ਦੰਦਾਂ ਨੂੰ ਰੱਖਣਾ ਹੈ ਸਿਹਤਮੰਦ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

06/24/2017 6:03:50 PM

ਨਵੀਂ ਦਿੱਲੀ— ਦੰਦਾਂ ਨੂੰ ਸਿਹਤਮੰਦ ਰੱਖਣ ਦੇ ਲਈ ਰਾਤ ਨੂੰ ਬੁਰਸ਼ ਕਰਨਾ ਨਾ ਭੁੱਲੋ। ਇੰਝ ਕਰਨ ਨਾਲ ਦੰਦਾਂ ਨਾਲ ਚਿਪਕਿਆਂ ਪਲਾਕ ਨਿਕਲ ਜਾਂਦਾ ਹੈ। ਇਹ ਬੈਕਟੀਰੀਆਂ ਦੀ ਪਤਲੀ ਪਰਤ ਹੈ ਜੋ ਦੰਦਾਂ 'ਚ ਕੈਵਿਟੀ ਅਤੇ ਮਸੂੜਿਆਂ 'ਚ ਬੀਮਾਰੀ ਪੈਦਾ ਕਰ ਦਿੰਦਾ ਹੈ ਜੇ ਤੁਸੀਂ ਇਸ 'ਤੇ ਧਿਆਨ ਨਾ ਦਿੱਤਾ ਤਾਂ ਇਸ ਨਾਲ ਤੁਹਾਡੇ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲਗਦੇ ਹਨ। ਰਾਤ ਨੂੰ ਸੋਣ ਤੋਂ ਪਹਿਲਾਂ ਦੰਦਾਂ ਨੂੰ ਇਕ ਵਾਰ ਜ਼ਰੂਰ ਬੁਰਸ਼ ਕਰੋ।
1. ਬੁਰਸ਼ ਨਾ ਕਰਨ ਦੇ ਨੁਕਸਾਨ
ਬੁਰਸ਼ ਕਰਨ ਨਾਲ ਦੰਦਾਂ 'ਚ ਫੱਸੇ ਹੋਏ ਭੋਜਨ ਦੇ ਟੁੱਕੜੇ ਨਿਕਲ ਜਾਂਦੇ ਹਨ ਇਹ ਪਲਾਕ ਨੂੰ ਕੱਢਣ 'ਚ ਮਦਦਗਾਰ ਹੁੰਦਾ ਹੈ। ਜੋ ਕਿ ਦੰਦਾਂ 'ਚ ਬੈਕਟੀਰੀਆਂ ਪੈਦਾ ਕਰਦਾ ਹੈ ਜਿਹੜੇ ਭੋਜਨ 'ਚ ਸ਼ੱਕਰ ਦੀ ਮਾਤਰਾ ਜ਼ਿਆਦਾ ਹੋਵੇ ਉਸ ਨੂੰ ਖਾਣ ਤੋਂ ਬਾਅਦ ਬੁਰਸ਼ ਜ਼ਰੂਰ ਕਰੋ। ਅਜਿਹੇ 'ਚ ਜੇ ਬੁਰਸ਼ ਨਾ ਕੀਤਾ ਤਾਂ ਦੰਦ ਸੜ ਸਕਦੇ ਹਨ।
2. ਕਿਉਂ ਹੁੰਦੀਆਂ ਹਨ ਬੀਮਰੀਆਂ
ਬਦਲਦੇ ਲਾਈਫਸਟਾਈਲ 'ਚ ਗਲਤ ਖਾਣ-ਪਾਣ ਦੇ ਕਾਰਨ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ-ਕਲ ਲੋਕ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ ਅਤੇ ਖਾਣੇ ਦੇ ਬਾਅਦ ਵੀ ਦੰਦ ਸਾਫ ਨਹੀਂ ਕਰਦੇ। ਕਈ ਲੋਕ ਰਾਤ ਨੂੰ ਦੁੱਧ ਪੀਂਦੇ ਹਨ ਅਤੇ ਬੁਰਸ਼ ਕਰਨਾ ਜ਼ਰੂਰੀ ਨਹੀਂ ਸਮਝਦੇ ਹਨ। ਅਜਿਹੇ 'ਚ ਮੂੰਹ 'ਚੋਂ ਆਉਣ ਵਾਲੀ ਬਦਬੂ ਨਾਲ ਇਸ ਸਮੱਸਿਆ ਦੀ ਸ਼ੁਰੂਆਤ ਹੁੰਦੀ ਹੈ।
3. ਦੰਦਾਂ ਦੀ ਸਫਾਈ
ਰਾਤ ਨੂੰ ਸੋਣ ਤੋਂ ਪਹਿਲਾਂ ਬੁਰਸ਼ ਕਰਨ ਦੀ ਆਦਤ ਪਾਓ। ਜੇ ਤੁਸੀਂ ਕੁਝ ਵੀ ਖਾਓ ਅਤੇ ਬੁਰਸ਼ ਨਾ ਵੀ ਕਰੋ ਪਰ ਕਰੁਲੀ ਜ਼ਰੂਰ ਕਰੋ। ਬੁਰਸ਼ ਦੇ ਨਾਲ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਪਰ ਹਲਕੇ ਹੱਥਾਂ ਨਾਲ ਕਰੋ।  ਜੀਭ ਨੂੰ ਸਾਫ ਕਰਨਾ ਨਾ ਭੁੱਲੋ।