ਆਯੂਰਵੈਦ ਅਨੁਸਾਰ ਗਰਮ ਤੇ ਠੰਡੇ ਪਾਣੀ ਨਾਲ ਨਹਾਉਣ ਦੇ ਵੱਖ-ਵੱਖ ਫਾਇਦੇ

10/27/2016 4:00:39 PM

ਨਹਾਉਣ ਦੇ ਲਈ ਠੰਡੇ ਅਤੇ ਗਰਮ ਪਾਣੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਪਰ ਕਿਸੀ ਵੀ ਨਤੀਜੇ ਤੋਂ ਆਉਣ ਤੋਂ ਪਹਿਲਾਂ ਚੱਲ ਰਹੇ ਮੌਸਮ, ਆਪਣੀ ਉਮਰ, ਆਦਤਾਂ, ਸਦੀਆਂ ਪੁਰਾਣੀਆਂ ਪ੍ਰਥਾਵਾਂ, ਬੀਮਾਰੀ ਆਦਿ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਗਰਮ ਜਾਂ ਠੰਡੇ ਪਾਣੀ ਦੋਨਾਂ ਨਾਲ ਨਹਾਉਣ ਨਾਲ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਠੰਡੇ ਅਤੇ ਗਰਮ ਪਾਣੀ ਨਾਲ ਨਹਾਉਣ ਦੇ ਫਾਇਦੇ।
ਠੰਡੇ ਪਾਣੀ ਨਾਲ ਨਹਾਉਣ ਦੇ ਫਾਇਦੇ— 
- ਸਵੇਰ ਦੇ ਸਮੇਂ ਠੰਡੇ ਪਾਣੀ ਨਾਲ ਨਹਾਉਣ ਨਾਲ ਆਲਸ ਤੋਂ ਛੁਟਕਾਰਾ ਮਿਲਦਾ ਹੈ।
- ਠੰਡੇ ਪਾਣੀ ਨਾਲ ਨਹਾਉਣ ਨਾਲ ਸਦਮੇ ਨੂੰ ਦੂਰ ਕਰਨ ਵਾਲੇ ਬੀਟਾ ਅੰਫੋਰਿਫਨ ਨਾਮਕ ਕੈਮੀਕਲ ਨੂੰ ਪੈਦਾ ਕਰਨ ''ਚ ਮਦਦ ਕਰਦਾ ਹੈ।
- ਖੋਜ ਦੇ ਅਨੁਸਾਰ ਠੰਡੇ ਪਾਣੀ ਨਾਲ ਨਹਾਉਣ ਨਾਲ ਸੁੱਰਖਿਅਤ ਪ੍ਰਣਾਲੀ ਅਤੇ ਲਸੀਕਾ ਨੂੰ ਠੀਕ ਰੱਖਦਾ ਹੈ। ਜਿਸ ਨਾਲ ਰੋਗਾ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ।
- ਇਹ ਫੇਫੜਿਆਂ ਦੇ ਕੰਮਾਂ ''ਚ ਸੁਧਾਰ ਲਿਆਉਂਦਾ ਹੈ।
ਗਰਮ ਪਾਣੀ ਨਾਲ ਨਹਾਉਣ ਦੇ ਫਾਇਦੇ— ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਗਰਮ ਤਾਪਮਾਨ ਕੀਟਾਣੂਆਂ ਨੂੰ ਜ਼ਿਆਦਾ ਤੇਜ਼ੀ ਨਾਲ ਮਾਰਦਾ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਸਾਫ ਹੋ ਜਾਂਦਾ ਹੈ।
- ਖੋਜ ਅਨੁਸਾਰ ਗਰਮ ਪਾਣੀ ਮਾਂਸਪੇਸ਼ੀਆਂ ਦੇ ਲਚੀਲੇਪਨ ''ਚ ਸੁਧਾਰ ਅਤੇ ਦਰਦ ਹੋਣ ਵਾਲੀਆਂ ਮਾਂਸਪੇਸ਼ੀਆਂ ਨੂੰ ਆਰਾਮ ਦੇਣ ''ਚ ਮਦਦ ਕਰਦਾ ਹੈ।
- ਗਰਮ ਪਾਣੀ ਨਾਲ ਨਹਾਉਣ ਨਾਲ ਸ਼ੂਗਰ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਸ਼ੂਗਰ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਹ ਭਾਫ ਨਾਲੀ ਨੂੰ ਸਾਫ ਕਰਕੇ ਖਾਂਸੀ ਅਤੇ ਸਰਦੀ ਦੇ ਇਲਾਜ ''ਚ ਮਦਦ ਕਰਦਾ ਹੈ।
ਆਯੂਰਵੈਦਾਂ ਦੇ ਅਨੁਸਾਰ ਗਰਮ ਅਤੇ ਠੰਡੇ ਪਾਣੀ ''ਚ ਕਿਸ ਦੀ ਵਰਤੋਂ ਕਰਨ ਨਾਲ ਮਿਲਣਗੇ ਫਾਇਦੇਮੰਦ—
1. ਉਮਰ ''ਤੇ ਆਧਾਰਿਤ— ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਤੁਸੀਂ ਜ਼ਿਆਦਾ ਸਮੇਂ ਪੜ੍ਹਨ ''ਚ ਲਗਾਉਂਦੇ ਹੋ ਤਾਂ ਤੁਹਾਨੂੰ ਠੰਡੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਸਰੀਰਕ ਪ੍ਰਕਾਰ ''ਤੇ ਆਧਾਰਿਤ— ਜੇਕਰ ਤੁਹਾਡੇ ਸਰੀਰ ਦਾ ਪਿਤਤ ਹੈ ਤੁਹਾਡ ਲਈ ਠੰਡੇ ਪਾਣੀ ਨਾਲ ਨਹਾਉਣਾ ਵਧੀਆ ਹੈ। ਜੇਕਰ ਤੁਹਾਡਾ ਸਰੀਰ ਸਰਦੀ ਵਾਲਾ ਹੈ ਤਾਂ ਗਰਮ ਪਾਣੀ ਨਾਲ ਨਹਾਓ।
3. ਰੋਗਾਂ ''ਤੇ ਆਧਾਰਿਤ— ਜੇਕਰ ਤੁਹਾਨੂੰ ਲੀਵਰ ਸੰਬੰਧੀ ਰੋਗ ਹੇ ਤਾਂ ਠੰਡੇ ਪਾਣੀ ਨਾਲ ਤੁਹਾਡੀ ਸਿਹਤ ਨੂੰ ਫਾਇਦਾ ਹੋਵੇਗਾ। ਜੇਕਰ ਸਰਦੀ ਨਾਲ ਸੰਬੰਧਿਤ ਤੁਹਾਨੂੰ ਬੀਮਾਰੀ ਹੈ ਤਾਂ ਗਰਮ ਪਾਣੀ ਨਾਲ ਨਹਾਓ। ਜੇਕਰ ਮਿਰਗੀ ਦਾ ਰੋਗ ਹੈ ਤਾਂ ਗਰਮ ਅਤੇ ਠੰਡੇ ਦੋਨਾਂ ਪਾਣੀ ਨਾਲ ਨਹਾਉਣ ਤੋਂ ਬਚੋ। ਇਸ ਦੀ ਜਗ੍ਹਾ ਤੁਸੀਂ ਗੁਣਗੁਣੇ ਪਾਣੀ ਦੀ ਵਰਤੋਂ ਕਰੋ।
4. ਆਦਤਾਂ ''ਤੇ ਆਧਾਰਿਤ— ਜੇਕਰ ਤੁਸੀਂ ਰੋਜ਼ ਕੰਮ ਕਰਦੇ ਹੋ ਤਾਂ ਗਰਮ ਪਾਣੀ ਨਾਲ ਨਹਾਓ।
5. ਸਮੇਂ ''ਤੇ ਆਧਾਰਿਤ—ਸਵੇਰੇ ਨਹਾਉਂਦੇ ਸਮੇਂ ਠੰਡੇ ਪਾਣੀ ਦੀ ਵਰਤੋਂ ਕਰੋ ਅਤੇ ਰਾਤ ਨੂੰ ਨਹਾਉਂਦੇ ਸਮੇਂ ਗਰਮ ਪਾਣੀ ਦੀ ਵਰਤੋਂ ਕਰੋ। 
ਆਯੂਰਵੈਦ ਅਨੁਸਾਰ ਕਿਸ ਤਰ੍ਹਾਂ ਨਹਾਓ—
- ਆਯੂਰਵੇਦ ਅਨੁਸਾਰ ਜਲਦਬਾਜ਼ੀ ਨਾਲ ਨਹਾਉਣਾ ਅਤੇ ਭੋਜਨ ਖਾਣਾ ਸਰੀਰ ਨੂੰ ਕੋਈ ਲਾਭ ਨਹੀਂ ਦਿੰਦਾ। ਜਲਦੀ ਨਾਲ ਨਹਾਉਣ ਸਮੇਂ ਸਰੀਰ ਦੀ ਸਫਾਈ ਨਹੀਂ ਹੁੰਦੀ। ਆਓ ਜਾਣਦੇ ਹਾਂ ਠੀਕ ਤਰ੍ਹਾਂ ਨਾਲ ਨਹਾਉਣ ਦੇ ਤਰੀਕੇ।
- ਨਹਾਉਣ ਦੀ ਸ਼ੁਰੂਆਤ ਆਪਣੇ ਹੱਥਾਂ ਅਤੇ ਪੈਰਾਂ ਨੂੰ ਧੌਣ ਨਾਲ ਕਰੋ। 
- ਜੇਕਰ ਤੁਸੀਂ ਠੰਡੇ ਪਾਣੀ ਨਾਲ ਨਹਾਉਂਦੇ ਹੋ ਤਾਂ ਸ਼ੁਰੂਆਤ ਸਿਰ ਤੋਂ ਪੈਰਾਂ ਤੱਕ ਕਰੋ।
- ਗਰਮ ਪਾਣੀ ਨਾਲ ਨਹਾ ਰਹੇ ਹੋ ਤਾਂ ਪੈਰਾਂ ਦੀ ਉਂਗਲੀਆਂ ਨੂੰ ਧੌਣਾ ਸ਼ੁਰੂ ਕਰੋ ਅਤੇ ਫਿਰ ਸਿਰ ਤੱਕ ਆਉਣਾ ਚਾਹੀਦਾ ਹੈ।
- ਬਾਜ਼ਾਰ ''ਚ ਮੌਜੂਦ ਕੈਮੀਕਲ ਸਾਬਣ ਤੋਂ ਬਚਣਾ ਚਾਹੀਦਾ ਹੈ। ਕੈਮੀਕਲ ਚਮੜੀ ਨੂੰ ਖਰਾਬ ਕਰਦੇ ਹਨ।
- ਨਹਾਉਣ ਤੋਂ ਪਹਿਲਾਂ ਸਰ੍ਹੋਂ ਦਾ ਤੇਲ ਨਾਲ ਮਸਾਜ਼ ਕਰੋ। ਇਸ ਨਾਲ ਤੁਹਾਡੇ ਸਰੀਰ ਨੂੰ ਫਾਇਦਾ ਹੁੰਦਾ ਹੈ। 
- ਨਹਾਉਣ ਸਮੇਂ ਜਲਦੀ ਨਹੀਂ ਕਰਨੀ ਚਾਹੀਦੀ ਪਰ ਜ਼ਿਆਦਾ ਦੇਰ ਤੱਕ ਨਹਾਉਣਾ ਵੀ ਠੀਕ ਨਹੀਂ ਹੈ। 
- ਨਹਾਉਣ ਦੇ ਪਾਣੀ ''ਚ ਨਿੰਮ ਮਿਲਾ ਕੇ ਕੁਝ ਸਮੇਂ ਲਈ ਰੱਖ ਦਿਓ। ਫਿਰ ਇਸ ਪਾਣੀ ਨਾਲ ਨਹਾਉਣ ਨਾਲ ਚਮੜੀ ਅਤੇ ਸਿਹਤ ਦੋਨਾਂ ''ਚ ਸੁਧਾਰ ਆਉਂਦਾ ਹੈ।