ਹਾਈ ਬੀਪੀ ਅਤੇ ਮਾਈਗਰੇਨ ਦੀ ਸਮੱਸਿਆ ਹੋਣ ''ਤੇ ਬੇਹੱਦ ਫਾਇਦੇਮੰਦ ਹੈ ਮਹਿੰਦੀ

09/12/2017 12:47:01 PM

ਨਵੀਂ ਦਿੱਲੀ— ਕਿਸੇ ਵਿਆਹ ਜਾਂ ਤਿਓਹਾਰ ਵਿਚ ਔਰਤਾਂ ਮਹਿੰਦੀ ਲਗਾਉਣ ਦੀ ਰਸਮਾਂ ਜ਼ਰੂਰ ਅਦਾ ਕਰਦੀਆਂ ਹਨ। ਮਹਿੰਦੀ ਜਿੱਥੇ ਹੱਥਾਂ ਦੀ ਖੂਬਸੂਰਤੀ ਵਧਾਉਂਦੀ ਹੈ। ਉਂਝ ਹੀ ਇਸ ਨਾਲ ਕਈ ਸਿਹਤ ਸੰਬੰਧੀ ਲਾਭ ਵੀ ਮਿਲਦੇ ਹਨ।  ਮਹਿੰਦੀ ਲਗਾਉਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿਵੇਂ
1. ਮਾਈਗਰੇਨ
ਮਾਈਗਰੇਨ ਦੀ ਸਮੱਸਿਆ ਅੱਜਕਲ ਆਮ ਹੁੰਦੀ ਜਾ ਰਹੀ ਹੈ ਹਰ ਕੋਈ ਸਿਰ ਦਰਦ ਵਰਗੀਆਂ ਸਮੱਸਿਆ ਤੋਂ ਪ੍ਰੇਸ਼ਾਨ ਹੈ, ਜੇ ਤੁਸੀਂ ਵੀ ਮਾਈਗਰੇਨ ਦੇ ਦਰਦ ਨਾਲ ਲੜ ਰਹੇ ਹੋ ਤਾਂ ਰਾਤ ਨੂੰ ਸੋਂਣ ਤੋਂ ਪਹਿਲਾਂ 200 ਗ੍ਰਾਮ ਪਾਣੀ ਵਿਚ ਸੋ ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਓਂ ਲਓ। ਫਿਰ ਸਵੇਰੇ ਉਠਦੇ ਹੀ ਇਸ ਪਾਣੀ ਨੂੰ ਛਾਣ ਕੇ ਪੀਓ। 
2. ਚਮੜੀ ਦਾ ਰੋਗ
ਮਹਿੰਦੀ ਚਮੜੀ ਰੋਗ ਲਈ ਵੀ ਫਾਇਦੇਮੰਦ ਹੈ। ਜੇ ਤੁਹਾਨੂੰ ਵੀ ਕੋਈ ਚਮੜੀ ਦਾ ਰੋਗ ਹੈ ਤਾਂ ਮਹਿੰਦੀ ਦੇ ਰੁੱਖ ਦੀ ਛਾਲ ਪੀਸ ਕੇ ਕਾੜਾ ਬਣਾ ਲਓ। ਫਿਰ ਇਸ ਦੀ ਵਰਤੋਂ ਲਗਭਗ 1 ਮਹੀਨੇ ਤੱਕ ਕਰੋ। ਇਸ ਪ੍ਰਕਿਰਿਆ ਦੀ ਵਰਤੋਂ ਕਰਦੇ ਸਮੇਂ ਪਰਹੇਜ਼ ਕਰੋ। 
3. ਗੁਰਦੇ ਦਾ ਰੋਗ 
ਬਦਲਦੇ ਲਾਈਫਸਟਾਈਲ ਵਿਚ ਕਿਸੇ ਨਾ ਕਿਸੇ ਵਿਅਕਤੀ ਨੂੰ ਗੁਰਦੇ ਨਾਲ ਜੁੜੀ ਕੋਈ ਨਾ ਕੋਈ ਸਮੱਸਿਆ ਘੇਰੇ ਰਹਿੰਦ ਹੈ। ਜੇ ਤੁਸੀਂ ਵੀ ਗੁਰਦੇ ਦੇ ਰੋਗ ਤੋਂ ਪ੍ਰੋਸ਼ਾਨ ਹੋ ਤਾਂ ਅੱਧਾ ਲੀਟਰ ਪਾਣੀ ਵਿਚ ਪੰਜਾਹ ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਪਾ ਲਓ। ਫਿਰ ਇਸ ਪਾਣੀ ਨੂੰ ਉਬਾਲ ਲਓ ਅਤੇ ਛਾਣ ਕੇ ਪੀਓ। 
4. ਹਾਈ ਬੀਪੀ
ਹਾਈ ਬੀਪੀ ਦੀ ਸਮੱਸਿਆ ਨਾਲ ਛੋਟੇ ਅਤੇ ਵੱਡੇ ਦੋਹੇ ਹੀ ਪ੍ਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਵਿਚ ਮਹਿੰਦੀ ਇਕ ਵਰਦਾਨ ਹੈ। ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਆਪਣੇ ਪੈਰਾਂ ਦੇ ਤਲਿਆਂ 'ਤੇ ਲਗਾ ਲਓ। ਇਸ ਨਾਲ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ।