ਪੇਟ ਦੀ ਹਰ ਸਮੱਸਿਆ ਨੂੰ ਮਿੰਟਾਂ ਵਿਚ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ

07/14/2017 11:14:33 AM

ਨਵੀਂ ਦਿੱਲੀ— ਗਲਤ ਖਾਣ-ਪਾਣ ਕਾਰਨ ਕਈ ਲੋਕਾਂ ਦਾ ਪੇਟ ਅਕਸਰ ਖਰਾਬ ਰਹਿੰਦਾ ਹੈ। ਪੇਟ ਵਿਚ ਗੈਸ ਅਤੇ ਵਰਗੀਆਂ ਕਈ ਸਮੱਸਿਆਵਾਂ ਸਰੀਰ ਨੂੰ ਘੇਰੇ ਕੇ ਰੱਖਦੀਆਂ ਹਨ। ਅਜਿਹਾ ਜ਼ਿਆਦਾਤਰ ਬਾਹਰ ਦਾ ਖਾਣਾ ਖਾਣ ਦੀ ਵਜ੍ਹਾ ਨਾਲ ਹੁੰਦਾ ਹੈ ਜਾਂ ਫਿਰ ਇਨਫੈਕਸ਼ਨ ਦੀ ਵਜ੍ਹਾ ਨਾਲ ਹੁੰਦਾ ਹੈ। ਅਜਿਹੇ ਵਿਚ ਕੁਝ ਘਰੇਲੂ ਨੁਸਖੇ ਵਰਤ ਕੇ ਪੇਟ ਦਰਦ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। 
1. ਅਦਰਕ
ਅਦਰਕ ਵਿਚ ਮੌਜੂਦ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਦੂਰ ਰੱਖਦਾ ਹੈ ਅਜਿਹੇ ਵਿਚ ਪੇਟ ਦੀਆਂ ਸਮੱਸਿਆਵਾਂ ਲਈ ਵੀ ਅਦਰਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਅਦਰਕ ਨੂੰ ਗੈਸ 'ਤੇ ਹਲਕਾ ਜਿਹਾ ਗਰਮ ਕਰਕੇ ਇਸ ਦੀ ਵਰਤੋਂ ਨਾਲ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੁਕੇ ਅਦਰਕ ਦੇ ਚੂਰਨ ਨੂੰ ਦੁੱਧ ਦੇ ਨਾਲ ਲੈਣ ਨਾਲ ਵੀ ਦਰਦ ਤੋਂ ਆਰਾਮ ਮਿਲਦਾ ਹੈ।
2. ਸੇਬ ਦਾ ਸਿਰਕਾ 
ਕਈ ਵਾਰ ਐਸਿਡਿਟੀ ਜਾਂ ਇਨਫੈਕਸ਼ਨ ਦੀ ਵਜ੍ਹਾ ਨਾਲ ਪੇਟ ਵਿਚ ਦਰਦ ਹੋਣ ਲਗਦਾ ਹੈ। ਅਜਿਹੇ ਵਿਚ ਸੇਬ ਦੇ ਸਿਰਕੇ ਦੇ ਸਿਰਕੇ ਦੀ ਵਰਤੋਂ ਕਰ ਸਕਦੇ ਹੋ। ਇਸ ਵਿਚ ਪੈਕਿਟਨ ਨਾਂ ਦਾ ਤੱਤ ਭਰਪੂਰ ਮਾਤਰਾ ਵਿਚ ਮੋਜੂਦ ਹੁੰਦਾ ਹੈ। ਇਸ ਲਈ ਪਾਣੀ ਨਾਲ ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਪੇਟ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ।
3. ਦਹੀਂ
ਦਹੀਂ ਦੀ ਵਰਤੋਂ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਪੇਟ ਵਿਚ ਗੈਸ ਹੋਣ 'ਤੇ ਜਲਣ ਹੋਣ ਲੱਗਦੀ ਹੈ। ਅਜਿਹੇ ਵਿਚ ਦਹੀਂ ਦੀ ਵਰਤੋਂ ਕਰਨ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਲੱਸੀ ਬਣਾ ਕੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
4. ਪਾਣੀ
ਪਾਣੀ ਸਰੀਰ ਦੇ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਪੇਟ ਸਾਫ ਰਹਿੰਦਾ ਹੈ। ਪੇਟ ਦਰਦ ਹੋਣ 'ਤੇ ਹਲਕਾ ਕੋਸਾ ਪਾਣੀ ਪੀਣ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਕੋਸੇ ਪਾਣੀ ਵਿਚ ਨਿੰਬੂ, ਪੁਦੀਨੇ ਦਾ ਰਸ ਜਾਂ ਗਲੂਕੋਜ਼ ਮਿਲਾਕ ਵੀ ਪੀ ਸਕਦੇ ਹੋ।
5. ਪੁਦੀਨਾ
ਪਾਚਨ ਕਿਰਿਆ ਕਮਜ਼ੋਰ ਹੋਣ ਕਾਰਨ ਪੇਟ ਦੀ ਕੋਈ ਹੋਰ ਸਮੱਸਿਆ ਹੋਣ 'ਤੇ ਪੁਦੀਨਾ ਕਾਫੀ ਫਾਇਦੇਮੰਦ ਰਹਿੰਦਾ ਹੈ। ਪੇਟ ਦਰਦ ਹੋਣ 'ਤੇ ਸੁਕੇ ਪੁਦੀਨੇ ਨੂੰ ਪਾਣੀ ਵਿਚ ਉਬਾਲ ਕੇ ਉਸਦੀ ਵਰਤੋਂ ਕਰੋ। ਇਸ ਵਿਚ ਮੌਜੂਦ ਐਂਟੀਆਕਸੀਡੇਂਟ ਪੇਟ ਦੀ ਹਰ ਸਮੱਸਿਆ ਤੋਂ ਰਾਹਤ ਦਿੰਦੇ ਹਨ।