ਭਾਰ ਘੱਟ ਕਰਨ ''ਚ ਲਾਹੇਵੰਦ ਹੁੰਦੀ ਹੈ ''ਕਿਸ਼ਮਿਸ਼'', ਹੋਰ ਵੀ ਜਾਣੋ ਲਾਜਵਾਬ ਫਾਇਦੇ

10/30/2019 10:06:35 AM

ਜਲੰਧਰ— ਕਿਸ਼ਮਿਸ਼ ਖਾਣ 'ਚ ਜਿੰਨੀ ਸੁਆਦ ਹੁੰਦੀ ਹੈ, ਉਨੀ ਹੀ ਇਹ ਬਾਕੀ ਡਰਾਈ ਫਰੂਟ ਦੀ ਤੁਲਨਾ 'ਚ ਸਸਤੀ ਮਿਲ ਜਾਂਦੀ ਹੈ। ਕਿਸ਼ਮਿਸ਼ ਦਾ ਇਸਤੇਮਾਲ ਅਕਸਰ ਮਿੱਠੇ ਪਕਵਾਨਾਂ ਲਈ ਕੀਤਾ ਜਾਂਦਾ ਹੈ। ਕਿਸ਼ਮਿਸ਼ ਦਾ ਖੱਟਾ-ਮਿੱਠਾ ਸੁਆਦ ਹਰ ਖਾਣੇ ਨੂੰ ਸਪੈਸ਼ਲ ਬਣਾ ਦਿੰਦਾ ਹੈ। ਇਥੇ ਦੱਸ ਦੇਈਏ ਕਿ ਕਿਸ਼ਮਿਸ਼ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਦੇ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕਿਸ਼ਮਿਸ਼ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ। 

ਸਰੀਰ 'ਚ ਲਿਆਉਂਦੀ ਹੈ ਤਾਕਤ 
ਰੋਜ਼ਾਨਾ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਕਿਸ਼ਮਿਸ਼ 'ਚ ਕੁਦਰਤੀ ਸ਼ੂਗਰ ਪਾਈ ਜਾਂਦੀ ਹੈ, ਜੋ ਆਸਾਨੀ ਨਾਲ ਪਚ ਜਾਂਦੀ ਹੈ। ਕਿਸ਼ਮਿਸ਼ 'ਚ ਕੋਲੈਸਟਰੋਲ ਨਹੀਂ ਹੁੰਦਾ, ਇਸ ਲਈ ਇਹ ਦਿਲ ਦੇ ਮਰੀਜ਼ਾਂ ਲਈ ਵੀ ਲਾਭਦਾਇਦ ਹੁੰਦੀ ਹੈ। 

ਭਾਰ ਘਟਾਉਣ 'ਚ ਲਾਹੇਵੰਦ 
ਕਿਸ਼ਮਿਸ਼ ਭਾਰ ਘਟਾਉਣ 'ਚ ਵੀ ਬੇਹੱਦ ਲਾਹੇਵੰਦ ਹੁੰਦੀ ਹੈ। ਜੇਕਰ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਰਹੇ ਹੋ ਤਾਂ ਤੁਹਾਡਾ ਭਾਰ ਘੱਟ ਕਰਨ 'ਚ ਮਦਦ ਕਰੇਗੀ। ਭਾਰ ਘੱਟ ਕਰਨ ਲਈ ਤੁਹਾਨੂੰ ਕਿਸ਼ਮਿਸ਼ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। 

ਹਾਰਟ ਦੀ ਸਮੱਸਿਆ ਤੋਂ ਦੇਵੇ ਨਿਜਾਤ
ਹਾਰਟ ਦੇ ਮਰੀਜ਼ਾਂ ਲਈ ਕਿਸ਼ਮਿਸ਼ ਕਾਫੀ ਫਾਇਦੇਮੰਦ ਹੁੰਦੀ ਹੈ। ਹਰ ਰੋਜ਼ ਕਿਸ਼ਮਿਸ਼ ਦਾ ਪਾਣੀ ਉਨ੍ਹਾਂ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ, ਜੋ ਜ਼ਿਆਦਾ ਕੋਲੈਸਟਰੋਲ ਪੱਧਰ ਦੀ ਵਜ੍ਹਾ ਤੋਂ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ ਕਿਸ਼ਮਿਸ਼ ਦਾ ਪਾਣੀ ਸਰੀਰ 'ਚ ਟ੍ਰਾਈਗਲਾਈਸਰਾਇਡਜ਼ ਦੇ ਪੱਧਰ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਤੋਂ ਤੁਹਾਡੇ ਸਰੀਰ 'ਚ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਕਬਜ਼ ਦੀ ਸਮੱਸਿਆ ਕਰੇ ਦੂਰ 
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਡੇ ਲਈ ਕਿਸ਼ਮਿਸ਼ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗੀ। ਅਕਸਰ ਲੋਕ ਕਬਜ਼ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਕਿਸ਼ਮਿਸ਼ ਨੂੰ ਭਿਓ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਰੋਜ਼ਾਨਾ 12 ਕਿਸ਼ਮਿਸ਼ ਨੂੰ ਰਾਤ 'ਚ ਇਕ ਗਿਲਾਸ ਪਾਣੀ 'ਚ ਭਿਓ ਕੇ ਰੱਖਣੀਆਂ ਚਾਹੀਦੀਆਂ ਹਨ ਅਤੇ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਕਿਸ਼ਮਿਸ਼ ਨਾਲ ਪੀਣਾ ਚਾਹੀਦਾ ਹੈ। ਇਹ ਪੇਟੀ ਸਬੰਧੀ ਰੋਗਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਕਿਸ਼ਮਿਸ਼ 'ਚ ਮੌਜੂਦ ਤੱਤ ਸਰੀਰ ਦੀ ਪੂਰੀ ਗੰਦਗੀ ਨੂੰ ਬਾਹਰ ਕੱਢ ਦਿੰਦੇ ਹਨ ਅਤੇ ਇਸ ਨਾਲ ਤੁਹਾਡਾ ਪੇਟ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ ਅਤੇ ਕਬਜ਼, ਗੈਸ ਆਦਿ ਦੀ ਮੁਸ਼ਕਿਲ ਨਹੀਂ ਹੁੰਦੀ ਹੈ।

ਹੱਡੀਆਂ ਹੁੰਦੀਆਂ ਨੇ ਮਜ਼ਬੂਤ 
ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਕਿਸ਼ਮਿਸ਼ 'ਚ ਕੈਲਸ਼ੀਅਮ ਦੀ ਵਧੀਆ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਕ ਹੁੰਦਾ ਹੈ। 

ਅੱਖਾਂ ਦੀ ਰੌਸ਼ਨੀ ਲਈ ਫਾਇਦੇਮੰਦ
ਕਿਸ਼ਮਿਸ਼ ਅੱਖਾਂ ਦੀ ਰੌਸ਼ਨੀ ਲਈ ਵੀ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ। ਕਿਸ਼ਮਿਸ਼ ਦੇ ਪਾਣੀ 'ਚ ਐਂਟੀਆਕਸੀਡੈਂਟਸ, ਵਿਟਾਮਿਨ-ਏ ਅਤੇ ਬੀਟਾ ਕੈਰੋਟਿਨ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦੇ ਹਨ। 

ਗਲੇ ਦੇ ਇਨਫੈਕਸ਼ਨ ਕਰੇ ਦੂਰ 
ਖਾਲੀ ਪੇਟ ਕਿਸ਼ਮਿਸ਼ ਯਾਨੀ ਸੌਗੀ ਦਾ ਸੇਵਨ ਕਰਨ ਨਾਲ ਇਸ 'ਚ ਮੌਜੂਦ ਐਂਟੀਬੈਕਟੀਰਿਅਲ ਦੇ ਗੁਣ ਮੁੰਹ 'ਚੋਂ ਆਉਣ ਵਾਲੀ ਬਦਬੂ ਦੂਰ ਕਰਨ ਦੇ ਨਾਲ ਗਲੇ ਦੀ ਇਨਫੈਕਸ਼ਨ ਤੋਂ ਵੀ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ। 

ਦੰਦਾਂ ਲਈ ਫਾਇਦੇਮੰਦ
ਕਿਸ਼ਮਿਸ਼ 'ਚ ਆਲੀਆਨਾਲਿਕ ਐਸਿਡ ਹੁੰਦਾ ਹੈ, ਜੋ ਕਿ ਫਾਇਟੋਕੈਮੀਕਲਸ 'ਚੋਂ ਇਕ ਹੈ ਅਤੇ ਇਹ ਦੰਦਾਂ ਨੂੰ ਕੈਵਿਟੀ ਸਮੇਤ ਕਈ ਦਿੱਕਤਾਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਕਿਸ਼ਮਿਸ਼ ਦੰਦਾਂ 'ਚ ਬੈਕਟੀਰੀਆ ਫੈਲਣ ਤੋਂ ਰੋਕਦੀ ਹੈ। ਇਸ ਦੇ ਸੇਵਨ ਕਰਨ ਨਾਲ ਦੰਦਾਂ 'ਚ ਮਜ਼ਬੂਤੀ ਆਉਂਦੀ ਹੈ। ਇਸ 'ਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਤੁਹਾਡੇ ਦੰਦਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।

shivani attri

This news is Content Editor shivani attri