ਹੋਮਓਪੈਥੀ ਦਵਾਈਆਂ ਖਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

07/14/2017 6:21:48 PM

ਨਵੀਂ ਦਿੱਲੀ— ਬਦਲਦੇ ਲਾਈਫਸਟਾਈਲ ਕਾਰਨ ਲੋਕਾਂ ਨੂੰ ਛੋਟੀਆਂ-ਮੋਟੀਆਂ ਬੀਮਾਰੀਆਂ ਲੱਗੀਆਂ ਰਹਿੰਦੀਆਂ ਹਨ, ਜਿਸ ਲਈ ਵੱਖ-ਵੱਖ ਦਵਾਈਆਂ ਦੀ ਵਰਤੋਂ ਕਰਦੇ ਹਨ। ਅੱਜਕਲ ਲੋਕ ਜ਼ਿਆਦਾਤਰ ਹੋਮਓਪੈਥੀ ਦਵਾਈਆਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਸਰੀਰ 'ਤੇ ਅਸਰ ਤਾਂ ਥੋੜ੍ਹਾ ਦੇਰ ਨਾਲ ਹੁੰਦਾ ਹੈ ਪਰ ਇਨ੍ਹਾਂ ਦਵਾਈਆਂ ਨਾਲ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ। ਇਹ ਦਵਾਈਆਂ ਪੁਰਾਣੀ ਤੋਂ ਪੁਰਾਣੀ ਬੀਮਾਰੀ ਨੂੰ ਵੀ ਜੜ ਤੋਂ ਖਤਮ ਕਰ ਦਿੰਦੀਆਂ ਹਨ ਪਰ ਹੋਮਓਪੈਥੀ ਦਵਾਈਆਂ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀਆਂ ਨੂੰ ਵਰਤਣਾ ਬਹੁਤ ਜ਼ਰੂਰੀ ਹੁੰਦਾ ਹੈ।
1. ਹੋਮਓਪੈਥੀ ਦਵਾਈਆਂ ਛੋਟੀ-ਛੋਟੀ ਸਫੇਦ ਰੰਗ ਦੀਆਂ ਗੋਲੀਆਂ ਹੁੰਦੀ ਹਨ ਅਤੇ ਵੱਖ-ਵੱਖ ਬੀਮਾਰੀਆਂ ਲਈ ਇਕ ਹੀ ਰੰਗ ਦੀ ਦਵਾਈ ਮਿਲਦੀ ਹੈ। ਇਨ੍ਹਾਂ ਦਵਾਈਆਂ ਨੂੰ ਠੰਡੀ ਥਾਂ 'ਤੇ ਰੱਖੋ ਅਤੇ ਖਾਣ ਤੋਂ ਬਾਅਗ ਹਰ ਵਾਰ ਡੱਬੀ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ।
2. ਕਈ ਲੋਕ ਇਨ੍ਹਾਂ ਦਵਾਈਆਂ ਨੂੰ ਹੱਥ ਨਾਲ ਕੱਢਦੇ ਹਨ ਪਰ ਅਜਿਹਾ ਕਰਨ ਨਾਲ ਦਵਾਈਆਂ ਦਾ ਅਸਰ ਖਤਮ ਹੋ ਜਾਂਦਾ ਹੈ। ਇਸ ਨੂੰ ਢੱਕਣ ਵਿਚ ਕੱਢ ਕੇ ਸਿੱਧਾ ਮੂੰਹ ਵਿਚ ਪਾਉਣਾ ਚਾਹੀਦਾ ਹੈ। 
3. ਜਦੋਂ ਵੀ ਹੋਮਓਪੈਥੀ ਦਵਾਈ ਖਾਓ ਤਾਂ ਉਸ ਤੋਂ ਅੱਧਾ ਘੰਟਾ ਪਹਿਲਾਂ ਅਤੇ ਬਾਅਦ ਵਿਚ ਹੋਰ ਕੋਈ ਚੀਜ਼ ਨਾ ਖਾਓ ਨਹੀਂ ਤਾਂ ਦਵਾਈ ਦਾ ਅਸਰ ਨਹੀਂ ਰਹੇਗਾ।
4. ਜਿਨ੍ਹੇ ਸਮੇਂ ਤੱਕ ਦਵਾਈ ਦਾ ਕੋਰਸ ਚਲ ਰਿਹਾ ਹੈ ਉਨ੍ਹੀ ਦੇਰ ਤੱਕ ਸ਼ਰਾਬ, ਸਿਗਰਟ ਅਤੇ ਤੰਬਾਕੂ ਤੋਂ ਪਰਹੇਜ਼ ਕਰੋ।
5. ਇਨ੍ਹਾਂ ਦਵਾਈਆਂ ਨਾਲ ਪਿਆਜ, ਲਸਣ ਅਤੇ ਅਦਰਕ ਦੀ ਵਰਤੋਂ ਤੋਂ ਪਰਹੇਜ਼ ਰੱਖਣਾ ਪੈਂਦਾ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ।
6. ਹੋਮਓਪੈਥੀ ਦਵਾਈ ਲੈਂਦੇ ਸਮੇਂ ਖੱਟੀ ਚੀਜ਼ਾਂ ਜਿਵੇਂ ਇਮਲੀ, ਨਿੰਬੂ ਅਤੇ ਖੱਟੇ ਫਲਾਂ ਦੀ ਵਰਤੋ ਨਾ ਕਰੋ।