ਇਹ ਗਲਤੀਆਂ ਕਰ ਸਕਦੀਆਂ ਨੇ ਕਿਡਨੀ ਖਰਾਬ, ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼

03/18/2019 1:21:36 PM

ਜਲੰਧਰ— ਕਿਡਨੀ ਯਾਨੀ ਗੁਰਦੇ ਸਾਡੇ ਸਰੀਰ ਦਾ ਬਹੁਤ ਹੀ ਖਾਸ ਹਿੱਸਾ ਹੁੰਦੇ ਹਨ ਕਿਉਂਕਿ ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਅਜਿਹੀਆਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹਨ, ਜੋ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਚੀਜ਼ਾਂ ਦਾ ਸੇਵਨ ਕਿਡਨੀ ਫੇਲ ਜਾਂ ਹੋਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। 
ਕਿਡਨੀ ਨੂੰ ਖਰਾਬ ਕਰਨ ਵਾਲੇ ਫੂਡਸ 


ਡਾਰਕ ਰੰਗ ਵਾਲਾ ਸਾਫਟ ਡ੍ਰਿੰਕਸ 
ਸਾਫਟ ਡ੍ਰਿੰਕਸ ਨਾ ਸਿਰਫ ਐਸੀਡਿਕ ਹੁੰਦਾ ਹੈ ਸਗੋਂ ਇਸ 'ਚ ਫਾਸਫੋਰਸ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਸਰੀਰ ਫਾਸਫੋਰਸ ਨੂੰ ਜਲਦੀ ਅਤੇ ਆਸਾਨੀ ਨਾਲ ਗ੍ਰਹਿਣ ਕਰ ਲੈਂਦਾ ਹੈ ਜੋ ਕਿਡਨੀ ਲਈ ਨੁਕਸਾਨਦੇਹ ਹੈ। ਉਥੇ ਹੀ ਇਸ ਦਾ ਸੇਵਨ ਕਬਜ਼, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। 
ਕੇਂਡ ਫੂਡਸ 
ਸਬਜ਼ੀਆਂ, ਬੀਨਸ ਅਤੇ ਸੂਪ ਆਦਿ ਵਰਗੇ ਕੇਂਡ ਫੂਡਸ ਨਾ ਸਿਰਫ ਕਿਡਨੀ ਸਗੋਂ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਦਰਅਸਲ ਇਸ 'ਚ ਪ੍ਰੀਸਵੇਰਟਿਵ ਦੇ ਰੂਪ 'ਚ ਹਾਈ ਸੋਡੀਅਮ ਹੁੰਦਾ ਹੈ, ਜੋ ਕਿ ਕਿਡਨੀ ਨੂੰ ਖਰਾਬ ਕਰਨ ਦਾ ਕੰਮ ਕਰਦਾ ਹੈ। 

ਸਾਬਤ ਕਣਕ ਦੀ ਬਰੈੱਡ 
ਅਕਸਰ ਲੋਕ ਬ੍ਰੇਕਫਾਸਟ 'ਚ ਸਾਬਤ ਕਣਕ ਦੀ ਬਰੈੱਡ ਖਾਣਾ ਪਸੰਦ ਕਰਦੇ ਹਨ ਕਿਉਂਕਿ ਇਹ ਹੈਲਦੀ ਲੱਗਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ 'ਚ ਵੀ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿਡਨੀ ਲਈ ਸਹੀ ਨਹੀਂ ਹੈ। ਉਥੇ ਹੀ ਜੇਕਰ ਤੁਹਾਨੂੰ ਕਿਡਨੀ ਨਾਲ ਜੁੜੀ ਸਮੱਸਿਆ ਹੈ ਤਾਂ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 
ਕੇਲਾ 
ਕੇਲਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਦਾ ਸੇਵਨ ਵੀ ਕਿਡਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਸਲ 'ਚ ਕੇਲੇ 'ਚ 420 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਹੈ, ਜੋ ਕਿਡਨੀ ਲਈ ਖਤਰਾ ਪੈਦਾ ਕਰਦਾ ਹੈ। ਜੇਕਰ ਤੁਸੀਂ ਕਿਡਨੀ ਦੀ ਕਿਸੇ ਸਮੱਸਿਆ ਤੋਂ ਪੀੜਤ ਹੋ ਤਾਂ ਇਸ ਦੇ ਸੇਵਨ ਤੋਂ ਪਰਹੇਜ਼ ਕਰੋ। 

ਸੰਤਰਾ ਜਾਂ ਸੰਤਰੇ ਦਾ ਰਸ 
ਸੰਤਰੇ 'ਚ ਨਾ ਸਿਰਫ ਵਿਟਾਮਿਨਸ-ਸੀ ਸਗੋਂ ਪੋਟਾਸ਼ੀਅਮ ਵੀ ਕਾਫੀ ਮਾਤਰਾ 'ਚ ਹੁੰਦਾ ਹੈ। ਇਕ ਵੱਡੇ ਸੰਤਰੇ 'ਚ 330 ਮਿਲੀਗ੍ਰਾਮ ਪੋਟਾਸ਼ੀਅਮ, 1 ਗਿਲਾਸ ਸੰਤਰੇ ਦੇ ਜੂਸ 'ਚ 470 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਹੈ, ਜੋ ਕਿਡਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ। 
ਪ੍ਰੋਸੈਸਡ ਮੀਟ 
ਰੋਜ਼ਾਨਾ ਰੂਪ ਨਾਲ ਪ੍ਰੋਸੈਸਡ ਮੀਟ ਖਾਣ ਨਾਲ ਤੁਹਾਡੇ ਸਰੀਰ 'ਚ ਸੋਡੀਅਮ ਦਾ ਪੱਧਰ ਵੱਧ ਸਕਦਾ ਹੈ, ਜੋ ਕਿਡਨੀ ਫੇਲ ਤੱਕ ਦਾ ਕਾਰਨ ਬਣ ਸਕਦਾ ਹੈ। 


ਨਮਕ ਦੀ ਮਾਤਰਾ ਵੱਧ ਹੋਣਾ 
ਸਰੀਰ ਨੂੰ ਠੀਕ ਢੰਗ ਨਾਲ ਕੰਮ ਕਰਨ ਲਈ ਨਮਕ ਜਾਂ ਸੋਡੀਅਮ ਦੀ ਲੋੜ ਹੁੰਦੀ ਹੈ ਪਰ ਕੁਝ ਲੋਕ ਬਹੁਤ ਜ਼ਿਆਦਾ ਨਮਕ ਖਾਂਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਇਸ ਦਾ ਸਿੱਧਾ ਅਸਰ ਕਿਡਨੀ 'ਤੇ ਹੁੰਦਾ ਹੈ। ਰੋਜ਼ ਸਾਨੂੰ ਆਪਣੀ ਡਾਈਟ 'ਚ 5 ਗ੍ਰਾਮ ਨਮਕ ਤੋਂ ਵੱਧ ਨਹੀਂ ਲੈਣਾ ਚਾਹੀਦਾ । 
ਖੰਡ ਨੂੰ ਕਰੋ ਘੱਟ 
ਕੁਝ ਲੋਕ ਆਪਣੀ ਡੇਲੀ ਡਾਈਟ 'ਚ ਜ਼ਿਆਦਾ ਮਿੱਠੇ ਵਾਲੀ ਡ੍ਰਿੰਕਸ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਯੂਰਿਨ ਪੱਧਰ 'ਚ  ਪ੍ਰੋਟੀਨ ਦੀ ਮਾਤਰਾ ਵੱਧ ਹੋ ਜਾਂਦੀ ਹੈ ਜੋ ਕਿ ਇਹ ਸੰਕੇਤ ਹੁੰਦਾ ਹੈ ਕਿ ਸਾਡੀ ਕਿਡਨੀ ਆਪਣਾ ਕੰਮ ਵਧੀਆ ਢੰਗ ਨਾਲ ਨਹੀਂ ਕਰ ਰਹੀ। 
ਇਹ ਆਦਤਾਂ ਵੀ ਪਹੁੰਚਾਉਂਦੀਆਂ ਹਨ ਕਿਡਨੀ ਨੂੰ ਨੁਕਸਾਨ 
ਭਰਪੂਰ ਪਾਣੀ ਨਾ ਪੀਣਾ 
ਪ੍ਰੋਟੀਨ ਵੱਧ ਮਾਤਰਾ 'ਚ ਲੈਣਾ 
ਕੌਫੀ ਪੀਣ ਦੀ ਆਦਤ 
ਪੇਨਕਿਲਰ ਦਵਾਈਆਂ ਦਾ ਵੱਧ ਸੇਵਨ ਕਰਨਾ 
ਸ਼ਰਾਬ ਦਾ ਸੇਵਨ 
ਬਾਥਰੂਮ ਰੋਕ ਕੇ ਰੱਖਣਾ 
ਭਰਪੂਰ ਨੀਂਦ ਨਾ ਲੈਣਾ

shivani attri

This news is Content Editor shivani attri