ਅੱਡੀਆਂ ਦੇ ਦਰਦ ਨੂੰ ਜੜ੍ਹ ਤੋਂ ਖਤਮ ਕਰਦਾ ਹੈ ਇਹ ਘਰੇਲੂ ਨੁਸਖਾ

01/22/2018 2:59:34 PM

ਨਵੀਂ ਦਿੱਲੀ— ਪੈਰਾਂ ਦੀਆਂ ਅੱਡੀਆਂ 'ਚ ਦਰਦ ਹੋਵੇ ਤਾਂ ਚਲਣਾ-ਫਿਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਦੇਰ ਤਕ ਖੜੇ ਰਹਿਣ ਨਾਲ ਉੱਚੀ ਅੱਡੀ ਦੀ ਸੈਂਡਲ ਪਹਿਨਣ ਨਾਲ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਤੋਂ ਇਲਾਵਾ ਘਰੇਲੂ ਉਪਚਾਰ ਵੀ ਕੀਤੇ ਜਾ ਸਕਦੇ ਹਨ। ਸਿਰਫ ਇਕ ਉਪਾਅ ਨਾਲ ਇਸ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਸਮੱਗਰੀ
-
1 ਪੀਸ ਫੱਟਕੜੀ
- 1/2 ਚੱਮਚ ਐਲੋਵੇਰਾ 
- 1/2 ਚੱਮਚ ਹਲਦੀ ਪਾਊਡਰ 
ਵਰਤੋਂ ਦਾ ਤਰੀਕਾ
ਇਕ ਭਾਂਡੇ 'ਚ ਐਲੋਵੇਰਾ ਜੈੱਲ ਪਾ ਕੇ ਘੱਟ ਗੈਸ 'ਤੇ ਗਰਮ ਕਰੋ। ਇਸ 'ਚ ਫੱਟਕੜੀ ਅਤੇ ਹਲਦੀ ਪਾਓ। ਜਦੋਂ ਇਹ ਪਾਣੀ ਛੱਡਣ ਲੱਗੇ ਤਾਂ ਇਸ ਦੇ ਕੋਸਾ ਹੋਣ 'ਤੇ ਇਸ ਨੂੰ ਰੂੰ ਨਾਲ ਅੱਡੀਆਂ 'ਤੇ ਲਗਾ ਲਓ। ਇਸ ਨੂੰ ਕੱਪੜੇ ਦੇ ਨਾਲ ਬੰਨ ਕੇ ਰਾਤ ਨੂੰ ਵਰਤੋਂ ਕਰੋ। ਲਗਾਤਾਰ 30 ਦਿਨਾਂ ਤਕ ਇਸ ਦੀ ਵਰਤੋ ਕਰੋ ਇਸ ਨਾਲ ਆਰਾਮ ਮਿਲੇਗਾ।