ਬ੍ਰੈਸਟ ਫੀਡਿੰਗ ਕਰਵਾ ਰਹੀ ਹੋ ਤਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੋਂ ਕਰੋ ਪਰਹੇਜ਼

09/04/2017 2:27:07 PM

ਨਵੀਂ ਦਿੱਲੀ— ਮਾਂ ਬਨਣ ਤੋਂ ਬਾਅਦ ਜ਼ਿਆਦਾਤਰ ਔਰਤਾਂ ਦੀਆਂ ਜਿੰਮੇਦਾਰੀਆਂ ਹੋਰ ਵੀ ਵਧ ਜਾਂਦੀਆਂ ਹਨ ਕਿਉਂਕਿ ਇਸ ਦੌਰਾਨ ਉਸ ਨੂੰ ਘਰ ਦੇ ਨਾਲ-ਨਾਲ ਬੱਚਿਆਂ ਦੀ ਦੇਖਭਾਲ ਵੀ ਕਰਨੀ ਹੁੰਦੀ ਹੈ। ਇਸ ਵਿਚ ਮਾਂ ਨੂੰ ਆਪਣੀ ਡਾਈਟ ਦਾ ਵੀ ਚੰਗੀ ਤਰ੍ਹਾਂ ਨਾਲ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਇਹ ਕੰਮ ਜ਼ਰੂਰੀ ਹੈ ਪਰ ਕੁਝ ਔਰਤਾਂ ਬ੍ਰੈਸਟਫੀਡਿੰਗ ਦੌਰਾਨ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰ ਲੈਂਦੀਆਂ ਹਨ, ਜਿਸ ਨਾਲ ਮਾਂ ਦੇ ਦੁੱਧ ਦੀ ਮਾਤਰਾ ਘੱਟ ਹੋ ਜਾਂਦੀ ਹੈ। 
1. ਸ਼ਰਾਬ ਦੀ ਵਰਤੋਂ
ਬ੍ਰੈਸਟਫੀਡਿੰਗ ਦੇ ਸਮੇਂ ਸ਼ਰਾਬ ਦੀ ਵਰਤੋਂ ਕਰਨ ਨਾਲ ਮਾਂ ਅਤੇ ਬੱਚੇ ਦੋਹਾਂ ਨੂੰ ਖਤਰਾ ਹੋ ਸਕਦਾ ਹੈ, ਜੇ ਤੁਸੀਂ ਆਪਣੀ ਅਤੇ ਆਪਣੇ ਬੱਚੇ ਦੀ ਸਿਹਤ ਚਾਹੁੰਦੀ ਹੋ ਤਾਂ ਇਸ ਤੋਂ ਦੂਰੀ ਬਣਾ ਕੇ ਰੱਖੋ। 
2. ਕੌਫੀ ਦੀ ਵਰਤੋਂ
ਜ਼ਿਆਦਾ ਮਾਤਰਾ ਵਿਚ ਕੌਫੀ ਪੀਂਦੀ ਹੋ ਤਾਂ ਹੁਣ ਹੀ ਛੱਡ ਦਿਓ। ਕੌਫੀ ਵਿਚ ਜ਼ਿਆਦਾ ਮਾਤਰਾ ਵਿਚ ਕੈਫੀਨ ਹੁੰਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਦਿਨ ਵਿਚ ਸਿਰਫ ਇਕ ਕੱਪ ਕੌਫੀ ਹੀ ਪੀਓ। 
3. ਮੱਛੀ ਨਾ ਖਾਓ
ਜ਼ਿਆਦਾ ਮਾਤਰਾ ਵਿਚ ਮੱਛੀ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਮੱਛੀ ਗਰਮ ਹੁੰਦੀ ਹੈ ਅਤੇ ਇਹ ਬੱਚੇ ਲਈ ਹਾਨੀਕਾਰਕ ਹੋ ਸਕਦੀ ਹੈ। 
4. ਲਸਣ ਤੋਂ ਕਰੋ ਪਰਹੇਜ਼
ਬ੍ਰੈਸਟਫੀਡਿੰਗ ਕਰਵਾਉਂਦੇ ਸਮੇਂ ਲਸਣ ਦੀ ਵਰਤੋਂ ਬਿਲਕੁਲ ਨਾ ਕਰੋ। ਲਸਣ ਦੀ ਗੰਧ ਕਾਫੀ ਅਜੀਬ ਹੁੰਦੀ ਹੈ, ਜੇ ਤੁਸੀਂ ਲਸਣ ਖਾਂਦੀ ਹੋ ਤਾਂ ਦੁੱਧ ਵਿਚ ਬਦਬੂ ਆ ਸਕਦੀ ਹੈ ਜੋ ਤੁਹਾਡੇ ਬੱਚੇ ਲਈ ਠੀਕ ਨਹੀਂ ਹੋਵੇਗੀ।