ਜ਼ਿਆਦਾ ਬੈਠੇ ਰਹਿਣ ਨਾਲ ਘੱਟ ਹੁੰਦੀ ਹੈ ਉਮਰ

02/19/2017 9:53:53 AM

ਮੁੰਬਈ— ਜੋ ਔਰਤਾਂ ਜ਼ਿਆਦਾ ਸਮਾਂ ਬੈਠ ਕੇ ਬਿਤਾਉਂਦੀਆਂÎ ਹਨ, ਉਨ੍ਹਾਂ ''ਚ ਉਮਰ ਵਧਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ, ਅਜਿਹਾ ਖੋਜਕਾਰਾਂ ਦਾ ਮੰਨਣਾ ਹੈ। ਰੋਜ਼ਾਨਾ 10 ਘੰਟੇ ਤੋਂ ਜ਼ਿਆਦਾ ਬੈਠਣ ਨਾਲ ਔਰਤਾਂ ਦੀ '' ਜੈਵਿਕ ਉਮਰ'' (ਬਾਇਓਲਾਜੀਕਲ) 8 ਸਾਲ ਵੱਧ ਜਾਂਦੀ ਹੈ, ਉਸ ਦੇ ਮੁਕਾਬਲੇ ਜੋ ਅਸਲ ''ਚ ਉਸ ਦੀ ਉਮਰ ਹੋਣੀ ਚਾਹੀਦੀ ਹੈ। ਖੋਜੀਆਂ ਨੇ 1481 ਔਰਤਾਂ ਦਾ ਅਧਿਐਨ ਕਰਕੇ ਖਰਾਬ ਜੀਵਨ ਸ਼ੈਲੀ ਅਤੇ ਸਰੀਰ ''ਚ ਕੋਸ਼ਿਕਾਵਾਂ ਦੀ ਸਮੇਂ ਤੋਂ ਪਹਿਲਾਂÎ ਉਮਰ ਵਧਣ ਦੇ ਸੰਬੰਧ ਦਾ ਪਤਾ ਲਗਾਇਆ । ਇਸ ਪ੍ਰਕਿਰਿਆ ਬਾਰੇ ਕਿਹਾ ਹੈ, ਜਿਸ ''ਚ ਸੈਰ ਕਰਨਾ, ਬੈਗਬਾਨੀ ਕਰਨਾ ਜਾਂ ਸਾਈਕਲਿੰਗ ਸ਼ਾਮਲ ਹੈ। ਬਹੁਤ ਘੱਟ ਔਰਤਾਂ  ਇਸ ਤਰ੍ਹਾਂ ਦੀ ਕਸਰਤ ਕਰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ ਬਿਨਾਂ ਹਿੱਲੇ ਕਈ ਘੰਟੇ ਬੈਠੇ ਰਹਿੰਦੇ ਹਨ, ਉਨ੍ਹਾਂ ਨੂੰ ਇਸ ਨੂੰ ਇੱਕ ਖਤਰੇ ਦੇ ਸੰਕੇਤ ਦੇ ਤੌਰ ''ਤੇ ਲੈਣਾ ਚਾਹੀਦਾ ਹੈ। ਬ੍ਰਿਟੇਨ ਦੀ ਇੱਕ ਰਿਪੋਰਟ ਅਨੁਸਾਰ ਉੱਥੋਂ ਦੇ ਲੋਕ ਜਾਗਣ ਤੋਂ ਬਾਅਦ ਔਸਤ 9 ਘੰਟੇ ਬੈਠ ਕੇ ਬਿਤਾਉਂਦੇ ਹਨ।

ਜਿਨ੍ਹਾਂ ਲੋਕਾਂ ਦੀ ਜੌਬ ਬੈਠੇ ਰਹਿਣ ਦੀ ਹੁੰਦੀ ਹੈ, ਉਹ ਆਪਣਾ ਦਿਨ ਦਾ ਜ਼ਿਆਦਾ ਸਮਾਂ ਬਿਨਾਂ ਹਿੱਲੇ-ਜੁੱਲੇ ਬਿਤਾਉਂਦੇ ਹਨ। ਦਿਨ੍ਹਾਂ ਲੋਕਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ। ਉਨ੍ਹਾਂ ''ਚ ਹਵਾਈ ਜਹਾਜ਼ ਦੇ ਪਾਇਲਟ, ਟੈਕਸੀ ਡਰਾਈਵਰ  ਅਤੇ ਆਫਿਸ ਕਰਮਚਾਰੀ ਹੁੰਦੇ ਹਨ ਜੋ ਆਪਣੇ ਕੰਮ ਦੇ ਦਿਨ ਦਾ 75 ਪ੍ਰਤੀਸ਼ਤ ਹਿੱਸਾ ਕੰਪਿਊਟਰ ਸਕ੍ਰੀਨ ਸਾਹਮਣੇ ਬੈਠ ਕੇ ਬਿਤਾਉਂਦੇ ਹਨ।