ਕਪੂਰ ਕਰਦਾ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ

03/19/2017 4:53:56 PM

ਜਲੰਧਰ— ਕਪੂਰ ਇਕ ਅਜਿਹੀ ਚੀਜ਼ ਹੈ ਜਿਸ ਨੂੰ ਆਮ ਕਰਕੇ ਪੂਜਾ-ਪਾਠ ਲਈ ਹੀ ਵਰਤਿਆ ਜਾਂਦਾ ਹੈ ਪਰ ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਸਾਡੇ ਸਰੀਰ  ਲਈ ਵੀ ਬਹੁਤ ਲਾਭਕਾਰੀ ਹੈ। ਇਸਨੂੰ ਘਰ ''ਚ ਜ਼ਰੂਰ ਰੱਖਣਾ ਚਾਹੀਦਾ ਹੈ। ਤਾਂ ਕਿ ਜਦੋਂ ਵੀ ਅਸੀਂ ਕੋਈ ਅਜਿਹੀ ਸਰੀਰਕ ਮੁਸ਼ਕਲ ''ਚ ਹੋਈਏ ਤਾਂ ਅਸੀਂ ਇਸ ਦਾ ਲਾਭ ਲੈ ਸਕੀਏ।
1. ਗਰਮੀਆਂ ਦੇ ਮੋਸਮ ''ਚ ਆਮਤੋਰ ਤੇ ਮੱਛਰ ਬਹੁਤ ਹੋ ਜਾਂਦੇ ਹਨ। ਜਿਸਦੇ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿਦਾ ਹੈ। ਇਸ ਹਾਲਤ ''ਚ ਜੇ ਤੁਸੀਂ ਇਕ ਕਪੂਰ ਦਾ ਟੁੱਕੜਾ ਸਾੜਦੇ ਹੋ ਤਾਂ ਇਸ ਦੀ ਖੁਸ਼ਬੂ ਨਾਲ ਮੱਛਰ ਭੱਜ ਜਾਂਦੇ ਹਨ। 
2. ਜੇਕਰ ਅਲਰਜ਼ੀ ਤੋਂ ਦੁੱਖੀ ਹੋ ਤਾਂ  ਨਾਰੀਅਲ ਦੇ ਤੇਲ ''ਚ ਕਪੂਰ ਮਿਲਾਓ ਅਤੇ ਜਿਸ ਜਗ੍ਹਾ ''ਤੇ ਅਲਰਜ਼ੀ ਹੈ ਉਸ ''ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ। 
3. ਸਰੀਰ ਦੇ ਕਿਸੇ ਭਾਗ ਉੱਪਰ ਜੇਕਰ ਦਰਦ ਹੈ ਤਾਂ ਕਪੂਰ ਨੂੰ ਨਾਰੀਅਲ ਦੇ ਤੇਲ ''ਚ ਮਿਲਾਕੇ ਦਰਦ ਵਾਲੀ ਜਗ੍ਹਾ ''ਤੇ ਲਗਾਓ। ਇਸ ਨਾਲ ਤੁਹਾਡੇ ਦਰਦ ''ਚ ਜਲਦੀ ਠੀਕ ਹੋ ਜਾਵੇਗਾ।  
4. ਜੇਕਰ ਤੁਹਾਨੂੰ ਪੇਟ ਦਰਦ ਦੀ ਪਰਸ਼ਾਨੀ ਹੈ ਤਾਂ ਪਾਣੀ ''ਚ ਥੋੜ੍ਹੀ ਜਿਹੀ 
ਅਜਵਾਇਨ ਉੱਬਾਲ ਲਓ ਅਤੇ ਇਸ ''ਚ ਥੋੜ੍ਹਾ ਜਿਹਾ ਕਪੂਰ ਪਾਉਡਰ ਮਿਲਾ ਕੇ ਪੀ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪੇਟ ਦਰਦ ਤੋਂ ਜਲਦੀ ਆਰਾਮ ਮਿਲੇਗਾ।  
5. ਦੰਦ ਦਰਦ ਹੋਣ ਨਾਲ ਦਰਦ ਵਾਲੀ ਜਗ੍ਹਾ ''ਤੇ ਕਪੂਰ ਦਾ ਪਾਉਡਰ ਲਗਾਓ। ਇਸ ਨਾਲ ਜਲਦੀ ਰਾਹਤ ਮਿਲੇਗੀ। 
6. ਕਈ ਵਾਰ ਅਚਾਨਕ ਸਾਡੀ ਚਮੜੀ ਸੜ ਜਾਂਦੀ ਹੈ। ਇਸ ਹਾਲਤ ''ਚ ਕਪੂਰ ਦੀਆਂ ਕੁੱਝ ਬੂੰਦਾਂ ਸੜੀ ਹੋਈ ਜਗ੍ਹਾ ''ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਇਸ ਨਾਲ ਜਲਣ ਘੱਟ ਹੁੰਦੀ ਹੈ। 
7. ਕਪੂਰ ਨੂੰ ਜੈਤੂਨ ਦੇ ਤੇਲ ''ਚ ਮਿਲਾ ਕੇ ਵਾਲਾਂ ''ਚ ਲਗਾਉਣ ਨਾਲ ਸਿੱਕਰੀ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।