ਬਦਲ ਦਿਓ ਅਜਿਹੀਆਂ ਆਦਤਾਂ ,ਨਹੀਂ ਤਾਂ ਗੋਡੇ ਜਵਾਬ ਦੇ ਜਾਣਗੇ ਛੇਤੀ

03/16/2019 9:46:55 AM

ਨਵੀਂ ਦਿੱਲੀ, (ਅਨਸ)- ਗੋਡਿਆਂ ’ਚ ਦਰਦ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜੀਵਨ ਸ਼ੈਲੀ ’ਚ ਬਦਲਾਅ ਇਸ ਦਾ ਇਕ ਅਹਿਮ ਕਾਰਨ ਹੈ। ਗੋਡਿਆਂ ਦਾ ਅਚਾਨਕ ਨਾਲ ਚਟਕ ਜਾਣਾ ਅਤੇ ਤੁਰਦੇ, ਉਠਦੇ-ਬੈਠਦਿਆਂ ਉਸ ਵਿਚ ਦਰਦ ਵਰਗੀ ਸਮੱਸਿਆ ਹੁਣ ਆਮ ਹੁੰਦੀ ਜਾ ਰਹੀ ਹੈ। ਕਈ ਵਾਰ ਪੌੜ੍ਹੀਆਂ ਤੋਂ ਉੱਤਰਦਿਆਂ ਜਾਂ ਚੜ੍ਹਦਿਆਂ ਗੋਡਿਆਂ ’ਚ ਦਰਦ ਹੁੰਦਾ ਹੈ। ਹੁਣ ਤੱਕ ਤੁਹਾਨੂੰ ਅਜਿਹਾ ਲੱਗਦਾ ਸੀ ਕਿ ਇਹ ਬੁਢਾਪੇ ਦਾ ਰੋਗ ਹੈ ਤਾਂ ਹੁਣ ਚੌਕਸ ਹੋ ਜਾਓ। ਗੋਡਿਆਂ ਦਾ ਇਹ ਰੋਗ ਗਲਤ ਫੁੱਟਵੀਅਰ, ਖਾਣ-ਪੀਣ, ਚਾਲ ਅਤੇ ਜ਼ਿਆਦਾ ਭਾਰ ਕਾਰਨ ਕਦੇ ਵੀ ਕਿਸੇ ਵੀ ਉਮਰ ’ਚ ਹੋ ਸਕਦਾ ਹੈ। ਇੰਨਾ ਹੀ ਨਹੀਂ ਵਿਟਾਮਿਨ ਅਤੇ ਮਿਨਰਲਸ ਦੀ ਕਮੀ ਇਨ੍ਹਾਂ ਬੀਮਾਰੀਆਂ ਨੂੰ ਹੋਰ ਬੜ੍ਹਾਵਾ ਦਿੰਦੀ ਹੈ। ਇੰਨਾ ਹੀ ਨਹੀਂ ਬਹੁਤ ਜ਼ਿਆਦਾ ਦੌੜਨਾ ਵੀ ਇਸ ਦੇ ਲਈ ਜ਼ਿੰਮੇਵਾਰ ਹੋਣ ਲੱਗਾ ਹੈ।
 

ਬੰਦ ਕਰ ਦਿਓ ਉੱਚੀ ਅੱਡੀ-
ਉੱਚੀ ਅੱਡੀ ਗੋਡਿਆਂ ਨੂੰ ਖਰਾਬ ਕਰਨ ਦਾ ਬਹੁਤ ਵੱਡਾ ਕਾਰਨ ਹੈ। ਫੈਸ਼ਨ ਅਤੇ ਖੁਦ ਨੂੰ ਸਟਾਈਲਿਸ਼ ਬਣਾਉਣ ਲਈ ਜੇਕਰ ਤੁਸੀਂ ਉੱਚੀ ਅੱਡੀ ਨੂੰ ਪਹਿਲ ਦਿੰਦੇ ਹੋ ਤਾਂ ਸਮਝ ਲਓ ਕਿ ਤੁਸੀਂ ਗੋਡਿਆਂ ਦੇ ਦਰਦ ਨੂੰ ਸੱਦਾ ਦਿੱਤਾ ਹੈ। ਉੱਚੀ ਅੱਡੀ ਕਾਰਨ ਕਮਰ ’ਤੇ ਚਰਬੀ ਵਧਦੀ ਹੈ ਅਤੇ ਇਸ ਨਾਲ ਗੋਡਿਆਂ ’ਤੇ ਵਾਧੂ ਭਾਰ ਪੈਂਦਾ ਹੈ। ਇੰਨਾ ਹੀ ਨਹੀਂ ਕਈ ਵਾਰ ਉੱਚੀ ਅੱਡੀ ਕਾਰਨ ਸਹੀ ਚਾਲ ਨਹੀਂ ਬਣਦੀ।
 

ਗਲਤ ਤਰੀਕੇ ਨਾਲ ਤੁਰਨਾ-
ਗਲਤ ਤਰੀਕੇ ਨਾਲ ਸਿਰਫ ਤੁਰਨਾ ਜਾਂ ਗਲਤ ਫੁੱਟਵੀਅਰ ਪਾਉਣਾ ਹੀ ਗੋਡਿਆਂ ਨੂੰ ਖਰਾਬ ਨਹੀਂ ਕਰਦਾ ਸਗੋਂ ਤੁਹਾਡੇ ਗਲਤ ਤਰੀਕੇ ਨਾਲ ਖੜ੍ਹੇ ਰਹਿਣਾ, ਉੱਠਣਾ-ਬੈਠਣਾ ਵੀ ਇਸ ਦੇ ਲਈ ਜ਼ਿੰਮੇਵਾਰ ਹੈ। ਪੈਰ ’ਤੇ ਪੈਰ ਚੜ੍ਹਾ ਕੇ ਬੈਠਣਾ ਇਸ ਦਾ ਵੱਡਾ ਕਾਰਨ ਹੁੰਦਾ ਹੈ। ਭਾਰੀ ਵੇਟ ਚੁੱਕਣ ਵਾਲਿਆਂ ਦੇ ਗੋਡੇ ਵੀ ਛੇਤੀ ਜਵਾਬ ਦੇ ਜਾਂਦੇ ਹਨ।
 

ਟ੍ਰੇਡਮਿਲ ’ਤੇ ਜ਼ਿਆਦਾ ਦੌੜਨਾ-
ਜੇਕਰ ਤੁਸੀਂ ਜਿਮ ਪ੍ਰੇਮੀ ਹੋ ਤਾਂ ਟ੍ਰੇਡਮਿਲ ’ਤੇ  ਤੁਹਾਨੂੰ ਬਹੁਤ ਦੌੜਨ  ਦਾ ਸ਼ੌਕ ਹੈ ਤਾਂ ਸੰਭਲ ਜਾਓ। ਟ੍ਰੇਡਮਿਲ ’ਤੇ ਜ਼ਿਆਦਾ ਦੌੜਨਾ ਵੀ ਸਹੀ ਨਹੀਂ ਹੁੰਦਾ ਕਿਉਂਕਿ ਜਦੋਂ ਮਸ਼ੀਨ ’ਤੇ ਦੌੜਿਆ ਜਾਂਦਾ ਹੈ ਤਾਂ ਇਸ ਨਾਲ ਗੋਡਿਆਂ ’ਤੇ ਅਸਰ ਜ਼ਿਆਦਾ ਹੁੰਦਾ ਹੈ, ਕਿਉਂਕਿ ਇਸ ਨਾਲ ਗੋਡਿਆਂ ਦੀ ਤ੍ਰਿਕੋਣੀ ਹੱਡੀ ’ਤੇ ਦਬਾਅ ਪੈਂਦਾ ਹੈ।  ਇੰਨਾ ਹੀ ਨਹੀਂ ਇਸ ਨਾਲ ਗੋਡਿਆਂ ਦੇ ਕਾਰਟੀਲੇਜ ਘਿਸਣ ਲੱਗਦੇ ਹਨ।
 

ਐਕਸਰਸਾਈਜ਼ ਦੀ ਧੁਨ-
ਕਈ ਵਾਰ ਕਿਸੇ ਨੂੰ ਐਕਸਰਸਾਈਜ਼ ਦੀ ਧੁਨ ਸਵਾਰ ਹੁੰਦੀ ਹੈ। ਅਜਿਹਾ ਕਰ ਕੇ ਉਹ ਆਪਣੇ ਗੋਡਿਆਂ ਨੂੰ ਖਰਾਬ ਕਰਨ ਦਾ ਕੰਮ ਕਰ ਰਹੇ ਹੁੰਦੇ ਹਨ। ਦਰਅਸਲ ਜ਼ਿਆਦਾ ਐਕਸਰਸਾਈਜ਼ ’ਚ ਪੈਰਾਂ ਨੂੰ ਮੂਵਮੈਂਟ ਜ਼ਿਆਦਾ ਹੋਣ ਲੱਗਦਾ ਹੈ। ਇਸ ਨਾਲ ਗੋਡਿਆਂ ਦੇ ਨਾਲ ਲੱਗਦੇ ਮਸਲਸ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਉਹ ਨੁਕਸਾਨੀਆਂ ਜਾਂਦੀਆਂ ਹਨ। ਜ਼ਿਆਦਾ ਭਾਰ ਵੀ ਗੋਡਿਆਂ ’ਤੇ ਸਿੱਧਾ ਅਸਰ ਪਾਉਂਦਾ ਹੈ।