ਤੇਜ਼ੀ ਨਾਲ ਭਾਰ ਘੱਟ ਕਰੇਗਾ ਸ਼ਹਿਦ, ਡੇਲੀ ਰੂਟੀਨ ''ਚ ਇੰਝ ਕਰੋ ਵਰਤੋਂ

02/25/2020 2:03:01 PM

ਜਲੰਧਰ—ਅੱਜ ਦੇ ਸਮੇਂ 'ਚ ਵਧੇ ਹੋਏ ਭਾਰ ਦੀ ਸਮੱਸਿਆ ਤੋਂ ਕਈ ਲੋਕ ਪ੍ਰੇਸ਼ਾਨ ਹਨ। ਅਜਿਹੇ 'ਚ ਜ਼ਿਆਦਾ ਭਾਰ ਹੋਣ ਨਾਲ ਇਹ ਦਿਲ ਦੇ ਰੋਗ, ਸ਼ੂਗਰ, ਸਟਰੋਕ, ਹਾਈ ਬਲੱਡ ਪ੍ਰੈੱਸ਼ਰ, ਮੋਟਾਪਾ ਆਦਿ ਦੀ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਅਜਿਹੇ 'ਚ ਕਈ ਲੋਕ ਭਾਰ ਨੂੰ ਕੰਟਰੋਲ ਕਰਨ ਲਈ ਡਾਈਟਿੰਗ, ਕਸਰਤ, ਇੰਟਰਮੀਟੈਂਟ, ਫਾਸਟਿੰਗ, ਰਨਿੰਗ, ਯੋਗ ਆਦਿ ਕਰਦੇ ਹਨ। ਕੁਝ ਲੋਕ ਤਾਂ ਕਈ ਦਿਨਾਂ ਤੱਕ ਭੁੱਖੇ ਵੀ ਰਹਿਣ ਲੱਗਦੇ ਹਨ। ਪਰ ਅਜਿਹਾ ਕਰਨ ਨਾਲ ਭਾਰ ਘੱਟ ਹੋਣ ਨਾਲ ਕੁਝ ਖਾਸ ਫਰਕ ਨਹੀਂ ਪੈਂਦਾ ਸਗੋਂ ਬਾਡੀ 'ਚ ਕਮਜ਼ੋਰੀ ਹੋਣ ਦਾ ਕਾਰਨ ਬਣਦਾ ਹੈ। ਅਜਿਹੇ 'ਚ ਆਪਣੀ ਡੇਲੀ ਡਾਈਟ 'ਚ ਸ਼ਹਿਦ ਦੀ ਵਰਤੋਂ ਕਰਨੀ ਵਧੀਆ ਆਪਸ਼ਨ ਹੈ। ਸ਼ਹਿਦ 'ਚ ਪ੍ਰੋਟੀਨ, ਆਇਰਨ, ਕੈਲਸ਼ੀਅਮ, ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਹ ਸਰੀਰ ਦੀ ਵਾਧੂ ਚਰਬੀ ਘੱਟ ਕਰਨ ਦੇ ਨਾਲ ਊਰਜਾ ਦਾ ਸੰਚਾਰ ਕਰਨ ਅਤੇ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਦੀ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਭਾਰ ਨੂੰ ਘੱਟ ਕਰਨ ਲਈ ਆਪਣੀ ਡੇਲੀ ਰੂਟੀਨ 'ਚ ਸ਼ਹਿਦ ਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ।  
ਕੋਸਾ ਪਾਣੀ ਅਤੇ ਸ਼ਹਿਦ
ਭਾਰ ਨੂੰ ਘੱਟ ਕਰਨ ਲਈ ਗਰਮ ਪਾਣੀ 'ਚ ਸ਼ਹਿਦ ਮਿਕਸ ਕਰਕੇ ਪੀਣਾ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਇਸ ਨੂੰ ਸਵੇਰੇ ਖਾਲੀ ਪੇਟ ਪੀਣਾ ਫਾਇਦੇਮੰਦ ਹੁੰਦਾ ਹੈ। ਨਿਯਮਿਤ ਰੂਪ ਨਾਲ ਨੂੰ ਇਕ ਗਿਲਾਸ ਕੋਸੇ ਪਾਣੀ 'ਚ 1 ਟੇਬਲ ਸਪੂਨ ਸ਼ਹਿਦ ਪਾ ਕੇ ਪੀਣ ਨਾਲ ਸਰੀਰ ਦੀ ਵਾਧੂ ਚਰਬੀ ਖਾਸ ਤੌਰ 'ਤੇ ਬੈਲੀ ਫੈਟ ਘੱਟ ਹੋਣ 'ਚ ਮਦਦ ਮਿਲਦੀ ਹੈ। ਚੰਗਾ ਅਤੇ ਜ਼ਲਦੀ ਰਿਜ਼ਲਟ ਪਾਉਣ ਲਈ ਤੁਸੀਂ ਇਸ 'ਚ 1 ਨਿੰਬੂ ਵੀ ਮਿਲਾ ਸਕਦੇ ਹੋ।


ਸ਼ਹਿਦ ਦਾ ਸੈਂਡਵਿਚ
ਉਂਝ ਤਾਂ ਲੋਕ ਭਾਰ ਨੂੰ ਘੱਟ ਕਰਨ ਲਈ ਰਾਤ ਨੂੰ ਹਲਕਾ ਖਾਣਾ ਖਾਂਦੇ ਹਨ। ਕੁਝ ਲੋਕ ਤਾਂ ਅਜਿਹੇ ਵੀ ਹੁੰਦੇ ਹਨ ਜੋ ਰਾਤ ਨੂੰ ਖਾਣਾ ਖਾਂਦੇ ਹੀ ਨਹੀਂ ਹਨ। ਅਜਿਹੇ 'ਚ ਤੁਸੀਂ ਬ੍ਰੈਂਡ 'ਤੇ ਸ਼ਹਿਦ ਲਗਾ ਕੇ ਚੰਗਾ ਜਿਹਾ ਸੈਂਡਵਿਚ ਬਣਾ ਕੇ ਖਾ ਸਕਦੇ ਹੋ। ਸੈਂਡਵਿਚ ਬਣਾਉਣ ਲਈ ਤੁਸੀਂ ਆਪਣੀ ਮਨਪਸੰਦ ਜਿਵੇਂ ਕਿ ਹੋਲ ਵਹੀਟ, ਬ੍ਰਾਊਨ ਜਾਂ ਮਲਟੀ-ਗ੍ਰੇਨ ਬ੍ਰੈੱਡ ਨੂੰ ਵਰਤੋਂ ਕਰ ਸਕਦੇ ਹੋ। ਇਸ ਨੂੰ ਖਾਣੇ ਨਾਲ ਤੁਹਾਡਾ ਭਾਰ ਤਾਂ ਘੱਟ ਹੋਵੇਗਾ ਹੀ ਨਾਲ ਹੀ ਪੇਟ ਵੀ ਭਰਿਆ ਰਹੇਗਾ। ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੋਣ ਨਾਲ ਬਾਡੀ ਸ਼ੇਪ 'ਚ ਰਹੇਗੀ। ਸਰੀਰ 'ਚ ਐਨਰਜੀ ਦਾ ਸੰਚਾਰ ਹੁੰਦਾ ਰਹੇਗਾ।
ਸ਼ਹਿਦ ਦੀ ਚਾਹ
ਚਾਹ ਬਣਾਉਣ ਲਈ ਚੀਨੀ ਦੀ ਸ਼ਹਿਦ ਦੀ ਵਰਤੋਂ ਕਰਨੀ ਫਾਇਦੇਮੰਦ ਹੁੰਦੀ ਹੈ। ਇਹ ਬਾਡੀ 'ਚ ਜਮ੍ਹਾ ਵਾਧੂ ਚਰਬੀ ਨੂੰ ਤੇਜ਼ੀ ਨਾਲ ਘਟਾਉਣ 'ਚ ਮਦਦ ਕਰਦੀ ਹੈ। ਤੁਸੀਂ ਚਾਹੇ ਤਾਂ ਬਿਨ੍ਹਾਂ ਦੁੱਧ ਦੀ ਚਾਹ 'ਚ 2 ਤੋਂ 3 ਟੇਬਲ ਸਪੂਨ ਸ਼ਹਿਦ ਅਤੇ 1/2 ਨਿੰਬੂ ਦਾ ਰਸ ਮਿਲਾ ਕੇ ਵੀ ਵਰਤੋਂ ਕਰ ਸਕਦੇ ਹੋ। ਇਸ ਹੈਲਦੀ ਡਰਿੰਕ ਨੂੰ ਦਿਨ 'ਚ 2 ਤੋਂ 3 ਵਾਰ ਪੀਣ ਨਾਲ ਭਾਰ ਘੱਟ ਹੋਣ ਦੇ ਨਾਲ ਇਮਿਊਨ ਸਿਸਟਮ ਸਟ੍ਰਾਂਗ ਹੁੰਦਾ ਹੈ।


ਦੁੱਧ 'ਚ ਸ਼ਹਿਦ
ਭਾਰ ਘੱਟ ਕਰਨ ਲਈ ਸਭ ਤੋਂ ਜ਼ਰੂਰੀ ਹੁੰਦਾ ਹਾ ਆਇਲੀ ਫੂਡ ਅਤੇ ਚੀਨੀ ਦੀ ਵਰਤੋਂ ਘੱਟ ਕਰਨੀ। ਅਜਿਹੇ 'ਚ ਜੇਕਰ ਤੁਹਾਨੂੰ ਮਿੱਠਾ ਬਹੁਤ ਪਸੰਦ ਹੈ ਤਾਂ ਤੁਸੀਂ ਚੀਨੀ ਦੀ ਥਾਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਅਜਿਹੀਆਂ ਚੀਜ਼ਾਂ ਨੂੰ ਡੇਲੀ ਡਾਈਟ 'ਚ ਸ਼ਾਮਲ ਕਰੋ ਜੋ ਟੇਸਟੀ ਦੇ ਨਾਲ ਹੈਲਦੀ ਵੀ ਹੋਣ। ਅਜਿਹੇ 'ਚ ਐਕਸਪਰਟ ਵੀ ਵਰਕਆਊਟ ਕਰਨ ਤੋਂ ਪਹਿਲਾਂ ਸਿਕਮਡ ਦੁੱਧ 'ਚ ਸ਼ਹਿਦ ਨੂੰ ਮਿਕਸ ਕਰਕੇ ਪੀਣ ਦੀ ਸਲਾਹ ਦਿੰਦੇ ਹਨ। ਇਸ 'ਚ ਕੈਲੋਰੀ ਘੱਟ ਹੋਣ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਦੇ ਇਲਾਵਾ ਬਾਡੀ 'ਚ ਊਰਜਾ ਦਾ ਸੰਚਾਰ ਹੁੰਦਾ ਹੈ।

Aarti dhillon

This news is Content Editor Aarti dhillon