਼ਿਆਦਾ ਔਖੀ ਕਸਰਤ ਕਰਨ ਦੀ ਬਜਾਏ ਹਲਕੀ ਕਸਰਤ ਅਤੇ ਸੈਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਘੱਟ ਕਸਰਤ ਕਰਨ ਨਾਲ ਵੀ ਮਹਿਲਾਵਾਂ ''ਚ ਭਾਰ ਵੱਧ ਜ਼ਿਆਦਾ ਹੈ। 
6 ਸ਼ੂਗਰ- ਜੇਕਰ ਪ੍ਰੈੱਗਨੈਂਟ ਮਹਿਲਾ ਨੂੰ ਸ਼ੂਗਰ ਹੈ ਤਾਂ ਉਸ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਕਿਉਂਕਿ ਸ਼ੂਗਰ ਦੇ ਕਾਰਨ ਭੁੱਖ ਵੱਧ ਜਾਂਦੀ ਹੈ ਅਤੇ ਲੋੜ ਤੋਂ ਵੱਧ ਖਾਣ ਨਾਲ ਮੋਟਾਪਾ ਵੱਧਣ ਲੱਗਦਾ ਹੈ। ਜ਼ਿਆਦਾ ਖਾਣ ਨਾਲ ਸਿਰਫ ਮੋਟਾਪਾ ਨਹੀਂ ਸਗੋਂ ਹੋਰ ਵੀ ਪਰੇਸ਼ਾਨੀ ਆ ਸਕਦੀ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।