Kitchen Tips: ਤੁਹਾਡੀ ਰਸੋਈ ਦੀ ਸਿੰਕ ’ਚੋ ਇਨ੍ਹਾਂ ਕਾਰਨਾਂ ਕਰਕੇ ਆਉਂਦੀ ਹੈ ਬਦਬੂ, ਤਾਂ ਇੰਝ ਕਰੋ ਦੂਰ

09/23/2020 10:26:03 AM

ਜਲੰਧਰ (ਬਿਊਰੋ) - ਘਰ ਦੀਆਂ ਸਾਰੀਆਂ ਜਨਾਨੀਆਂ ਅੱਧੇ ਨਾਲੋਂ ਜ਼ਿਆਦਾ ਸਮਾਂ ਆਪਣਾ ਰਸੋਈ 'ਚ ਕੰਮ ਕਰਦੇ ਹੋਏ ਬਿਤਾਉਂਦੀਆਂ ਹਨ। ਖਾਣਾ ਪਕਾਉਣ ਤੋਂ ਬਾਅਦ ਭਾਂਡੇ ਸਾਫ ਕਰਨ ਕਰਕੇ ਅਤੇ ਸਾਫ-ਸਫਾਈ ਕਰਦੇ ਹੋਏ ਸਿੰਕ ’ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਰਕੇ ਜਨਾਨੀਆਂ ਨੂੰ ਅਕਸਰ ਸਿੰਕ 'ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਉਹ ਕਈ ਕੈਮੀਕਲਸ ਯੁਕਤ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਹਨ, ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਘਰੇਲੂ ਉਪਾਅ ਦਾ ਵੀ ਇਸਤੇਮਾਲ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਸੌਖ ਹੋ ਜਾਵੇਗੀ... 

ਇਸ ਕਾਰਨਾਂ ਕਰਕੇ ਆਉਂਦੀ ਹੈ ਸਿੰਕ 'ਚੋਂ ਬਦਬੂ 
ਸਿੰਕ 'ਚ ਬਚੀਆਂ ਹੋਈਆਂ ਸਬਜ਼ੀਆਂ, ਚੌਲ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਫੱਸ ਜਾਂਦੀਆਂ ਹਨ। ਇਹ ਸਾਰੀਆਂ ਚੀਜ਼ਾਂ ਕੁਝ ਸਮੇਂ ਬਾਅਦ ਸੜ ਜਾਂਦੀਆਂ ਹਨ ਅਤੇ ਇਸ ਨਾਲ ਬਦਬੂ ਆਉਣ ਲੱਗਦੀ ਹੈ। ਅਜਿਹੇ 'ਚ ਇਸ ਗੱਲ ਦਾ ਧਿਆਨ ਰੱਖੋ ਕਿ ਕਦੇ ਵੀ ਇਸ ਤਰ੍ਹਾਂ ਦੇ ਸਾਮਾਨ ਨੂੰ ਸਿੰਕ 'ਚ ਨਾ ਵਹਾਓ। ਜੇਕਰ ਵਹਾ ਵੀ ਰਹੇ ਹੋ ਤਾਂ ਇਨ੍ਹਾਂ ਚੀਜ਼ਾਂ 'ਚ ਖੂਬ ਸਾਰਾ ਪਾਣੀ ਮਿਲਾਓ ਅਤੇ ਕੁਝ ਦੇਰ ਤਕ ਪਾਣੀ ਦਾ ਟੈਬ ਚਲਾਈ ਰੱਖੋ। 

ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ

ਸਿੰਕ ਦੀ ਬਦਬੂ ਨੂੰ ਦੂਰ ਕਰਨ ਦੇ ਤਰੀਕੇ 

1. ਨਿੰਬੂ 
ਸਿੰਕ 'ਚੋਂ ਆ ਰਹੀ ਬਦਬੂ ਨੂੰ ਦੂਰ ਕਰਨ ਲਈ ਨਿੰਬੂ ਦਾ ਇਸਤੇਮਾਲ ਕਰੋ। ਨਿੰਬੂ ਅਤੇ ਨਮਕ ਦੀ ਗਾੜੀ ਪੇਸਟ ਬਣਾ ਲਓ। ਇਸ ਪੇਸਟ ਨੂੰ ਸਿੰਕ 'ਤੇ ਲਗਾਓ ਅਤੇ ਸਾਫ ਕਰੋ। ਅਜਿਹਾ ਕਰਨ ਨਾਲ ਬਦਬੂ ਦੂਰ ਹੋਣ ਦੇ ਨਾਲ ਹੀ ਸਿੰਕ ਚਮਕਣ ਲੱਗੇਗਾ।

ਪੜ੍ਹੋ ਇਹ ਵੀ ਖਬਰ - Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

2. ਕਾਲਾ ਸਿਰਕਾ 
ਕਾਲਾ ਸਿਰਕਾ ਵੀ ਸਿੰਕ ਦੀ ਬਦਬੂ ਨੂੰ ਦੂਰ ਕਰਦਾ ਹੈ। ਭਾਂਡੇ ਧੋਂਣ ਦੇ ਬਾਅਦ ਸਿੰਕ 'ਚ ਥੋੜ੍ਹਾ ਜਿਹਾ ਕਾਲਾ ਸਿਰਕਾ ਪਾ ਕੇ ਸਾਫ ਕਰੋ। ਕਾਲਾ ਸਿਰਕਾ ਪਾ ਕੇ ਸਿੰਕ ਸਾਫ ਕਰਨ ਨਾਲ ਬਦਬੂ ਦੂਰ ਹੋਵੇਗੀ।

3. ਬੇਕਿੰਗ ਸੋਡਾ 
ਸਿੰਕ 'ਚ 5 ਮਿੰਟ ਲਈ ਸੋਡਾ ਛਿੜਕ ਦਿਓ ਅਤੇ ਫਿਰ ਇਸ ਨੂੰ ਸਕ੍ਰਬ ਨਾਲ ਰਗੜ ਕੇ ਸਾਫ ਕਰੋ। ਇਹ ਸਿੰਕ ਸਾਫ ਕਰਨ ਅਤੇ ਉਸ ਦੀ ਬਦਬੂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

ਪੜ੍ਹੋ ਇਹ ਵੀ ਖਬਰ - ਸਿਨੇਮਾ ਘਰ ’ਤੇ ਪਈ ਕੁੰਡਾਬੰਦੀ ਦੀ ਮਾਰ, 2020 ’ਚ ਸਿਰਫ 73 ਦਿਨ ਹੀ ਖੁੱਲ੍ਹੇ (ਵੀਡੀਓ)

4. ਸੰਤਰੇ ਦੇ ਛਿਲਕੇ 
ਇਕ ਭਾਂਡੇ 'ਚ ਘੱਟ ਗੈਸ 'ਤੇ ਪਾਣੀ ਉਬਲਣ ਲਈ ਰੱਖ ਦਿਓ। ਇਸ 'ਚ ਸੰਤਰੇ ਦੇ ਛਿਲਕੇ ਪਾ ਕੇ ਇਕ ਮਿੰਟ ਤਕ ਉਬਾਲੋ। ਇਸ 'ਚ ਦਾਲਚੀਨੀ ਅਤੇ ਇਲਾਇਚੀ ਮਿਲਾ ਕੇ ਸਿੰਕ 'ਚ ਪਾਓ। ਅਜਿਹਾ ਕਰਨ ਨਾਲ ਸਿੰਕ ਦੀ ਬਦਬੂ ਦੂਰ ਚਲੀ ਜਾਵੇਗੀ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ 

rajwinder kaur

This news is Content Editor rajwinder kaur