ਹੌਟ ਕੌਫੀ ਹੈ ਬਿਹਤਰ!

11/13/2018 6:30:44 PM

ਨਵੀਂ ਦਿੱਲੀ— ਸੁਸਤੀ ਹਟਾਉਣ ਲਈ ਸਵੇਰ ਦੀ ਸ਼ੁਰੂਆਤ ਹੀ ਲੋਕ ਆਮ ਤੌਰ 'ਤੇ ਚਾਹ ਜਾਂ ਕੌਫੀ ਨਾਲ ਕਰਦੇ ਹਨ। ਜੇ ਤੁਸੀਂ ਵੀ ਕੌਫੀ ਦੇ ਸ਼ੌਕੀਨਾਂ 'ਚੋਂ ਹੋ ਤਾਂ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਮਿਲਣ ਵਾਲੀ ਹੈ ਕਿ ਕੌਫੀ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਥਾਮਸ ਜੇਫਰਸਨ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ ਮੁਤਾਬਕ ਗਰਮ ਕੌਫੀ 'ਚ ਠੰਡੀ ਕੌਫੀ ਦੀ ਤੁਲਣਾ 'ਚ ਐਂਟੀਆਕਸੀਡੈਂਟ ਹਾਈ ਲੈਵਲ 'ਤੇ ਹੁੰਦਾ ਹੈ। ਅਧਿਐਨ 'ਚ ਸਹਿ-ਲੇਖਕ, ਮੇਗਨ ਫੁਲਰ ਨੇ ਕਿਹਾ ਕਿ ਗਰਮ ਕੌਫੀ 'ਚ ਕਾਫੀ ਕੁਝ ਪਾਜੀਟਿਵ ਹੈ। ਖੋਜ 'ਚ ਪਾਇਆ ਗਿਆ ਹੈ ਕਿ ਇਹ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ। ਇਸ 'ਚ ਐਂਟੀਆਕਸੀਡੈਂਟ ਹੁੰਦੇ ਹਨ। ਖੋਜਕਾਰਾਂ ਨੇ ਦੇਖਿਆ ਕਿ ਗਰਮ ਕੌਫੀ 'ਚ ਟਿਟ੍ਰਾਟੇਬਲ ਐਸਿਡ ਹੁੰਦੇ ਹਨ ਜੋ ਉੱਚ ਐਂਟੀਆਕਸੀਡੈਂਟ ਦੇ ਪੱਧਰ ਲਈ ਜਿੰਮੇਵਾਰ ਹੋ ਸਕਦੇ ਹਨ। ਪੀ. ਐੱਚ. ਪੱਧਰ ਦੋਵੇ ਕੌਫੀ ਦੇ ਸਮਾਨ ਸਨ। ਠੰਡੀ ਕੌਫੀ ਪੀਣ ਵਾਲਿਆਂ ਦੇ ਮੋਟਾਪੇ 'ਚ ਵਾਧਾ ਹੋਇਆ।

ਹਾਲ ਹੀ 'ਚ ਰਿਪੋਰਟ ਦੇ ਆਧਾਰ 'ਤੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਦੋ ਤੋਂ ਤਿੰਨ ਕੱਪ ਕੌਫੀ ਬਿਨਾਂ ਦੁੱਧ ਜਾਂ ਚੀਨੀ ਮਿਲਾਏ ਪੀਣ ਨਾਲ ਲਿਵਰ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖਦਸ਼ਾ ਘੱਟ ਹੋ ਜਾਂਦਾ ਹੈ। ਮਾਹਰਾਂ ਦੀ ਮੰਨੀਏ ਤਾਂ ਕੌਫੀ ਦੇ ਪਿਆਲਿਆਂ ਨਾਲ ਲਿਵਰ ਦਾ ਕੈਂਸਰ ਹੋਣ ਦਾ ਖਦਸ਼ਾ ਘੱਟ ਹੋ ਜਾਂਦਾ ਹੈ। ਜੇ ਕਿਸੇ ਨੂੰ ਪਹਿਲਾਂ ਤੋਂ ਹੀ ਲੀਵਰ ਨਾਲ ਜੁੜੀ ਬੀਮਾਰੀ ਹੈ ਤਾਂ ਉਨ੍ਹਾਂ ਲਈ ਵੀ ਬਲੈਕ ਕੌਫੀ ਪੀਣਾ ਫਾਇਦੇਮੰਦ ਰਹੇਗਾ। ਐਂਟੀ-ਆਕਸਾਈਡ ਟਾਈਪ-2 ਸ਼ੂਗਰ ਅਤੇ ਪਾਰਕਿੰਸਨਸ ਰੋਗ ਤੋਂ ਬਚਾਅ ਕਰਨ 'ਚ ਮਦਦਗਾਰ ਹੈ। ਕੌਫੀ ਬਿਨਾਂ ਚੀਨੀ ਦੇ ਪੀਣੀ ਚਾਹੀਦੀ ਹੈ। ਜੇ ਤੁਸੀਂ ਚੀਨੀ ਮਿਲਾਉਂਦੇ ਹੋ ਤਾਂ ਇਹ ਕੈਫੀਨ ਦੇ ਅਸਰ ਨੂੰ ਘੱਟ ਕਰ ਦਿੰਦਾ ਹੈ। ਤੁਸੀਂ ਚਾਹੋ ਤਾਂ ਬੇਹੱਦ ਘੱਟ ਮਾਤਰਾ 'ਚ ਦੁੱਧ ਜਾਂ ਚੀਨੀ ਦੀ ਵਰਤੋਂ ਕਰ ਸਕਦੇ ਹੋ। ਕੌਫੀ 'ਚ ਪਾਏ ਜਾਣ ਵਾਲੇ ਜਾਨਲੇਵਾ ਵੱਖ-ਵੱਖ ਤੱਕ ਲਿਵਰ 'ਤੇ ਚੰਗਾ ਅਸਰ ਪਾਉਂਦੇ ਹਨ। ਇਨ੍ਹਾਂ ਤੱਤਾਂ 'ਚ ਕੈਫੀਨ, ਕੌਫੀ ਦਾ ਤੇਲ, ਕੈਫੇਸਟੋਲ ਅਤੇ ਐਂਟੀਆਕਸੀਡੈਂਟ ਪ੍ਰਮੁਖ ਹਨ।

Neha Meniya

This news is Content Editor Neha Meniya