ਸਿਰਫ ਦੋ ਘੰਟਿਆਂ ਵਿਚ ਕਰੋ ਬਾਡੀ ਨੂੰ ਡਿਟਾਕਸ, ਅਪਣਾਓ ਇਹ ਆਸਾਨ ਤਰੀਕੇ

09/18/2017 12:31:30 PM

ਨਵੀਂ ਦਿੱਲੀ— ਸਰੀਰ ਨੂੰ ਡਿਟਾਕਸ ਕਰਨਾ ਮਤਲੱਬ ਸਰੀਰ ਦੀ ਗੰਦਗੀ ਨੂੰ ਸਾਫ ਕਰਨਾ। ਇਹ ਸਾਡੇ ਸਰੀਰ ਲਈ ਜ਼ਰੂਰੀ ਪ੍ਰਕਿਰਿਆ ਹੈ ਪਰ ਬਾਡੀ ਨੂੰ ਡਿਟਾਕਸ ਕਰਦੇ ਸਮੇਂ ਕਾਫੀ ਸਾਵਧਾਨੀ ਵਰਤਣੀ ਪੈਂਦੀ ਹੈ ਕਿਉਂਕਿ ਇਸ ਨਾਲ ਜ਼ਿਆਦਾ ਭੁੱਖ ਲੱਗਣ ਅਤੇ ਪਾਚਨ ਸ਼ਕਤੀ ਕਮਜ਼ੋਰ ਹੋਣ ਵਰਗੀ ਸਮੱਸਿਆ ਹੋ ਜਾਂਦੀ ਹੈ। ਉਂਝ ਤਾਂ ਬਾਜ਼ਾਰ ਵਿਚ ਤੁਹਾਨੂੰ ਕਈ ਅਜਿਹੇ ਪ੍ਰੋਡਕਟਸ ਮਿਲ ਜਾਂਦੇ ਹਨ, ਜੋ ਸਰੀਰ ਨੂੰ ਡਿਟਾਕਸ ਕਰਨ ਦਾ ਦਾਵਾ ਕਰਦੇ ਹਨ ਪਰ ਇਨ੍ਹਾਂ ਦੀ ਥਾਂ 'ਤੇ ਤੁਸੀਂ ਕੁਝ ਕੁਦਰਤੀ ਤਰੀਕੇ ਅਪਣਾਓ ਤਾਂ ਜ਼ਿਆਦਾ ਬਿਹਤਰ ਹੈ। ਅਸੀਂ ਤੁਹਾਨੂੰ ਇਕ ਆਸਾਨ ਜਿਹਾ ਕੁਦਰਤੀ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਸਰੀਰ ਤਾਂ ਡਿਟਾਕਸ ਹੋਵੇਗਾ ਨਾਲ ਹੀ ਅਪਚ, ਪੇਟ ਫੁੱਲਣਾ ਅਤੇ ਥਕਾਵਟ ਵਰਗੀ ਸਮੱਸਿਆ ਵੀ ਦੂਰ ਹੋਵੇਗੀ। 
ਜ਼ਰੂਰੀ ਸਮੱਗਰੀ
-
1 ਕੱਪ ਪਾਣੀ


- 1 ਚੁਟਕੀ ਜੈਫਲ


- 1 ਕੱਪ ਕਿਵਨੋਆ 
- 1 ਚਮੱਚ ਅਦਰਕ


- 1 ਚਮੱਚ ਅਲਸੀ ਦਾ ਤੇਲ
- 1/4 ਕੱਪ ਚਾਵਲ ਦਾ ਦੁੱਧ
- ਸੁੱਕੇ ਬੇਰ
ਦਵਾਈ ਬਣਾਉਣ ਦਾ ਤਰੀਕਾ
1.
ਸਭ ਤੋਂ ਪਹਿਲਾਂ ਇਕ ਭਾਂਡੇ ਵਿਚ ਪਾਣੀ, ਕਿਵਨੋਆ, ਜੈਫਲ, ਅਦਰਕ ਮਿਲਾ ਕੇ ਉਬਾਲ ਲਓ।
2. ਫਿਰ ਸੁੱਕੇ ਹੋਏ ਬੇਰ ਅਤੇ ਚਾਵਲ ਦਾ ਦੁੱਧ ਇਸ ਵਿਚ ਮਿਕਸ ਕਰ ਲਓ। ਫਿਰ ਇਸ ਨੂੰ 5 ਮਿੰਟ ਲਈ ਉਬਾਲ ਲਓ। 
3. ਧਿਆਨ ਰੱਖੋ ਕਿ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਵਿਚ 1 ਚਮੱਚ ਅਲਸੀ ਦਾ ਤੇਲ ਮਿਲਾ ਲਓ। 
4. ਇਸ ਦੀ ਵਰਤੋਂ ਨਾਲ ਸਿਰਫ 2 ਘੰਟਿਆਂ ਵਿਚ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ ਅਤੇ ਸਰੀਰ ਡਿਟਾਕਸ ਹੋਵੇਗਾ। 
5. ਇਸ ਨੁਸਖੇ ਦੀ ਵਰਤੋ ਕਰਨ ਤੋਂ ਪਹਿਲਾਂ ਕਿਸੇ ਚੰਗੇ ਡਾਕਟਰ ਤੋਂ ਸਲਾਹ ਜ਼ਰੂਰ ਲਓ।