ਯੋਨੀ ਦੇ ਇਲਾਵਾ ਸਰੀਰ ਦੇ ਇਨ੍ਹਾਂ ਹਿੱਸਿਆਂ ''ਚ ਹੋ ਸਕਦਾ ਹੈ ''ਯੀਸਟ ਇਨਫੈਕਸ਼ਨ''

06/08/2017 5:38:19 PM

ਨਵੀਂ ਦਿੱਲੀ— ਸਰੀਰ ਦੀ ਬਣਾਵਟ ਮੁਤਾਬਕ ਔਰਤਾਂ ਨੂੰ ਕੁਝ ਅਜਿਹੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਮਰਦਾਂ ਨੂੰ ਨਹੀਂ ਹੁੰਦੀਆਂ। ਇਨ੍ਹਾਂ 'ਚ ਛਾਤੀ ਕੈਂਸਰ, ਪਾਲੀਸਿਸਟਿਕ ਓਵਰੀ ਸਿੰਡਰੋਮ (ਪੀ. ਸੀ. ਓ. ਐੱਸ.), ਯੀਸਟ ਇਨਫੈਕਸ਼ਨ ਆਦਿ ਕੁਝ ਬੀਮਾਰੀਆਂ ਹਨ। ਔਰਤਾਂ 'ਚ ਯੀਸਟ ਇਨਫੈਕਸ਼ਨ ਹੋਣਾ ਆਮ ਸਮੱਸਿਆ ਹੈ। ਇਸ ਸਥਿਤੀ 'ਚ ਔਰਤਾਂ ਦੀ ਯੋਨੀ ਫੰਗਸ ਅਤੇ ਬੈਕਟੀਰੀਆ ਨਾਲ ਪ੍ਰਭਾਵਿਤ ਹੁੰਦੀ ਹੈ।
ਯੋਨੀ ਦੀਆਂ ਦੀਵਾਰਾਂ 'ਚ ਸਥਿਤ ਸਿਹਤਮੰਦ ਬੈਕਟੀਰੀਆ 'ਚ ਅਸੰਤੁਲਨ ਹੋਣ 'ਤੇ ਯੀਸਟ ਇਨਫੈਕਸ਼ਨ ਹੁੰਦਾ ਹੈ। ਇਸ ਦੇ ਮੁੱਖ ਲੱਛਣ ਜਲਨ, ਖੁਜਲੀ, ਵਾਈਟ ਡਿਸਚਾਰਜ, ਖਰਾਬ ਗੰਧ, ਸੈਕਸ ਸਮੇਂ ਦਰਦ ਅਤੇ ਜਖਮ ਆਦਿ ਹੋਣਾ ਹੈ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਯੀਸਟ ਇਨਫੈਕਸ਼ਨ ਸਿਰਫ ਯੋਨੀ 'ਚ ਹੁੰਦਾ ਹੈ ਅਤੇ ਸਿਰਫ ਔਰਤਾਂ ਨੂੰ ਹੀ ਪ੍ਰਭਾਵਿਤਾ ਕਰਦਾ ਹੈ। ਇਹ ਗਲਤ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਸਰੀਰ ਦੇ ਕਿਸੇ ਵੀ ਹਿੱਸੇ 'ਚ ਹੋ ਸਕਦਾ ਹੈ ਅਤੇ ਮਰਦਾਂ ਨੂੰ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਯੀਸਟ ਇਨਫੈਕਸ਼ਨ ਯੋਨੀ ਤੋਂ ਇਲਾਵਾ ਸਰੀਰ ਦੇ ਹੋਰ ਕਿਹੜੇ ਹਿੱਸਿਆਂ 'ਚ ਹੋ ਸਕਦਾ ਹੈ।
1. ਸਕਿਨ
ਜੇ ਤੁਸੀਂ ਆਪਣੇ ਸਰੀਰ ਦੀ ਸਫਾਈ ਦਾ ਧਿਆਨ ਨਹੀਂ ਰੱਖਦੇ ਤਾਂ ਤੁਹਾਨੂੰ ਯੀਸਟ ਇਨਫੈਕਸ਼ਨ ਹੋ ਸਕਦਾ ਹੈ।
2. ਪੈਰ
ਟ੍ਰਾਈਕੋਫਿਟਨ ਮੇਂਟਾਗ੍ਰੋਫੀਟੇਸ ਨਾਂ ਦਾ ਫੰਗਸ ਪੈਰਾਂ 'ਚ ਯੀਸਟ ਇਨਫੈਕਸ਼ਨ ਦਾ ਕਾਰਨ ਬਣਦਾ ਹੈ। ਖਾਸ ਕਰ ਉਦੋਂ, ਜਦੋਂ ਤੁਸੀਂ ਆਪਣੀਆਂ ਜੁਰਾਬਾਂ ਰੋਜ਼ਾਨਾ ਸਾਫ ਨਹੀਂ ਕਰਦੇ।
3. ਮੂੰਹ
ਛੋਟੇ ਬੱਚਿਆਂ ਦੇ ਮੂੰਹ 'ਤੇ ਯੀਸਟ ਇਨਫੈਕਸ਼ਨ ਹੋ ਸਕਦਾ ਹੈ ਕਿਉਂਕਿ ਉਹ ਦੁੱਧ ਪੀਂਦੇ ਹਨ ਅਤੇ ਦੁੱਧ ਦੇ ਕਣ ਉਨ੍ਹਾਂ ਦੇ ਮੂੰਹ 'ਚ ਜਮਾਂ ਹੋ ਸਕਦੇ ਹਨ।
4. ਛਾਤੀ
ਦੁੱਧ ਪਿਲਾਉਣ ਵਾਲੀਆਂ ਔਰਤਾਂ ਦੀ ਛਾਤੀ 'ਚ ਯੀਸਟ ਇਨਫੈਕਸ਼ਨ ਹੋ ਸਕਦਾ ਹੈ। ਅਸਲ 'ਚ ਬੱਚੇ ਦੇ ਮੂੰਹ 'ਤੋਂ ਛਾਤੀ ਦੇ ਟਿਸ਼ੂ ਦਾ ਪੀ. ਐੱਚ. ਸੰਤੁਲਨ ਬਦਲ ਸਕਦਾ ਹੈ, ਜਿਸ ਨਾਲ ਯੀਸਟ ਵੱਧਦਾ ਹੈ।
5. ਭੋਜਨ ਨਲੀ
ਕੈਂਸਰ ਅਤੇ ਆਟੋਇਮਊਨ ਬੀਮਾਰੀ 'ਚ ਦਵਾਈ ਖਾਣ ਨਾਲ ਯੀਸਟ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ।
6. ਗੁਦਾ
ਸਹੀ ਤਰ੍ਹਾਂ ਨਾਲ ਇਲਾਜ ਨਾ ਕਰਾਉਣ 'ਤੇ ਗੁਦਾ 'ਚ ਵੀ ਯੀਸਟ ਇਨਫੈਕਸ਼ਨ ਹੋ ਸਕਦਾ ਹੈ। ਕਿਉਂਕਿ ਗੁਦਾ ਵੀ ਨਮੀ ਪੈਦਾ ਕਰਦਾ ਹੈ।
7. ਪੇਨਿਸ
ਕਈ ਵਾਰੀ ਮਰਦਾਂ ਨੂੰ ਵੀ ਯੀਸਟ ਇਨਫੈਕਸ਼ਨ ਹੋ ਜਾਂਦਾ ਹੈ। ਇਸਦੇ ਲੱਛਣ ਜਲਦੀ ਸਪੱਸ਼ਟ ਨਹੀਂ ਹੁੰਦੇ। ਪੁਰਾਣੇ ਅੰਡਰਵੀਅਰ ਅਤੇ ਕਾਫੀ ਦਿਨਾਂ ਤੱੱਕ ਨਾ ਨਹਾਉਣ ਕਾਰਨ ਇਸ ਇਨਫੈਕਸ਼ਨ ਦਾ ਖਤਰਾ ਹੋ ਜਾਂਦਾ ਹੈ।