ਇਨ੍ਹਾਂ ਬੀਮਾਰੀਆਂ ''ਚ ਬੇਹੱਦ ਫਾਇਦੇਮੰਦ ਹੁੰਦੀ ਹੈ ਕਸੂਰੀ ਮੇਥੀ

11/29/2017 10:52:14 AM

ਨਵੀਂ ਦਿੱਲੀ— ਮੇਥੀ ਇਕ ਅਜਿਹੀ ਸਬਜ਼ੀ ਹੈ ਜੋ ਸਰਦੀ ਦੇ ਮੌਸਮ 'ਚ ਮਿਲਦੀ ਹੈ ਪਰ ਇਸਦੇ ਬੀਜ ਅਤੇ ਕਸੂਰੀ ਮੇਥੀ ਸਾਰਾ ਸਾਲ ਮਿਲ ਜਾਂਦੇ ਹਨ। ਕਸੂਰੀ ਮੇਥੀ ਦੀ ਵਰਤੋਂ ਸਬਜ਼ੀਆਂ ਦਾ ਸੁਆਦ    ਵਧਾਉਣ ਲਈ ਕੀਤੀ ਜਾਂਦੀ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੀਆਂ ਸੁੱਕੀਆਂ ਪੱਤੀਆਂ ਜਾਂ ਬੀਜ ਦੀ ਵਰਤੋਂ ਕਰ ਕੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਪੇਟ ਦੀਆਂ ਪਰੇਸ਼ਾਨੀਆਂ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਪੇਟ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਗੈਸ ਅਤੇ ਡਾਈਰੀਆਂ ਵਰਗੀਆਂ ਸਮੱਸਿਆਵਾਂ ਹੋਣ 'ਤੇ ਕਸੂਰੀ ਮੇਥੀ ਪੀਸ ਲਓ ਅਤੇ ਇਸ 'ਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਓ। ਇਸ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਦੇ ਇਲਾਵਾ ਮੇਥੀ ਦੇ ਦਾਣਿਆਂ ਨੂੰ ਪੀਸ ਕੇ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ।
2. ਕੋਲੈਸਟੋਰਲ
ਸਰੀਰ ਨੂੰ ਬੈਡ ਕੋਲੈਸਟਰੋਲ ਵਧਣ ਦੀ ਵਜ੍ਹਾ ਨਾਲ ਹਾਰਟ ਦੀ ਪਰੇਸ਼ਾਨੀ ਹੋ ਸਕਦੀ ਹੈ। ਅਜਿਹੀ ਹਾਲਤ 'ਚ ਇਸ ਨੂੰ ਸਰੀਰ 'ਚੋਂ ਕੱਢਣ ਲਈ ਕਸੂਰੀ ਮੇਥੀ ਨੂੰ ਇਕ ਗਲਾਸ ਪਾਣੀ 'ਚ ਪਾ ਕੇ ਰਾਤ-ਭਰ ਦੇ ਲਈ ਛੱਡ ਦਿਓ ਅਤੇ ਅਗਲੇ ਦਿਨ ਪਾਣੀ ਨੂੰ ਛਾਣ ਕੇ ਪੀਓ। ਇਸ ਨਾਲ ਸਰੀਰ 'ਚੋਂ ਗੁਡ ਕੋਲੈਸਟਰੋਲ ਦੀ ਮਾਤਰਾ ਵਧਣ ਲੱਗੇਗੀ।
3. ਸ਼ੂਗਰ
ਸ਼ੂਗਰ ਦੇ ਮਰੀਜਾਂ ਨੂੰ ਖਾਣ-ਪੀਣ 'ਚ ਕਾਫੀ ਪਰਹੇਜ਼ ਰੱਖਣਾ ਪੈਂਦਾ ਹੈ।ਅਜਿਹੀ ਹਾਲਤ 'ਚ ਦਿਨ 'ਚ ਸਿੰਪਲ ਖਾਣਾ ਖਾਣ ਤੋਂ ਬਾਅਦ ਵੀ ਸਰੀਰ 'ਚ ਬਲੱਡ ਸ਼ੂਗਰ ਦਾ ਸਤਰ ਵੱਧ ਜਾਂਦਾ ਹੈ ਅਤੇ  ਸ਼ੂਗਰ ਵਧ ਜਾਂਦੀ ਹੈ। ਇਸ ਨੂੰ ਕੰਟਰੋਲ 'ਚ ਰੱਖਣ ਲਈ ਮੇਥੀ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਮੌਜ਼ੂਦ ਐਂਟੀਡਾਈਵੀਟਿਕ ਗੁਣ ਸਰੀਰ ਦੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ। ਰੋਜ਼ਾਨਾ ਪਾਣੀ ਦੇ ਨਾਲ ਇਕ ਚਮਚ ਮੇਥੀ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ।
4. ਚਮੜੀ ਅਤੇ ਵਾਲ
ਗਰਮੀ ਦੇ ਮੌਸਮ 'ਚ ਚਮੜੀ 'ਤੇ ਮੁਹਾਸੇ ਹੋਣ ਦੀ ਵਜ੍ਹਾ ਨਾਲ ਦਾਗ-ਧੱਬੇ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਇਨ੍ਹਾਂ ਨੂੰ ਠੀਕ ਕਰਨ ਲਈ ਕਸੂਰੀ ਮੇਥੀ ਨੂੰ ਪੀਸ ਕੇ ਉਸ 'ਚ ਪਾਣੀ ਮਿਲਾਓ ਅਤੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਕੁੱਝ ਮਿੰਟਾਂ ਤੋਂ ਬਾਅਦ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਇਸ ਪੇਸਟ ਨੂੰ ਹਫਤੇ 'ਚ ਦੋ ਬਾਰ ਵਾਲਾਂ ਦੀ ਜੜ੍ਹਾਂ 'ਚ ਲਗਾਓ। ਇਸ ਨਾਲ ਵਾਲ ਮਜ਼ਬੂਤ ਅਤੇ ਨਰਮ ਹੋ ਜਾਣਗੇ।