ਜਾਣੋ ਮੁੱਲਠੀ ਖਾਣ ਦੇ ਅਨੋਖੇ ਫਾਇਦੇ

06/16/2017 3:26:42 PM

ਜਲੰਧਰ— ਹਰ ਵਿਅਕਤੀ ਕਹਿੰਦਾ ਹੈ ਕਿ ਉਹ ਸਿਹਤਮੰਦ ਰਹੇ ਪਰ ਉਸਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਦੇ ਲਈ ਉਹ ਕੀ ਕਰੇ। ਮੁੱਲਠੀ ਇਕ ਅਜਿਹੀ ਦਵਾਈ ਹੈ ਜੋ ਕਈ ਬੀਮਾਰੀਆਂ ਤੋਂ ਸਾਨੂੰ ਦੂਰ ਰੱਖਦੀ ਹੈ। ਇਹ ਪੇਟ ਦੇ ਰੋਗਾਂ ਲਈ, ਸਾਹ ਦੇ ਰੋਗਾਂ ਅਤੇ ਛਾਤੀ ਦੇ ਰੋਗਾਂ ਨੂੰ ਦੂਰ ਕਰਦੀ ਹੈ। ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ
1. ਗਲੇ ਦੀ ਖਾਰਸ਼
ਗਲੇ ਦੀ ਖਾਰਸ਼, ਸਰਦੀ ਅਤੇ ਖਾਂਸੀ 'ਚ ਇਸ ਨੂੰ ਖਾਣ ਨਾਲ ਬਹੁਤ ਆਰਾਮ ਮਿਲਦਾ ਹੈ। ਜਿਨ੍ਹਾਂ ਲੋਕਾਂ ਨੂੰ ਦਮੇ ਦੀ ਸਮੱਸਿਆ ਹੋ ਉਨ੍ਹਾਂ ਲਈ ਮੁੱਲਠੀ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਖਾਂਸੀ ਨੂੰ ਠੀਕ ਕਰਦੀ ਹੈ। 
2. ਅਲਸਰ
ਮੁੱਲਠੀ ਪੇਟ ਦੇ ਅਲਸਰ ਦੇ ਲਈ ਬਹੁਤ ਫਾਇਦੇਮੰਦ ਹੈ। ਮੁੱਲਠੀ ਦਾ ਚੂਰਨ ਅਲਸਰ ਦੇ ਅਪਚ ਅਤੇ ਗੈਸ ਲਈ ਬਹੁਤ ਲਾਭਦਾਇਕ ਹੈ। ਇਹ ਕਬਜ਼ ਅਤੇ ਛਾਤੀ ਦੇ ਜਲਨ ਵਰਗੀਆਂ ਸਮੱਸਿਆਵਾਂ ਦੇ ਇਲਾਜ ਲਈ ਵੀ ਮਦਦਗਾਰ ਹੈ। 
3. ਹਿੱਚਕੀ
ਹਿੱਚਕੀ ਹੋਣ 'ਤੇ ਪੰਜ ਗ੍ਰਾਮ ਮੁੱਲਠੀ ਦੇ ਪਾਊਡਰ ਨੂੰ ਪਾਣੀ ਨਾਲ ਖਾਣ ਨਾਲ ਲਾਭ ਹੁੰਦਾ ਹੈ। 
4. ਮਾਹਾਵਾਰੀ 'ਚ ਫਾਇਦੇਮੰਦ
ਲਗਭੱਗ ਇਕ ਮਹੀਨੇ ਤੱਕ ਅੱਧਾ ਚਮਚ ਮੁੱਲਠੀ ਦਾ ਪਾਊਡਰ ਸਵੇਰੇ ਸ਼ਾਮ ਸ਼ਹਿਦ ਦੇ ਨਾਲ ਚਟਣ ਨਾਲ ਮਾਸਿਕ ਸੰਬੰਧੀ ਸਾਰੇ ਰੋਗ ਦੂਰ ਹੁੰਦੇ ਹਨ।