ਜੇ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਕਰੋ ਬਰਫ ਦੀ ਵਰਤੋ

07/05/2017 12:38:39 PM

ਨਵੀਂ ਦਿੱਲੀ— ਅੱਜ-ਕਲ ਜ਼ਿਆਦਾਤਰ ਲੋਕ ਭਾਰ ਘੱਟ ਕਰਨ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਉਹ ਤਰ੍ਹਾਂ-ਤਰ੍ਹਾਂ ਦੇ ਤਰੀਕੇ ਵਰਤਦੇ ਹਨ ਜਿਸ ਦੇ ਚਲਦੇ ਭਾਰ ਘੱਟ ਕਰ ਸਕਣ। ਪਰ ਉਸ ਤੋਂ ਬਾਅਦ ਸਫਲਤਾ ਨਾ ਮਿਲਣ ਦੇ ਕਾਰਨ ਉਹ ਉਦਾਸ ਹੋ ਕੇ ਬੈਠ ਜਾਂਦੇ ਹਨ ਪਰ ਜੇ ਤੁਹਾਨੂੰ ਪਤਾ ਚਲੇ ਕਿ ਬਰਫ ਖਾਣ ਨਾਲ ਭਾਰ ਘੱਟ ਹੁੰਦਾ ਹੈ ਤਾਂ ਇਹ ਗੱਲ ਥੋੜ੍ਹੀ ਅਜੀਬ ਲਗੇਗੀ। ਆਓ ਜਾਣਦੇ ਹਾਂ ਬਰਫ ਦੀ ਵਰਤੋ ਨਾਲ ਕਿਸ ਤਰ੍ਹਾਂ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ।
1 ਤੁਸੀਂ ਸਾਰਾ ਦਿਨ ਇਕ ਥਾਂ ਬੈਠ ਕੇ ਕੰਮ ਕਰਦੇ ਹੋ ਅਤੇ ਇਸ 'ਚ ਜੇ ਕੁਝ ਖਾਣ ਦੀ ਇੱਛਾ ਹੁੰਦੀ ਹੈ ਉਸ ਸਮੇਂ ਤੁਸੀਂ ਕੁਝ ਅਜਿਹਾ ਖਾ ਲੈਂਦੇ ਹੋ ਜਿਸ ਦੀ ਵਜ੍ਹਾ ਨਾਲ ਭਾਰ ਵਧਣ ਲਗਦਾ ਹੈ। ਉਸ ਸਮੇਂ ਤੁਸੀਂ ਕੁਝ ਕੈਲੋਰੀ ਦਾ ਖਾਣ ਖਾਣ ਦੀ ਥਾਂ 'ਤੇ ਬਰਫ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਗਰਮੀ ਵੀ ਨਹੀਂ ਲਗੇਗੀ ਅਤੇ ਤੁਹਾਡਾ ਭਾਰ ਵੀ ਨਹੀਂ ਵਧੇਗਾ।
2. ਭਾਰ ਘੱਟ ਕਰਨ ਦੇ ਚੱਕਰ 'ਚ ਜ਼ਿਆਦਾ ਬਰਫ ਦੀ ਵਰਤੋ ਨਾ ਕਰੋ ਨਹੀਂ ਤਾਂ ਤੁਹਾਨੂੰ ਸਰਦੀ ਜੁਕਾਮ ਤੋਂ ਇਲਾਵਾ ਦੰਦਾਂ ਦੀ ਸਮੱਸਿਆ ਵੀ ਹੋ ਸਕਦੀ ਹੈ। ਬਰਫ ਖਾਣ ਨਾਲ ਸਰੀਰ ਦੀ ਵਾਧੂ ਵਸਾ ਘੱਟ ਹੁੰਦੀ ਹੈ ਅਤੇ ਤੁਹਾਡੀ ਭੁੱਖ ਵੀ ਮਿਟਦੀ ਹੈ। ਇਸ ਨਾਲ ਤੁਹਾਡਾ ਵਾਰ-ਵਾਰ ਕੁਝ ਖਾਣ ਦਾ ਦਿਲ ਵੀ ਨਹੀਂ ਕਰੇਗਾ।
3. ਇਸ ਤੋਂ ਇਲਾਵਾ ਜਿਸ ਥਾਂ 'ਤੇ ਜ਼ਿਆਦਾ ਮੋਟਾਪਾ ਹੈ ਉਸ ਥਾਂ 'ਤੇ 30 ਮਿੰਟ ਲਈ ਆਈਸ ਪੈਕ ਲਗਾਓ। ਇਸ ਨਾਲ ਤੁਹਾਡੀ ਕੈਲੋਰੀ ਬਰਨ ਹੋਵੇਗੀ ਅਤੇ ਨਾਲ ਹੀ ਭਾਰ ਵੀ ਘੱਟ ਹੋਵੇਗਾ।