ਜੇ ਤੁਹਾਡਾ ਬੱਚਾ ਵੀ ਕਰਦਾ ਹੈ ਬਿਸਤਰ ਗਿੱਲਾ ਤਾਂ ਅਪਣਾਓ ਇਹ ਘਰੇਲੂ ਨੁਸਖੇ

01/19/2018 11:24:04 AM

ਨਵੀਂ ਦਿੱਲੀ— ਕਈ ਵਾਰ ਬੱਚੇ 1 ਸਾਲ ਤੋਂ ਵੱਡੇ ਹੋਣ ਦੇ ਬਾਅਦ ਬਿਸਤਰ 'ਤੇ ਹੀ ਯੂਰਿਨ ਕਰ ਦਿੰਦੇ ਹਨ। ਅਕਸਰ ਪੇਰੇਂਟਸ ਬੱਚੇ ਦੀ ਇਸ ਆਦਤ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ ਪਰ ਬੱਚੇ ਦਾ ਵਾਰ-ਵਾਰ ਅਜਿਹਾ ਕਰਨਾ ਕਿਸੇ ਪ੍ਰੇਸ਼ਾਨੀ ਦਾ ਕਾਰਨ ਵੀ ਹੋ ਸਕਦਾ ਹੈ। ਕਈ ਵਾਰ ਤਾਂ ਬੱਚੇ ਰਾਤ ਨੂੰ ਡਰ ਦੇ ਕਾਰਨ ਹੀ ਬਿਸਤਰ ਗਿੱਲਾ ਕਰ ਦਿੰਦੇ ਹਨ ਪਰ ਇਸ ਤੋਂ ਇਲਾਵਾ ਬੱਚੇ ਯੂਰਿਨ ਇਨਫੈਕਸ਼ਨ, ਤਣਾਅ, ਪੁਰਾਣੀ ਕਬਜ਼ ਜਾਂ ਅਸੰਤੁਲਿਤ ਹਾਰਮੋਨ ਦੇ ਕਾਰਨ ਅਜਿਹਾ ਕਰਦੇ ਹਨ। ਜੇ ਤੁਹਾਡਾ ਬੱਚਾ ਵੀ ਅਜਿਹਾ ਕਰ ਰਿਹਾ ਹੈ ਤਾਂ ਇਸ ਨਾਲ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਸਮੱਸਿਆ ਨੂੰ ਤੁਸੀਂ ਕੁਝ ਅਸਰਦਾਰ ਘਰੇਲੂ ਨੁਸਖਿਆਂ ਨਾਲ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਨ੍ਹਾਂ ਉਪਾਅ ਨਾਲ ਬੱਚੇ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਬੱਚੇ ਨੂੰ ਵਾਰ-ਵਾਰ ਯੂਰਿਨ ਆਉਣ ਦੇ ਕਾਰਨ
-
ਬਲੈਡਰ 'ਚ ਇਨਫੈਕਸ਼ਨ।
- ਬਲੱਡ ਸ਼ੂਗਰ ਦੇ ਕਾਰਨ।
- ਪ੍ਰਾਸਟੇਟ ਗ੍ਰੰਥਿ 'ਚ ਯੂਰਿਨ ਦਾ ਵਧਣਾ।
- ਜ਼ਿਆਦਾ ਕੌਫੀ ਜਾਂ ਚਾਹ ਦੀ ਵਰਤੋ।
- ਪੇਟ 'ਚ ਕੀੜਿਆਂ ਦੀ ਸਮੱਸਿਆ।
ਇਸ ਦੇ ਘਰੇਲੂ ਉਪਚਾਰ
1. ਕਾਲੇ ਤਿਲ

50 ਗ੍ਰਾਮ ਕਾਲੇ ਤਿਲ, 25 ਗ੍ਰਾਮ ਅਜਵਾਈਨ ਅਤੇ 100 ਗ੍ਰਾਮ ਗੁੜ ਨੂੰ ਮਿਲਾ ਕੇ 8-8 ਗ੍ਰਾਮ ਦੇ ਲੱਡੂ ਬਣਾ ਲਓ। ਬੱਚਿਆ ਨੂੰ ਰੋਜ਼ਾਨਾ ਸਵੇਰੇ-ਸ਼ਾਮ 1 ਲੱਡੂ ਖਿਲਾਉਣ ਨਾਲ ਉਸ ਦੀ ਯੂਰਿਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ।


2. ਅਖਰੋਟ
2 ਅਖਰੋਟ ਅਤੇ 20 ਸੌਂਗੀ ਨੂੰ ਪੀਸ ਕੇ ਚੂਰਨ ਬਣਾ ਲਓ। 3 ਹਫਤੇ ਤਕ ਬੱਚੇ ਨੂੰ ਇਸ ਦੀ ਵਰਤੋਂ ਕਰਵਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।


3. ਸ਼ਹਿਦ ਦੀ ਵਰਤੋਂ
ਰੋਜ਼ਾਨਾ ਸੌਂਣ ਤੋਂ ਪਹਿਲਾਂ ਬੱਚੇ ਨੂੰ ਨਿਯਮਿਤ ਰੂਪ 'ਚ ਸ਼ਹਿਦ ਚਟਾ ਦਿਓ। ਕੁਝ ਹਫਤਿਆਂ 'ਚ ਹੀ ਬੱਚੇ ਦੀ ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।


4. ਪਿਸਤਾ
5 ਕਾਲੀ ਮਿਰਚ, 3 ਪਿਸਤੇ ਅਤੇ ਮਨੱਕਾ ਪੀਸ ਲਓ। ਦਿਨ 'ਚ 2 ਵਾਰ ਬੱਚੇ ਨੂੰ ਇਹ ਚੂਰਨ ਖਵਾਉਣ ਨਾਲ ਉਸ ਦੀ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।


5. ਅਜਵਾÎਈਨ
1 ਚੱਮਚ ਅਜਵਾਈਨ 'ਚ ਨਮਕ ਮਿਲਾ ਕੇ ਬੱਚੇ ਨੂੰ ਗਰਮ ਪਾਣੀ ਨਾਲ ਖਿਲਾ ਦਿਓ। ਦਿਨ 'ਚ 2 ਵਾਰ ਇਸ ਦੀ ਵਰਤੋਂ ਨਾਲ ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।


6. ਦਾਲਚੀਨੀ
ਬੱਚਿਆਂ ਦੀ ਬੈੱਡਵੇਟਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਾਲਚੀਨੀ ਅਤੇ ਸ਼ੂਗਰ ਦਾ ਟੋਸਟ ਬਣਾ ਕੇ ਦਿਓ। ਰੋਜ਼ਾਨਾ ਇਸ ਨੂੰ ਖਾਣ ਨਾਲ ਬੱਚਿਆਂ ਦੀ ਵਾਰ-ਵਾਰ ਯੂਰਿਨ ਦੀ ਆਦਤ ਦੂਰ ਹੋ ਜਾਵੇਗੀ।


7. ਆਂਵਲਾ
ਯੂਰਿਨ ਇਨਫੈਕਸ਼ਨ ਜਾਂ ਕਬਜ਼ ਦੂਰ ਕਰਨ ਲਈ ਆਂਵਲੇ ਦੇ ਪਾਣੀ ਵਿਚ 1 ਚੱਮਚ ਸ਼ਹਿਦ, ਥੋੜ੍ਹੀ ਜਿਹੀ ਹਲਦੀ ਅਤੇ ਕਾਲੀ ਮਿਰਚ ਪਾ ਕੇ ਰੋਜ਼ਾਨਾ ਦਿਓ। ਇਸ ਨਾਲ ਉਨ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।


8. ਚੈਰੀ ਦਾ ਜੂਸ
ਰੋਜ਼ਾਨਾ ਬੱਚਿਆਂ ਨੂੰ ਸੁਲਾਉਣ ਤੋਂ ਪਹਿਲਾਂ ਚੈਰੀ ਜੂਸ ਪਿਲਾਓ ਇਸ ਨਾਲ ਬੱਚਿਆਂ ਨੂੰ ਵਾਰ-ਵਾਰ ਯੂਰਿਨ ਨਹੀਂ ਆਵੇਗਾ ਅਤੇ ਉਹ ਆਰਾਮ ਨਾਲ ਸੌਂ ਵੀ ਜਾਣਗੇ।


9. ਜਾਮੁਨ
ਬੱਚੇ ਨੂੰ 1 ਚਮਚ ਜਾਮੁਨ ਦੀ ਗੁਠਲੀ ਦੇ ਪਾਊਡਰ 'ਚ 1 ਚਮਚ ਚੀਨੀ ਮਿਲਾ ਕੇ ਦਿਨ 'ਚ 1 ਵਾਰ ਦਿਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।