''ਗਰਮ ਚਾਹ'' ਪੀਣ ਨਾਲ ਹੋ ਸਕਦੀ ਹੈ ਇਹ ਖਤਰਨਾਕ ਬੀਮਾਰੀ

03/25/2019 1:06:03 PM

ਨਵੀਂ ਦਿੱਲੀ/ਜਲੰਧਰ (ਇੰਟ.)— ਚਾਹ ਦੇ ਸ਼ੌਕੀਨਾਂ ਨੂੰ ਇਹ ਖਬਰ ਬੁਰੀ ਲੱਗ ਸਕਦੀ ਹੈ ਪਰ ਇਕ ਹਾਲੀਆ ਸਟੱਡੀ ਦਾ ਦਾਅਵਾ ਹੈ ਕਿ ਗਰਮ ਚਾਹ ਪੀਣ ਨਾਲ ਇਸਾਫੇਗਸ (ਫੂਡ ਪਾਈਪ) ਦਾ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ। ਸਟੱਡੀ ਮੁਤਾਬਕ ਜੋ ਲੋਕ ਰੋਜ਼ਾਨਾ 75 ਡਿਗਰੀ ਸੈਲਸੀਅਸ ਤੱਕ ਗਰਮ ਚਾਹ ਪੀਂਦੇ ਹਨ ਉਨ੍ਹਾਂ 'ਚ ਇਹ ਖਤਰਾ ਦੁੱਗਣੇ ਤੋਂ ਵੀ ਜ਼ਿਆਦਾ ਵੱਧ ਜਾਂਦਾ ਹੈ। ਸਟੱਡੀ 'ਚ ਦੱਸਿਆ ਗਿਆ ਕਿ ਕੱਪ 'ਚ ਪਾਉਂਦੇ ਹੀ ਚਾਹ ਪੀਣੀ ਨਹੀਂ ਸ਼ੁਰੂ ਕਰਨੀ ਚਾਹੀਦੀ।

ਜੇਕਰ ਕੱਪ 'ਚ ਪਾਉਣ ਤੋਂ 4 ਮਿੰਟ ਬਾਅਦ ਚਾਹ ਪੀਤੀ ਜਾਵੇ ਤਾਂ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ। ਅਮਰੀਕਨ ਕੰਸਰ ਸੋਸਾਇਟੀ ਲੀਡ ਆਥਰ ਫਰਹਦ ਇਸਲਾਮੀ ਮੁਤਾਬਕ ਕਈ ਲੋਕ ਚਾਹ, ਕੌਫੀ ਜਾਂ ਦੂਜੇ ਫੈਕ ਗਰਮਾ-ਗਰਮ ਪੀਣ ਦੇ ਸ਼ੌਕੀਨ ਹੁੰਦੇ ਹਨ।ਹਾਲਾਂਕਿ ਸਟੱਡੀ ਦੀ ਰਿਪੋਰਟ ਮੁਤਾਬਕ ਬਹੁਤ ਗਰਮ ਚਾਹ ਪੀਣ ਨਾਲ ਇਸਾਫੇਗਸ ਕੈਂਸਰ ਦਾ ਰਿਸਕ ਵੱਧ ਜਾਂਦਾ ਹੈ। ਸਟੱਡੀ ਚ 50,045 ਲੋਕ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਦੀ ਉਮਰ 40 ਤੋਂ 75 ਸਾਲ ਸੀ। ਇਸ ਦਾ ਨਤੀਜਾ ਆਇਆ ਕਿ ਰੋਜ਼ਾਨਾ 700 ਐੱਮ. ਐੱਲ. ਗਰਮ ਚਾਹ 60 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਡਿਗਰੀ 'ਤੇ ਪੀਤੀ ਜਾਵੇ ਤਾਂ ਕੈਂਸਰ ਦਾ ਖਤਰਾ 90 ਫੀਸਦੀ ਤੱਕ ਵੱਧ ਜਾਂਦਾ ਹੈ।