Pregnancy ''ਚ ਉਲਟੀਆਂ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ

05/19/2017 10:45:43 AM

ਜਲੰਧਰ— ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਸਭ ਤੋਂ ਜ਼ਿਆਦਾ ਪਰੇਸ਼ਾਨੀ ਸ਼ੁਰੂਆਤੀ ਦਿਨਾਂ ''ਚ ਹੁੰਦੀ ਹੈ। ਜਦੋਂ ਔਰਤਾਂ ਦਾ ਮਨ ਖਰਾਬ ਹੁੰਦਾ ਹੈ ਅਤੇ ਉੱਲਟੀ ਆਉਣ ਦੀ ਪਰੇਸ਼ਾਨੀ ਹੁੰਦੀ ਹੈ। ਕੁੱਝ ਔਰਤਾਂ ਦੀ ਸ਼ੁਰੂਆਤ ਦੇ 3-4 ਮਹੀਨੇ ''ਚ ਕਾਫੀ ਉਟਲੀਆਂ ਆਉਂਦੀਆਂ ਹਨ। ਇਸ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਦੇ ਲਈ ਤੁਸੀਂ ਕੁੱਝ ਖਾਸ ਤਰੀਕੇ ਆਪਣਾ ਕੇ ਆਪਣੀ ਇਸ ਪਰੇਸ਼ਾਨੀ ਨੂੰ ਘੱਟ ਕਰ ਸਕਦੇ ਹੋ। 
1. ਗਰਭ ਅਵਸਥਾ ਦੇ ਦੌਰਾਨ ਜੇਕਰ ਔਰਤਾਂ ਨੂੰ ਜ਼ਿਆਦਾ ਉਲਟੀਆਂ ਆਉਣ ਤਾਂ ਕਾਲੇ ਛੋਲਿਆ ਜਾ ਇਸਤੇਮਾਲ ਕਰੋ। ਇਸ ਦੇ ਲਈ ਰਾਤ ਨੂੰ ਇਕ ਗਿਲਾਸ ਪਾਣੀ ''ਚ ਥੋੜ੍ਹੇ ਜਿਹੇ ਕਾਲੇ ਛੋਲੇ ਭਿਓ ਦਿਓ ਸਵੇਰੇ ਇਸ ਦਾ ਪਾਣੀ ਪੀ ਲਓ। 
2. ਹਰ ਵਾਰ ਭੋਜਨ ਤੋਂ ਬਾਅਦ ਥੋੜ੍ਹੀ ਜਿਹੀ ਅਜਵਾਇਨ ਖਾ ਲਓ। ਇਸ ਨਾਲ ਭੋਜਨ ਆਸਾਨੀ ਨਾਲ ਪਚ ਜਾਵੇਗਾ। 
3. ਜਦੋਂ ਉਲਟੀ ਆਉਣ ਦਾ ਮਨ ਹੋਵੇ ਤਾਂ ਉਸ ਵੇਲੇ ਅਦਰਕ ਸੁੰਘ ਲਓ। ਇਸ ਦੀ ਖੂਸ਼ਬੂ ਨਾਲ ਪਾਚਨ ਪ੍ਰਣਾਲੀ ਠੀਕ ਹੋ ਜਾਵੇਗੀ। 
4. ਉਲਟੀ ਆਉਣ ''ਤੇ ਤੁਲਸੀ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ। ਜਦੋਂ ਵੀ ਦਿਲ ਖਰਾਬ ਹੋਵੇ ਤਾਂ ਇਕ ਚਮਚ ਤੁਲਸੀ ਦਾ ਰਸ ਪੀ ਲਓ। 
5. ਨਿੰਬੂ ਦਾ ਰਸ ਗਰਭ ਅਵਸਥਾ ''ਚ ਕਾਫੀ ਫਾਇਦੇਮੰਦ ਹੁੰਦਾ ਹੈ। ਉਲਟੀ ਦੇ ਪਰੇਸ਼ਾਨੀ ਦੂਰ ਕਰਨ ਦੇ ਲਈ ਰੋਜ਼ ਸਵੇਰੇ ਇਕ ਗਿਲਾਸ ਨਿੰਬੂ ਦੇ ਰਸ ''ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀ ਲਓ।