ਨੱਕ ਦੀ ਐਲਰਜੀ ਤੋਂ ਇਨ੍ਹਾਂ ਤਰੀਕਿਆਂ ਨਾਲ ਰੱਖੋ ਬਚਾਅ

09/07/2017 12:07:37 PM

ਨਵੀਂ ਦਿੱਲੀ— ਤੁਸੀਂ ਬਹੁਤ ਸਾਰੇ ਲੋਕਾਂ ਨੂੰ ਸਵੇਰੇ ਉੱਠਦੇ ਹੀ ਲਗਾਤਾਰ 10 ਤੋਂ 15 ਛਿੱਕਾਂ ਮਾਰਦੇ ਦੇਖਿਆ ਹੋਵੇਗਾ। ਅਜਿਹਾ ਨੱਕ ਵਿਚ ਹੋਣ ਵਾਲੀ ਐਲਰਜੀ ਕਾਰਨ ਹੁੰਦਾ ਹੈ, ਜਿਸ ਨੂੰ ਐਲਰਜਿਕ ਰਾਈਨਾਈਟਸ ਕਹਿੰਦੇ ਹਨ। ਇਹ ਐਨਰਜੀ ਘਰ ਦੀ ਧੂੜ ਅਤੇ ਪਾਲਤੂ ਜਾਂ ਹੋਰ ਜਾਨਵਰਾਂ ਕਾਰਨ ਹੋ ਸਕਦੀ ਹੈ।
ਉਂਝ ਇਹ ਐਲਰਜੀ ਆਮ ਸਮੱਸਿਆ ਹੈ। ਉਂਝ ਤਾਂ ਇਹ ਬੀਮਾਰੀ ਜਾਨਲੇਵਾ ਨਹੀਂ ਹੁੰਦੀ ਪਰ ਤੁਹਾਡੀ ਆਮ ਰੁਟੀਨ ਇਸ ਨਾਲ ਕਾਫੀ ਪ੍ਰਭਾਵਿਤ ਹੋ ਸਕਦੀ ਹੈ। ਇਸਦਾ ਸਹੀ ਸਮੇਂ 'ਤੇ ਇਲਾਜ ਕੀਤਾ ਜਾਵੇ ਤਾਂ ਇਹ ਪ੍ਰੇਸ਼ਾਨੀ ਛੇਤੀ ਖਤਮ ਹੋ ਸਕਦੀ ਹੈ। ਦਰਅਸਲ ਸਾਡਾ ਨੱਕ ਸਾਹ ਰਾਹੀਂ ਦਾਖਲ ਹੋਣ ਵਾਲੇ ਧੂੜ ਕਣ ਅਤੇ ਹੋਰ ਪਦਾਰਥਾਂ ਨੂੰ ਰੋਕਦਾ ਹੈ ਪਰ ਜਦੋਂ ਕਿਸੇ ਤਰ੍ਹਾਂ ਇਹ ਧੂੜ ਅਤੇ ਪਦਾਰਥ ਸਾਡੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਤਾਂ ਇਮਿਊਨਿਟੀ ਇਨ੍ਹਾਂ ਦੇ ਪ੍ਰਤੀ ਪ੍ਰਤੀਕਿਰਿਆ ਪ੍ਰਗਟਾਉਂਦੀ ਹੈ, ਜੋ ਐਲਰਜੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ।
ਪ੍ਰਮੁੱਖ ਲੱਛਣ
-
ਲਗਾਤਾਰ ਛਿੱਕਾਂ ਆਉਣਾ
- ਨੱਕ 'ਚੋਂ ਪਾਣੀ ਵਰਗਾ ਤਰਲ ਪਦਾਰਥ ਵਗਣਾ
- ਨੱਕ, ਅੱਖਾਂ ਅਤੇ ਤਾਲੂ ਵਿਚ ਖਾਰਸ਼ ਹੋਣਾ
- ਹਲਕਾ ਬੁਖਾਰ ਜਾਂ ਸਿਰਦਰਦ
- ਅੱਖਾਂ 'ਚੋਂ ਹੰਝੂ ਨਿਕਲਣਾ
- ਨੱਕ ਬੰਦ ਹੋਣਾ
ਕਿਉਂ ਹੁੰਦੀ ਹੈ ਐਲਰਜੀ
ਉਂਝ ਇਸਦਾ ਮੁੱਖ ਕਾਰਨ ਧੂੜ-ਮਿੱਟੀ ਜਾਂ ਹਾਨੀਕਾਰਕ ਪਦਾਰਥ ਸਾਹ ਰਾਹੀਂ ਸਰੀਰ ਵਿਚ ਦਾਖਲ ਹੋਣਾ ਹੈ। ਇਸ ਤੋਂ ਇਲਾਵਾ ਬਦਲਦੇ ਮੌਸਮ, ਤਾਪਮਾਨ ਵਿਚ ਆਏ ਅਚਾਨਕ ਬਦਲਾਅ, ਨਮੀ, ਪ੍ਰਦੂਸ਼ਣ, ਜਾਨਵਰਾਂ ਦੇ ਵਾਲ ਅਤੇ ਗੰਧ ਵੀ ਹੋਰ ਕਾਰਨ ਹੋ ਸਕਦੇ ਹਨ ਅਤੇ ਸਰੀਰ ਵਿਚ ਦਾਖਲ ਕਰਨ ਜਾਂ ਸਕਿਨ 'ਤੇ ਲੱਗਣ ਨਾਲ ਕਿਸੇ ਪ੍ਰਤੀਕਿਰਿਆ ਨਾਲ ਇਹ ਐਲਰਜੀ ਰਾਈਨਾਈਟਿਸ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ।
ਕੀ ਹੈ ਨੇਜਲ ਪਾਲਿਪ ਤੇ ਸਾਈਨੁਸਾਈਟਿਸ?
ਐਲਰਜਿਕ ਰਾਈਨਾਈਟਿਸ ਤੋਂ ਇਲਾਵਾ ਨੇਜਲ ਪਾਲਿਪ, ਸਾਈਨੁਸਾਈਟਿਸ ਵੀ ਨੱਕ ਦੀ ਇਨਫੈਕਸ਼ਨ ਦਾ ਹੀ ਅਹਿਮ ਕਾਰਨ ਹੈ। ਦਰਅਸਲ ਨੱਕ ਦੇ ਅੰਦਰ ਦਾ ਮਾਸ ਵਧਣ ਨੂੰ ਨੇਜਲ ਪਾਲਿਪ ਕਹਿੰਦੇ ਹਨ, ਜਦੋਂ ਕਿ ਸਾਈਨੁਸਾਈਟਿਸ ਦੀ ਪ੍ਰਾਬਲਮ ਉਦੋਂ ਹੁੰਦੀ ਹੈ, ਜਦੋਂ ਨੱਕ ਦੇ ਆਲੇ-ਦੁਆਲੇ ਹੱਡੀਆਂ ਵਿਚ ਹਵਾ ਦਾ ਨਿਕਾਸ ਸਹੀ ਤਰ੍ਹਾਂ ਨਹੀਂ ਹੁੰਦਾ ਅਤੇ ਇਨਫੈਕਸ਼ਨ ਫੈਲਣ ਲੱਗਦੀ ਹੈ।
ਵਰਤੋਂ ਸਾਵਧਾਨੀਆਂ
ਧੂੜ ਅਤੇ ਧੂੰਏ ਤੋਂ ਬਚੋ।
ਜੇ ਇਨਫੈਕਸ਼ਨ ਦੇ ਸ਼ਿਕਾਰ ਛੇਤੀ ਹੋ ਜਾਂਦੇ ਹੋ ਤਾਂ ਝਾੜੂ ਦੀ ਥਾਂ ਵੈਕਿਊਮ ਕਲੀਨਰ ਦੀ ਵਰਤੋ ਕਰੋ।
ਕੱਪੜਿਆਂ, ਬੈੱਡਸ਼ੀਟ ਅਤੇ ਕਾਲੀਨ 'ਚ ਨਮੀ ਨਾ ਰਹਿਣ ਦਿਓ। ਸਮੇਂ-ਸਮੇਂ ਸਿਰ ਧੁੱਪ ਲਗਾਓ।
ਐਲਰਜੀ ਜ਼ਿਆਦਾ ਹੈ ਤਾਂ ਮਾਹਰ ਤੋਂ ਸਲਾਹ ਲਓ।
ਰਾਹਤ ਪਾਉਣ ਦੇ ਆਯੁਰਵੈਦਿਕ ਇਲਾਜ
ਇਹ ਜ਼ਰੂਰੀ ਨਹੀਂ ਕਿ ਤੁਸੀਂ ਛੁਟਕਾਰਾ ਸਿਰਫ ਐਂਟੀਬਾਇਓਟਿਕ ਦਵਾਈਆਂ ਨਾਲ ਪਾ ਸਕਦੇ ਹੋ ਸਗੋਂ ਕੁਝ ਆਯੁਰਵੈਦਿਕ ਦਵਾਈਆਂ ਵੀ ਬਹੁਤ ਹੀ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ।
1. ਹਲਦੀ
ਇਸ ਵਿਚ ਐਂਟੀ ਐਲਰਜਿਕ, ਐਂਟੀ ਇੰਫਲਾਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਰਾਈਨਾਈਟਿਸ ਨਾਲ ਲੜਨ ਵਿਚ ਮਦਦ ਕਰ ਸਕਦੇ ਹਨ। ਸ਼ਹਿਦ ਅਤੇ ਹਲਦੀ ਦਾ ਮਿਸ਼ਰਣ ਲੈ ਸਕਦੇ ਹੋ। ਜੇ ਇਹ ਇਲਾਜ ਔਖਾ ਹੈ ਤਾਂ ਤੁਸੀਂ ਇਕ ਗਿਲਾਸ ਦੁੱਧ ਵਿਚ ਇਕ ਸਪੂਨ ਹਲਦੀ ਮਿਕਸ ਕਰ ਕੇ ਸੇਵਨ ਕਰ ਸਕਦੇ ਹੋ।
2. ਤੁਲਸੀ
ਤੁਲਸੀ ਵਿਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਇਸ ਲਈ ਤੁਲਸੀ ਦੇ ਪੱਤਿਆਂ ਦੀ ਚਾਹ ਬਣਾ ਕੇ ਪੀ ਸਕਦੇ ਹੋ।
3. ਘਿਓ
ਐਲਰਜੀ ਨਾਲ ਹੋਣ ਵਾਲੇ ਬੁਖਾਰ ਤੋਂ ਰਾਹਤ ਪਾਉਣ ਲਈ ਤੁਸੀਂ ਸੌਣ ਤੋਂ ਪਹਿਲਾਂ ਨੱਕ ਦੇ ਦੋਵੇਂ ਪਾਸੇ 2 ਬੂੰਦਾਂ ਘਿਓ ਦੀਆਂ ਪਾ ਸਕਦੇ ਹੋ।
4. ਪੁਦੀਨਾ
ਪੁਦੀਨੇ ਵਿਚ ਸੋਜ ਘੱਟ ਕਰਨ ਦੇ ਗੁਣ ਹੁੰਦੇ ਹਨ। ਪੁਦੀਨੇ ਦੇ 2 ਤੋਂ 3 ਪੱਤੇ ਚਬਾਓ। ਪੁਦੀਨੇ ਦੀ ਚਾਹ ਪੀਣ ਨਾਲ ਵੀ ਤੁਹਾਨੂੰ ਰਾਹਤ ਮਿਲੇਗੀ।
5. ਅਦਰਕ
ਇਕ ਗਿਲਾਸ ਪਾਣੀ ਵਿਚ ਅਦਰਕ ਦਾ ਛੋਟਾ ਟੁਕੜਾ ਉਬਾਲ ਲਓ, ਫਿਰ ਇਸ ਵਿਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ।