ਕਈ ਗੁਣਾਂ ਨਾਲ ਭਰਪੂਰ ਹੈ ਪਪੀਤਾ, ਜਾਣੋਂ ਇਸ ਦੇ ਲਾਭ

02/17/2017 5:45:40 PM

ਜਲੰਧਰ—ਪਪੀਤੇ ਵਿੱਚ ਵਿਟਾਮਿਨ ਏ, ਬੀ ਟਵੈਲਵ, ਵਿਟਾਮਿਨ ਡੀ, ਕੈਲਸ਼ੀਅਮ, ਸੋਡੀਅਮ, ਪੁਟਾਸ਼ੀਅਮ, ਜ਼ਿੰਕ, ਕੋਲੀਨ, ਕਾਪਰ, ਬੀਟਾ ਕੈਰੋਟੀਨ, ਡਾਇਟਰੀ ਫਾਇਬਰਜ਼ ਆਦਿ ਅਨੇਕ ਸਿਹਤਵਰਧਕ ਤੱਤ ਹੁੰਦੇ ਹਨ। ਇਹ ਸਾਰੇ ਤੱਤ ਜੋੜਾਂ, ਹੱਡੀਆਂ, ਮਾਸਪੇਸ਼ੀਆਂ, ਜਿਗਰ , ਦਿਲ, ਦਿਮਾਗ, ਖੂਨ, ਦੰਦਾਂ, ਨਹੁੰਆਂ ਆਦਿ ਨੂੰ ਤੰਦਰੁਸਤ ਰੱਖਣ ਚ ਸਹਾਇਕ ਹੁੰਦੇ ਹਨ। ਇਸ ਵਿੱਚ ਪੈਪੇਨ ਵਰਗੇ ਅਨੇਕ ਪ੍ਰਕਾਰ ਦੇ ਐਂਜ਼ਾਈਮ ਵੀ ਹੁੰਦੇ ਹਨ ਜੋ ਹਾਜ਼ਮੇਂ ਚ ਵਾਧਾ ਕਰਦੇ ਹਨ, ਖਾਣੇ ਨੂੰ ਠੋਸ ਤੋਂ ਨਰਮ ਚ ਤਬਦੀਲ ਕਰਦੇ ਹਨ । ਨਾਲ ਈ ਪਪੀਤੇ ਚ ਡਾਇਟਰੀ ਫਾਇਬਰਜ਼ ਵੀ ਕਾਫੀ ਹੁੰਦਾ ਹੈ ਤੇ ਪਾਣੀ ਵੀ ਕਾਫੀ ਹੁੰਦਾ ਹੈ। ਪਪੀਤੇ ਵਿੱਚ ਪ੍ਰੋਟੀਨ ਨੂੰ ਹਜ਼ਮ ਕਰਨ ਵਾਲੇ ਕਈ ਐਂਜ਼ਾਇਮਜ਼ ਵਰਗੇ ਵੀ ਹੁੰਦੇ ਹਨ। ਇਹ ਸਭ ਮਿਲਕੇ ਕਬਜ਼, ਪੇਟ ਭਾਰੀਪਨ, ਪੇਟ ਗੈਸ, ਵੱਖੀ ਦਰਦ, ਸੰਗ੍ਰਹਿਣੀ, ਬਵਾਸੀਰ, ਮਿਹਦੇ ਦਾ ਤੇਜ਼ਾਬੀਪਨ, ਮਿਹਦਾ ਜ਼ਖਮ, ਲੋਅ ਲੱਗਣਾ, ਪਿਸ਼ਾਬ ਲੱਗਕੇ ਆਉਣਾ, ਪਿਸ਼ਾਬ ਘੱਟ ਆਉਣਾ ਤੋਂ ਬਚਾਅ ਕਰਦੇ ਹਨ । ਇਸ ਵਿੱਚ ਕੁੱਝ ਹੋਰ ਵੀ ਫਾਇਟੋ ਨਿਉਟਰੀਐਂਟਸ ਹੁੰਦੇ ਹਨ ਜੋ ਸੋਜ਼ ਕਾਰਨ ਵਿਗੜਨ ਵਾਲੇ ਰੋਗਾਂ ਤੋਂ ਬਚਾਅ ਕਰਦੇ ਹਨ ਜਿਵੇਂ ਕਿ ਦਮਾਂ, ਔਸਟਿਉ ਆਰਥਰਾਇਟਿਸ ਜਾਂ ਰਿਉਮੈਟੌਇਡ ਆਰਥਰਾਇਟਿਸ ਆਦਿ। ਇਸਦੇ ਅਨੇਕ ਤੱਤ ਐਸੇ ਹੁੰਦੇ ਹਨ ਜੋ ਵਾਰ ਵਾਰ ਗਲਾ ਖਰਾਬੀ, ਮੂੰਹ ਪੱਕਣਾ, ਜ਼ੁਕਾਮ, ਰੇਸ਼ਾ, ਫਲੂਅ ਆਦਿ ਇਨਫੈਕਸ਼ਨਜ਼ ਵਾਰ ਵਾਰ ਹੋਣ ਤੋਂ ਬਚਾਅ ਕਰਦੇ ਹਨ ਪਰ ਇਹ ਸ਼ੂਗਰ ਰੋਗੀ ਜਾਂ ਗੁਰਦੇ ਰੋਗੀ ਨੂੰ ਜ਼ਿਆਦਾ ਨਹੀੰ ਖਾਣਾ ਚਾਹੀਦਾ ਹੈ। ਕੁੱਝ ਲੋਕਾਂ ਨੂੰ ਇਹ ਫਿੱਟ ਵੀ ਨਹੀਂ ਬੈਠਦਾ। ਕੁੱਝ ਦੇ ਪੇਟ ਦਰਦ, ਪੇਟ ਗੈਸ, ਪਿਸ਼ਾਬ ਜ਼ਿਆਦਾ ਆਉਣ ਦੀ ਵੀ ਤਕਲੀਫ਼ ਵੀ ਹੋ ਜਾਂਦੀ ਹੈ।

                                                                                        ..ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ