ਆਓ ਜਾਣੀਏ ਕਿਉਂ ਹੁੰਦਾ ਹੈ ‘ਜੋੜਾਂ ਦਾ ਦਰਦ’, ਇਨ੍ਹਾਂ ਤਰੀਕਿਆਂ ਨਾਲ ਪਾਓ ਹਮੇਸ਼ਾ ਲਈ ਛੁਟਕਾਰਾ

08/31/2020 12:21:36 PM

ਜਲੰਧਰ (ਬਿਊਰੋ) - ਅਜੌਕੇ ਸਮੇਂ 'ਚ ਬਜ਼ੁਰਗਾਂ ਦੇ ਗੋਡਿਆਂ ਦੀ ਸਮੱਸਿਆ ਬਹੁਤ ਵਧ ਰਹੀ ਹੈ, ਜੋ ਬਹੁਤ ਸਾਰੇ ਪਰਿਵਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬਜ਼ੁਰਗਾਂ ਦੀ ਥਾਂ ਹੁਣ ਦਾ ਨੌਜਵਾਨ ਪੀੜ੍ਹੀ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਸਾਨੂੰ ਪਹਿਲਾ ਇਸ ਦੇ ਹੋਣ ਵਾਲੇ ਕਾਰਨਾਂ ਨੂੰ ਸਮਝਣਾ ਪਵੇਗਾ। ਇਸ ਸਮੱਸਿਆ ਦਾ ਮੁੱਖ ਕਾਰਨ ਬਦਲਦਾ ਦੌਰ ਹੈ। ਸਾਡੀ ਜ਼ਿੰਦਗੀ 'ਚ ਆਏ ਨਵੇਂ ਬਦਲਾਅ ਸਾਡੀ ਬੀਮਾਰੀ ਦਾ ਮੁੱਖ ਕਾਰਨ ਹਨ। ਸਾਡੇ ਕੰਮ ਕਰਨ ਤੋਂ ਲੈ ਕੇ ਖਾਣ-ਪੀਣ ਅਤੇ ਸੌਣ ਇਹ ਸਭ ਕਾਰਨ ਜ਼ਿੰਮੇਵਾਰ ਹਨ, ਜੋ ਸਾਨੂੰ ਸਮੇਂ ਤੋਂ ਪਹਿਲਾਂ ਬਜ਼ੁਰਗ ਬਣਾ ਦਿੰਦੇ ਹਨ। ਪੁਰਾਣੇ ਸਮੇਂ ਦੇ ਬਜ਼ੁਰਗ 80 ਸਾਲ ਦੇ ਹੋ ਕੇ ਵੀ ਕੰਮ ਕਾਰ ਬੜੇ ਆਰਾਮ ਨਾਲ ਕਰ ਲੈਂਦੇ ਸਨ ਪਰ ਅੱਜਕਲ 45-50 ਸਾਲ 'ਚ ਗੋਡਿਆਂ ਦੇ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਜਾਣਦੇ ਹਾਂ ਇੰਨਾਂ ਦੇ ਕਾਰਨਾਂ ਬਾਰੇ...

ਵਧੇਰੇ ਊਰਜਾ ਵਾਲੀ ਖੁਰਾਕ ਖਾਣਾ ਅਤੇ ਇਸ ਊਰਜਾ ਦਾ ਚਰਬੀ ਬਣਕੇ ਸਰੀਰ ਦਾ ਭਾਰ ਵਧਣਾ ਵੀ ਗੋਡਿਆਂ ਦੀ ਸਮੱਸਿਆ ਦਾ ਵੱਡਾ ਕਾਰਨ ਹੈ। ਸਰੀਰਕ ਫਾਲਤੂ ਚਰਬੀ ਕਾਰਨ ਸਾਡੀਆਂ ਹੱਡੀਆਂ ਉਪਰ ਵਾਧੂ ਭਾਰ ਪੈਦਾ ਹੈ ਅਤੇ ਮੋਟਾਪਾ ਆਉਣਾ ਸ਼ੁਰੂ ਹੋ ਜਾਦਾ ਹੈ, ਜਿਸ ਕਾਰਨ ਹੋਲੀ-ਹੋਲੀ ਜੋੜਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਦਾ ਹੈ। ਪੰਜਾਬ ਦੇ ਬਹੁਤੇ ਘਰ ਪੱਕੇ ਹਨ, ਜਿੰਨਾਂ 'ਚ ਸਾਰਾ ਵਿਹੜਾ ਪੱਕਾ ਹੈ। ਬਜ਼ੁਰਗ ਸਾਰਾ ਦਿਨ ਸਖਤ ਤਲੇ ਵਾਲੀਆਂ ਜੁੱਤੀਆਂ ਪਾ ਕੇ ਜਾਂ ਬਿਨਾਂ ਜੁੱਤੀ ਤੋਂ ਫਰਸ਼ 'ਤੇ ਤੁਰਦੇ ਹਨ, ਜਿਸ ਕਾਰਨ ਵੀ ਗੋਡਿਆਂ ਦੀ ਸਮੱਸਿਆ ਪੈਦਾ ਹੁੰਦੀ ਹੈ।

ਇੰਝ ਕਰੋ ਇਸ ਦਾ ਬਚਾਅ :-

1. ਸਾਨੂੰ ਸਰੀਰਕ ਕਸਰਤ ਕਦੇ ਵੀ ਨਹੀ ਛੱਡਣੀ ਚਾਹੀਦੀ। ਪੈਦਲ ਤੁਰਨਾ ਅਤੇ ਸਾਇਕਲ ਚਲਾਉਣ ਨੂੰ ਵਧੇਰੇ ਤਰਜੀਹ ਦੇਣੀ ਚਾਹੀਦੀ ਹੈ।
2. ਆਪਣੀ ਸਰੀਰਕ ਲੰਬਾਈ ਦੇ ਅਨੁਸਾਰ ਹੀ ਆਪਣਾ ਭਾਰ ਰੱਖਣਾ ਚਾਹੀਦਾ ਹੈ।

ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ


3. ਵਧੇਰੇ ਫੈਟ (ਚਰਬੀ) ਵਾਲੀਆਂ ਵਸਤਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ। ਖਾਸ ਕਰਕੇ ਵਧੇਰੇ ਤਲੀਆਂ, ਤੜਕੇ ਮਸਾਲੇ ਵਾਲੀਆਂ ਵਸਤਾਂ ਦਾ ਉਪਯੋਗ ਬਿਲਕੁਲ ਘੱਟ ਕਰਨਾ ਚਾਹੀਦਾ ਹੈ।

4. ਉਬਲੀਆਂ ਹੋਈਆਂ ਹਰੀਆ ਸਬਜ਼ੀਆਂ, ਘੱਟ ਫੈਟ ਦੁੱਧ, ਆਂਡੇ ਅਤੇ ਚੰਗੇ ਪ੍ਰੋਟੀਨ ਵਾਲੇ ਪ੍ਰਰਦਾਰਥ ਸਾਨੂੰ ਖਾਣੇ ਚਾਹੀਦੇ ਹਨ।

5. ਮੌਸਮੀ ਫਲਾਂ ਦਾ ਪ੍ਰਯੋਗ ਸਾਨੂੰ ਆਪਣੀ ਸਿਹਤ ਦੇ ਮੁਤਾਬਕ ਕਰਨਾ ਚਾਹੀਦਾ ਹੈ।

ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ

6. ਕੱਚੇ ਰਸਤੇ 'ਤੇ ਸੈਰ ਕਰਨੀ ਚਾਹੀਦੀ ਹੈ ਅਤੇ ਘਰ ਦੇ ਫਰਸ਼ 'ਤੇ ਸਾਨੂੰ ਰਬੜ੍ਹ ਦੀ ਪੋਲੀ ਜੁੱਤੀ ਪਾ ਕੇ ਹਮੇਸ਼ਾ ਚਲਣਾ ਚਾਹੀਦਾ ਹੈ।

7. ਗੋਡੇ ਜਾਂ ਜੋੜਾਂ ਦਾ ਦਰਦ ਹੋਣ 'ਤੇ ਵਧੇਰੇ ਦਰਦਾਂ ਦੀਆਂ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ। ਕਿਸੇ ਸਿਆਣੇ ਡਾਕਟਰ ਜਾਂ ਵੈਦ ਦੀ ਸਲਾਹ ਲੈਣੀ ਚਾਹੀਦੀ ਹੈ।

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

8. ਆਪਣੇ ਖਾਣੇ 'ਚ ਮਿੱਠੇ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ ਅਤੇ ਪਾਣੀ ਵੱਧ ਤੋ ਵੱਧ ਪੀਣਾ ਚਾਹੀਦਾ ਹੈ।

9. ਸਰੀਰ ਦਾ ਖੂਨ ਗੂੜ੍ਹਾ ਹੋਣ 'ਤੇ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ 'ਚ ਚਰਬੀ ਦੀ ਮਾਤਰਾਂ ਵਧੇਰੇ ਹੈ ਅਤੇ ਤੁਰੰਤ ਆਪਣੀ ਖੁਰਾਕ 'ਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਸਰੀਰ 'ਚ ਵੱਧ ਰਹੀ ਚਰਬੀ ਅਤੇ ਭਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਤਾਂ ਜੋ ਹੱਡੀਆ ਉੱਪਰ ਫਾਲਤੂ ਭਾਰ ਨਾ ਪਵੇ।

 ‘ਯੱਕਾ’ ਚਲਾਉਣ ਵਾਲੇ ਦੀ ਧੀ ‘ਖੇਲ ਰਤਨ’ ਨਾਲ ਸਨਮਾਨਿਤ, ਜਾਣੋ ਜੀਵਨ ਤੇ ਸਫਲਤਾਵਾਂ ਦੀ ਕਹਾਣੀ

rajwinder kaur

This news is Content Editor rajwinder kaur